ਮੋਬਾਇਲ ਫੋਨ ਦੇ ਪਾਰਟਸ ਨੂੰ ਲੈ ਕੇ ਵੱਡੀ ਖ਼ਬਰ, TATA ਗਰੁੱਪ ਭਾਰਤ ''ਚ ਲਗਾਏਗਾ ਪਲਾਂਟ

12/04/2020 4:56:22 PM

ਗੈਜੇਟ ਡੈਸਕ– ਭਾਰਤ ’ਚ ਮੋਬਾਇਲ ਪ੍ਰੋਡਕਸ਼ਨ ਦੀਆਂ ਤਾਂ 100 ਤੋਂ ਜ਼ਿਆਦਾ ਕੰਪਨੀਆਂ ਹੋ ਗਈਆਂ ਹਨ ਪਰ ਮੋਬਾਇਲ ਪਾਰਟਸ ਅਜੇ ਵੀ ਬਾਹਰੋਂ ਹੀ ਮੰਗਵਾਏ ਜਾਂਦੇ ਹਨ ਪਰ ਹੁਣ ਇਹ ਸਮੱਸਿਆ ਜ਼ਿਆਦਾ ਦਿਨਾਂ ਤਕ ਨਹੀਂ ਰਹਿਣ ਵਾਲੀ। ਟਾਟਾ ਸੰਸ ਹੁਣਦੇਸ਼ ’ਚ ਹੀ ਮੋਬਾਇਲ ਪਾਰਟਸ ਬਣਾਉਣ ਦੀ ਤਿਆਰੀ ’ਚ ਹੈ। ਖ਼ਬਰ ਹੈ ਕਿ ਟਾਟਾ ਸੰਸ ਤਮਿਲਨਾਡੂ ’ਚ ਮੋਬਾਇਲ ਪਾਰਟਸ ਪ੍ਰੋਡਕਸ਼ਨ ਲਈ ਇਕ ਪਲਾਂਟ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਪਲਾਨ ਲਈ ਵਿਦੇਸ਼ਾਂ ਤੋਂ ਕਰੀਬ ਅਰਬ ਡਾਲਰ ਲੋਨ ਲੈਣ ਦੀ ਵੀ ਖ਼ਬਰ ਹੈ। ਕਿਹਾ ਜਾ ਰਿਹਾ ਹੈ ਕਿ ਟਾਟਾ ਦੇ ਇਸ ਪਲਾਂਟ ’ਚ ਸਭ ਤੋਂ ਪਹਿਲਾਂ ਆਈਫੋਨ ਦੇ ਪਾਰਟਸ ਬਣਾਏ ਜਾਣਗੇ। ਪ੍ਰਾਪਤ ਜਾਣਕਾਰੀ ਮੁਤਾਬਕ, ਮੋਬਾਇਲ ਪਾਰਟਸ ਪਲਾਂਟ ਦੀ ਯੋਜਨਾ ਟਾਟਾ ਸੰਸ ਦੇ ਗਰੁੱਪ ਚੇਅਰਮੈਨ ਐੱਨ. ਚੰਦਰਸ਼ੇਖਰਨ ਦੀ ਹੈ। 

ਦਰਅਸਲ, ਕੋਰੋਨਾ ਦੇ ਫੈਲਣ ਤੋਂਬਾਅਦ ਕਈ ਐਪਲ ਵਰਗੀਆਂ ਵਿਦੇਸ਼ੀ ਕੰਪਨੀਆਂ ਚੀਨ ਦੇ ਬਾਹਰ ਮੋਬਾਇਲ ਪ੍ਰੋਡਕਸ਼ਨ ਲਈ ਮੌਕਾ ਭਾਲ ਰਹੀਆਂ ਹਨ। ਅਜਿਹੇ ’ਚ ਚੰਦਰਸ਼ੇਖਰਨ ਦੀ ਯੋਜਨਾ ਹੈ, ਇਨ੍ਹਾਂ ਕੰਪਨੀਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਅਤੇ ਭਾਰਤ ’ਚ ਹੀ ਪਾਰਟਸ ਦਾ ਪ੍ਰੋਡਕਸ਼ਨ ਹੋਵੇ। ਕਿਹਾ ਜਾ ਰਿਹਾ ਹੈ ਕਿ ਪਲਾਂਟ ਦੀ ਸ਼ੁਰੂਆਤ ਆਈਫੋਨ ਤੋਂ ਹੋਵੇਗੀ ਅਤੇ ਫਿਰ ਬਾਅਦ ’ਚ ਦੱਖਣ ਕੋਰੀਆ ਅਤੇ ਜਪਾਨ ਦੀ ਓਰਿਜਨਲ ਇਕਵਿਪਮੈਂਟ ਮੈਨਿਊਫੈਕਚਰਰਸ (ਆਈ.ਓ.ਐੱਮ.) ਦੇ ਨਾਲ ਸਾਂਝੇਦਾਰੀ ਕੀਤੀ ਜਾਵੇਗੀ। 

1.5 ਅਰਬ ਡਾਲਰ ਦਾ ਲੋਨ
ਰਿਪੋਰਟ ਮੁਤਾਬਕ, ਟਾਟਾ ਇਸ ਪ੍ਰਾਜੈਕਟ ਲਈ 1.5 ਅਰਬ ਡਾਲਰ ਲੋਨ ਲੈਣ ਦੀ ਤਿਆਰੀ ’ਚ ਹੈ। ਇਨ੍ਹਾਂ ’ਚੋਂ 75 ਕਰੋੜ ਤੋਂ ਇਕ ਅਰਬ ਡਾਲਰ ਦੀ ਰਾਸ਼ੀ ਐਕਸਟਰਨਲ ਕਮਰਸ਼ੀਅਲ ਬੌਰੋਇੰਗ (ECB) ਰਾਹੀਂ ਜੁਟਾਈ ਜਾਵੇਗੀ। ਨਵੇਂ ਪਲਾਂਟ ਅਤੇ ਕੰਪਨੀ ਲਈ ਸੀ.ਈ.ਓ. ਦੀ ਵੀ ਭਾਲ ਕੀਤੀ ਜਾ ਰਹੀ ਹੈ। 

ਦੱਸ ਦੇਈਏ ਕਿ ਤਮਿਲਨਾਡੂ ਸਰਕਾਰ ਨੇ ਹਾਲ ਹੀ ’ਚ ਇਲੈਕਟ੍ਰੋਨਿਕਸ ਹਾਰਡਵੇਅਰ ਮੈਨਿਊਫੈਕਚਰਿੰਗ ਪਾਲਿਸੀ 2020 ਐਲਾਨ ਕੀਤੀ ਹੈ ਜਿਸ ਦਾ ਟੀਚਾ 2025 ਤਕ ਆਊਟਪੁਟ ਵਧਾ ਕੇ 100 ਅਰਬ ਡਾਲਰ ਕਰਨਾ ਹੈ ਜੋ ਉਸ ਸਮੇਂ ਦੇਸ਼ ਦੇ ਕੁਲ ਇਲੈਕਟ੍ਰੋਨਿਕਸ ਐਕਸਪੋਰਟ ਦਾ ਇਕ ਚੌਥਾਈ ਹੋਵੇਗਾ। ਟਾਟਾ ਇਲੈਕਟ੍ਰੋਨਿਕਸ ਨੂੰ ਤਮਿਲਨਾਡੂ ਇੰਡਸਟਰੀਅਲ ਕਾਰਪੋਰੇਸ਼ਨ ਨੇ ਹੋਸੁਰ ’ਚ 500 ਏਕੜ ਜ਼ਮੀਨ ਦਿੱਤੀ ਹੈ। 

Rakesh

This news is Content Editor Rakesh