ਟਾਟਾ ਟਿਗੋਰ ਦਾ ਇਲੈਕਟ੍ਰਿਕ ਵਰਜ਼ਨ ਲਾਂਚ, ਕੀਮਤ 11.99 ਲੱਖ ਰੁਪਏ ਤੋਂ ਸ਼ੁਰੂ

09/01/2021 4:25:48 PM

ਆਟੋ ਡੈਸਕ– ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਟਾਟਾ ਮੋਟਰਸ ਨੇ ਆਪਣੀ ਟਾਟਾ ਟਿਗੋਰ ਦਾ ਇਲੈਕਟ੍ਰਿਕ ਵਰਜ਼ਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਕਾਰ ਦੀ ਸ਼ੁਰੂਆਤੀ ਕੀਮਤ 11.99 ਲੱਖ ਰੁਪਏ ਰੱਖੀ ਹੈ। ਟਾਟਾ ਟਿਗੋਰ ਇਲੈਕਟ੍ਰਿਕ ਤਿੰਨ ਮਾਡਲਾਂ ’ਚ ਮਿਲੇਗੀ। ਟਾਟਾ ਮੋਟਰਸ ਨੇ ਨਵੀਂ ਟਿਗੋਰ ਈ.ਵੀ. ਨੂੰ 18 ਅਗਸਤ ਨੂੰ ਪੇਸ਼ ਕੀਤਾ ਸੀ। 

ਜਿਪਟ੍ਰੋਨ ਤਕਨਾਲੋਜੀ ਨਾਲ ਹੋਵੇਗੀ ਲੈਸ
ਅਪਡੇਟਿਡ ਟਿਗੋਰ ਈ.ਵੀ. ਜਿਪਟ੍ਰੋਨ ਤਕਨਾਲੋਜੀ ਨਾਲ ਆਏਗੀ। ਨੈਕਸਨ ਈ.ਵੀ. ਤੋਂ ਬਾਅਦ ਟਾਟਾ ਮੋਟਰਸ ਦੀ ਇਹ ਦੂਜੀ ਇਲੈਕਟ੍ਰਿਕ ਕਾਰ ਹੈ, ਜੋ ਜਿਪਟ੍ਰੋਨ ਤਕਨਾਲੋਜੀ ’ਤੇ ਬੇਸਡ ਹੈ। 26 ਕਿਲੋਵਾਟ ਲੀਥੀਅਮ ਆਇਨ ਬੈਟਰੀ ਪੈਕ ਨਾਲ ਲੈਸ ਇਹ ਇਲੈਕਟ੍ਰਿਕ ਕਾਰ ਸਿਰਫ 5.7 ਸਕਿਟਾਂ ’ਚ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲਵੇਗੀ। ਕੰਪਨੀ ਮੁਤਾਬਕ, ਨਵੀਂ ਟਾਟਾ ਟਿਗੋਰ ਈ.ਵੀ. ਤਿੰਨ ਮਾਡਲਾਂ ’ਚ ਉਪਲੱਬਧ ਹੋਵੇਗੀ। ਇਸ ਵਿਚ ਟਾਟਾ ਟਿਗੋਰ EV XE ਦੀ ਕੀਮਤ 11.99 ਲੱਖ ਰੁਪਏ, ਟਾਟਾ ਟਿਗੋਰ EV XM ਦੀ ਕੀਮਤ 12.49 ਲੱਖ ਰੁਪਏ ਅਤੇ ਟਾਟਾ ਟਿਗੋਰ EV XZ+ ਦੀਕੀਮਤ 12.99 ਲੱਖ ਰੁਪਏ ਹੋਵੇਗੀ। 

ਇਕ ਚਾਰਜ ’ਤੇ 306 ਕਿਲੋਮੀਟਰ ਦੀ ਰੇਂਜ
ਟਾਟਾ ਟਿਗੋਰ ਦੇ ਇਲੈਕਟ੍ਰਿਕ ਵਰਜ਼ਨ ਨੂੰ ਇਕ ਵਾਰ ਪੂਰਾ ਚਾਰਜ ਕਰਨ ’ਤੇ 306 ਕਿਲੋਮੀਟਰ ਤਕ ਦਾ ਸਫਰ ਤੈਅ ਕੀਤਾ ਜਾ ਸਕਦਾ ਹੈ। ਨਵੀਂ ਟਾਟਾ ਟਿਗੋਰ ਈ.ਵੀ. ਨੂੰ ਫਾਸਟ ਚਾਰਜਰ ਨਾਲ 1 ਘੰਟੇ ’ਚ 0 ਤੋਂ 80 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਹੋਮ ਚਾਰਜਿੰਗ ’ਚ ਕਰੀਬ 8.5 ਘੰਟਿਆਂ ’ਚ 0 ਤੋਂ 80 ਫੀਸਦੀ ਚਾਰਜ ਹੋ ਜਾਵੇਗੀ। ਇਹ ਕਾਰ 15ਏ ਦੇ ਸਾਕੇਟ ਨਾਲ ਚਾਰਜ ਕੀਤੀ ਜਾ ਸਕਦੀ ਹੈ ਜੋ ਕਿ ਸਾਡੇ ਘਰ ਅਤੇ ਦਫਤਰ ’ਚ ਆਸਾਨੀ ਨਾਲ ਉਪਲੱਬਧ ਹੁੰਦੇ ਹਨ। ਟਾਟਾ ਦੀ ਇਸ ਇਲੈਕਟ੍ਰਿਕ ਕਾਰ ’ਚ 55 ਕਿਲੋਵਾਟ ਦੀ ਇਲੈਕਟ੍ਰਿਕ ਮੋਟਰ ਅਤੇ 26 ਕਿਲੋਵਾਟ ਦਾ ਲੀਥੀਅਮ ਆਇਨ ਬੈਟਰੀ ਪੈਕ ਹੋਵੇਗਾ ਜੋ 74bhp (55 ਕਿਲੋਵਾਟ) ਤਕ ਦੀ ਪਾਵਰ ਅਤੇ 170 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰੇਗਾ। ਕੰਪਨੀ ਕਾਰ ’ਤੇ 8 ਸਾਲ ਦੇ ਨਾਲ 1,60,000 ਕਿਲੋਮੀਟਰ ਤਕ ਬੈਟਰੀ ਦੀ ਵਾਰੰਟੀ ਦੇਵੇਗੀ।

ਮਿਲੇਗਾ ਵਾਟਰ-ਪਰੂਫ ਬੈਟਰੀ ਸਿਸਟਮ
ਸੇਫਟੀ ਫੀਚਰਜ਼ ’ਚ ਹਿੱਲ ਅਸਿਸਟ, ਹਿੱਸ ਡਿਸੈਂਟ ਕੰਟਰੋਲ, ਡਿਊਲ ਏਅਰਬੈਗਸ, ਏ.ਬੀ.ਐੱਸ. ਅਤੇ ਈ.ਬੀ.ਡੀ. ਦੇ ਨਾਲ ਕਾਰਨਿੰਗ ਸਟੇਬਿਲਿਟੀ ਕੰਟਰੋਲ ਵਰਗੇ ਫੀਚਰਜ਼ ਮਿਲਣਗੇ। ਇਸ ਤੋਂ ਇਲਾਵਾ ਇਹ ਕਾਰ IP67 ਰੇਟਿਡ ਬੈਟਰੀ ਪੈਕ ਅਤੇ ਮੋਟਰ ਨਾਲ ਲੈਸ ਹੋਵੇਗੀ। ਟਾਟਾ ਮੋਟਰਸ ਦਾ ਦਾਅਵਾ ਹੈ ਕਿ ਨਵੀਂ ਟਿਗੋਰ ਈ.ਵੀ. ਹੁਣ ਦੇਸ਼ ਦੀ ਸਭ ਤੋਂ ਸੁਰੱਖਿਅਤ ਸੇਡਾਨ ਕਾਰ ਹੋਵੇਗੀ। ਦੱਸ ਦੇਈਏ ਕਿ ਭਾਰਤ ਦੇ ਇਲੈਕਟ੍ਰਿਕ ਕਾਰ ਬਾਜ਼ਾਰ ’ਚ ਟਾਟਾ ਮੋਟਰਸ ਨੇ 2017 ’ਚ ਕਦਮ ਰੱਖਿਆ ਸੀ। 

2021 ਟਾਟਾ ਟਿਗੋਰ ਈ.ਵੀ. ਨੂੰ ਮਿਲੀ 4-ਸਟਾਰ ਰੇਟਿੰਗ
ਗਲੋਬਲ NCAP ਮੁਤਾਬਕ, ਅਪਡੇਟਿਡ ਟਾਟਾ ਟਿਗੋਰ ਈ.ਵੀ. ਦੇ ਟੈਸਟ ਸਕੋਰ ’ਚ ਅਡਲਟ ਅਕਿਊਪਮੈਂਟਸ ਲਈ ਘੱਟੋ-ਘੱਟ 17 ’ਚੋਂ 12 ਅਤੇ ਚਾਈਲਡ ਅਕਿਊਪਮੈਂਟਸ ਲਈ 49 ’ਚੋਂ 37.24 ਸਕੋਰ ਮਿਲੇ ਹਨ। ਜਿਸ ਕਾਰਨ ਕਾਰ 4-ਸਟਾਰ ਰੇਟਿੰਗ ’ਚ ਥਾਂ ਬਣਾ ਸਕੀ। 

Rakesh

This news is Content Editor Rakesh