TCL ਨੇ ਗੂਗਲ ਆਧਾਰਿਤ ਐਂਡਰਾਇਡ QLED 4k ਟੀ. ਵੀ. ਕੀਤਾ ਲਾਂਚ

10/11/2018 12:54:29 PM

ਗੂਗਲ ਆਧਾਰਿਤ ਇਸ ਟੀ. ਵੀ. 'ਚ ਡਾਲਬੀ ਐਡਵਾਂਸਡ ਸਾਊਂਡ ਸਿਸਟਮ
ਗੈਜੇਟ ਡੈਸਕ-ਇਲੈਕਟ੍ਰੋਨਿਕ ਕੰਪਨੀ ਟੀ. ਸੀ. ਐੱਲ. ਨੇ ਆਪਣਾ ਨਵਾਂ 4k ਯੂ. ਐੱਚ. ਡੀ. ਅਤੇ ਫੁੱਲ ਐੱਚ. ਡੀ. ਐਂਡਰਾਇਡ ਨੂਗਟ QLED ਟੀ. ਵੀ. ਲਾਂਚ ਕਰ ਦਿੱਤਾ ਹੈ। ਟੀ. ਸੀ. ਐੱਲ. ਦੇ ਇਸ 65 ਇੰਚ ਟੀ ਵੀ 'ਚ ਕੁਆਂਟਮ ਡਾਟ ਕਿਊ. ਐੱਚ. ਡੀ. ਡਿਸਪਲੇਅ ਮੌਜੂਦ ਹੈ। ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਆਧਾਰਿਤ ਟੀ. ਵੀ. ਹੈ, ਜੋ ਗੂਗਲ ਸਰਟਟੀਫਾਈਡ ਐਂਡਰਾਇਡ ਟੀ. ਵੀ. ਹੈ। ਇਹ ਐਂਡਰਾਇਡ ਨੂਗਟ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ। 

ਫੀਚਰਸ-
ਟੀ. ਸੀ. ਐੱਲ. ਦਾ ਇਹ ਟੀ. ਵੀ. 4k UHD ਅਤੇ ਐੱਚ. ਡੀ. ਆਰ. ਫੀਚਰਸ ਨਾਲ ਉਪਲੱਬਧ ਹੈ, ਜਿਸ ਦਾ ਰੈਜ਼ੋਲਿਊਸ਼ਨ 3840x2160 ਪਿਕਸਲ ਹੈ। ਇਸ ਦੇ ਨਾਲ ਬਿਹਤਰੀਨ ਸਾਊਂਡ ਕੁਆਲਿਟੀ ਦੇ ਲਈ ਹਾਰਮਨ ਕਾਰਡਨ ਸਪੀਕਰਸ ਡਾਲਬੀ ਐਡਵਾਂਸਡ ਡੀ. ਟੀ. ਐੱਸ. (DTS) ਪੋਸਟ ਪ੍ਰੋਸੈਸਿੰਗ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। 

ਇਹ ਟੀ. ਵੀ. 'ਚ 64 ਬਿਟ ਕਆਡ ਕੋਰ ਸੀ. ਪੀ. ਯੂ. ਅਤੇ ਡਿਊਲ ਕੋਰ ਜੀ. ਪੀ. ਯੂ, 2.5 ਜੀ. ਬੀ. ਰੈਮ ਅਤੇ 16 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਹ ਵਾਈਸ ਕਮਾਂਡ ਨੂੰ ਵੀ ਸਪੋਰਟ ਕਰਦਾ ਹੈ। ਇਹ ਟੀ. ਵੀ. ਬਿਲਟ-ਇਨ ਕ੍ਰੋਮੋਕਾਸਟ ਫੀਚਰ ਦੇ ਨਾਲ ਆਉਂਦਾ ਹੈ। ਇਸ ਦਾ ਮਤਲਬ ਤੁਹਾਨੂੰ ਕ੍ਰੋਮੋਕਾਸਟ ਡਿਵਾਈਸ ਵੱਖਰੇ ਤੌਰ 'ਤੇ ਖਰੀਦਣ ਦੀ ਜ਼ਰੂਰਤ ਨਹੀਂ ਹੈ। 
ਕੀਮਤ ਅਤੇ ਉਪਲੱਬਧਤਾ-
ਟੀ. ਵੀ. ਐੱਸ 65x4 ਟੀ. ਵੀ. ਦੀ ਬੇਸਿਕ ਕੀਮਤ 1,49,990 ਰੁਪਏ ਹੈ। ਜੇਕਰ ਤੁਸੀਂ ਫੈਸਟਿਵ ਸੀਜ਼ਨ ਆਫਰ 'ਚ ਇਹ ਟੀ. ਵੀ. ਖ੍ਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਟੀ ਵੀ 1,09,990 ਰੁਪਏ 'ਚ ਮਿਲ ਜਾਵੇਗਾ। ਰਿਟੇਲਰਾਂ ਦੇ ਕੋਲ ਪਹੁੰਚਣ ਤੋਂ ਪਹਿਲਾਂ ਫਿਲਹਾਲ ਇਸ ਟੀ. ਵੀ. ਦੀ ਸੇਲ ਅਮੇਜ਼ਨ ਇੰਡੀਆ 'ਤੇ ਇਸ ਮਹੀਨੇ ਤੋਂ ਸ਼ੁਰੂ ਹੋ ਰਹੀ ਹੈ।