22 ਜਨਵਰੀ ਨੂੰ ਟਾਟਾ ਲਾਂਚ ਕਰੇਗੀ ਟਿਆਗੋ, ਟਿਗੋਰ ਤੇ ਨੈਕਸਨ ਫੇਸਲਿਫਟ

01/20/2020 4:51:43 PM

ਆਟੋ ਡੈਸਕ– ਟਾਟਾ ਮੋਟਰਸ 22 ਜਨਵਰੀ ਨੂੰ 2020 ਮਾਡਲ ਟਿਆਗੋ, ਟਿਗੋਰ ਅਤੇ ਨੈਕਸਨ ਫੇਸਲਿਫਟ ਨੂੰ ਭਾਰਤ ’ਚ ਲਾਂਚ ਕਰਨ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਕੰਪਨੀ ਦੀ ਪ੍ਰੀਮੀਅਮ ਹੈਚਬੈਕ ਕਾਰ ਅਲਟ੍ਰੋਜ਼ ਦੇ ਨਾਲ ਲਿਆਇਆ ਜਾਵੇਗਾ। 

ਟਾਟਾ ਨੇ ਟਿਆਗੋ ਅਤੇ ਟਿਗੋਰ ਕਾਰ ਦੇ ਫੇਸਲਿਫਟ ਮਾਡਲਾਂ ’ਚ ਕਈ ਅਪਡੇਟ ਕੀਤੇ ਹਨ। ਇਨ੍ਹਾਂ ਦੋਵਾਂ ਕਾਰਾਂ ’ਚ ਨਵੇਂ ਡਿਜ਼ਾਈਨ ਦੇ ਪ੍ਰਾਜੈੱਕਟਰ ਹੈੱਡਲੈਂਪ, ਟਰਨ ਸਿਗਨਲ ’ਤੇ ਕਲੀਅਰ ਲੈੱਨਜ਼. ਗੋਲਾਕਾਰ ਫੋਗ ਲੈਂਪ, ਐੱਲ.ਈ.ਡੀ. ਡੀ.ਆਰ.ਐੱਲ. ਅਤੇ ਨਵੇਂ ਐੱਲ.ਈ.ਡੀ. ਟੇਲ ਲੈਂਪ ਦਿੱਤੇ ਗਏ ਹਨ। 

ਟਾਟਾ ਨੈਕਸਨ ਫੇਸਲਿਫਟ ’ਚ ਹੋਏ ਵੱਡੇ ਬਦਲਾਅ
ਉਥੇ ਹੀ ਟਾਟਾ ਨੈਕਸਨ ਫੇਸਲਿਫਟ ਦੀ ਗੱਲ ਕੀਤੀ ਜਾਵੇ ਤਾਂ ਇਸ ਕਾਰ ਨੂੰ ਹੁਣ ਸਨਰੂਫ ਦੇ ਨਾਲ ਲਿਆਇਆ ਜਾਵੇਗਾ। ਇਸ ਦੇ ਫਰੰਟ ਸਾਈਡ ਡਿਜ਼ਾਈਨ, ਬੰਪਰ, ਹੈੱਡਲਾਈਟ, ਫੋਗ ਲੈਂਪ, ਸਾਹਮਣੇ ਦੀ ਗਰਿੱਲ, ਸਾਈਡ ਪੈਨਲ ਦੇ ਡਿਜ਼ਾਈਨ ਨੂੰ ਇਸ ਦੇ ਇਲੈਕਟ੍ਰਿਕ ਮਾਡਲ ਵਰਗਾ ਹੀ ਰੱਖਿਆ ਗਿਆ ਹੈ। ਕਾਰ ਦੇ ਇੰਟੀਰੀਅਰ ਨੂੰ ਵੀ ਅਪਡੇਟ ਕੀਤਾ ਗਿਆ ਹੈ, ਇਸ ਵਿਚ ਨਵਾਂ ਫਲੈਟ ਬਾਟਮ ਸਟੀਅਰਿੰਗ ਵ੍ਹੀਲ ਅਤੇ ਸੈਮੀ-ਡਿਜੀਟਲ ਇੰਸਟਰੂਮੈਂਟ ਕਲੱਸਟਰ ਸ਼ਾਮਲ ਕੀਤਾ ਗਿਆ ਹੈ। ਦੱਸ ਦੇਈਏ ਕਿ ਬੀ.ਐੱਸ.-6 ਨੈਕਸਨ ਫੇਸਲਿਫਟ ਦੀ ਬੁਕਿੰਗ ਪਿਛਲੇ ਹਫਤੇ ਹੀ 10,000 ਰੁਪਏ ਦੀ ਰਾਸ਼ੀ ਦੇ ਨਾਲ ਸ਼ੁਰੂ ਕੀਤੀ ਗਈ ਸੀ। 

ਕੰਪਨੀ ਟਾਟਾ ਨੈਕਸਨ ਫੇਸਲਿਫਟ ਨੂੰ ਦੋ ਇੰਜਣ ਆਪਸ਼ਨ ’ਚ ਲਿਆਉਣ ਵਾਲੀ ਹੈ ਯਾਨੀ ਇਸ ਕਾਰ ਨੂੰ 1.2 ਲੀਟਰ ਬੀ.ਐੱਸ.-6 ਪੈਟਰੋਲ ਅਤੇ 1.5 ਲੀਟਰ ਬੀ.ਐੱਸ.-6 ਡੀਜ਼ਲ ਇੰਜਣ ਦੇ ਨਾਲ ਉਪਲੱਬਧ ਕੀਤਾ ਜਾਵੇਗਾ।