ਟਾਟਾ ਨੇ ਇਲੈਕਟ੍ਰਿਕ ਵਾਹਨਾਂ ਲਈ ਕੀਤਾ ਪਹਿਲੇ ਸ਼ੋਅਰੂਮ ਦਾ ਉਦਘਾਟਨ, ਗਾਹਕਾਂ ਨੂੰ ਮਿਲੇਗਾ ਇਹ ਫਾਇਦਾ

12/22/2023 2:45:47 PM

ਆਟੋ ਡੈਸਕ- ਟਾਟਾ ਮੋਟਰਜ਼ ਨੇ ਇਲੈਕਟ੍ਰਿਕ ਵਾਹਨਾਂ ਲਈ ਪਹਿਲੇ ਸ਼ੋਅਰੂਮ ਦਾ ਉਦਘਾਟਨ ਕੀਤਾ ਹੈ। ਇਹ ਸ਼ੋਅਰੂਮ ਗੁਰੂਗ੍ਰਾਮ ਦੇ ਸੋਹਨਾ ਰੋਡ ਸਥਿਤ ਹੈ। ਇਹ 7 ਜਨਵਰੀ ਨੂੰ ਆਮ ਲੋਕਾਂ ਲਈ ਖੋਲ੍ਹਿਆ ਜਾਵੇਗਾ। ਕੰਪਨੀ ਹੋਰ ਸ਼ਹਿਰਾਂ 'ਚ ਵੀ ਇਲੈਕਟ੍ਰਿਕ ਕਾਰ ਵਿਕਰੀ ਵਾਲੇ ਸ਼ੋਅਰੂਮ ਦਾ ਵਿਸਤਾਰ ਕਰੇਗੀ ਅਤੇ 2024 ਦੇ ਅਖੀਰ ਤਕ ਸਾਰੇ ਪ੍ਰਮੁੱਖ ਟਿਅਰ-1 ਸ਼ਹਿਰਾਂ 'ਚ ਅਜਿਹੇ ਸ਼ੋਅਰੂਮ ਖੋਲ੍ਹਣ ਦੀ ਯੋਜਨਾ ਹੈ।

ਮਿਲਣਗੀਆਂ ਇਹ ਸਹੂਲਤਾਂ

ਗਾਹਕ ਨਵੇਂ ਇਲੈਕਟ੍ਰਿਕ ਡੀਲਰਸ਼ਿਪ 'ਤੇ ਉਪਲੱਬਧ ਹੋਣ ਵਾਲੇ ਫਾਸਟ ਚਾਰਜਰ ਦਾ ਇਸਤੇਮਾਲ ਕਰ ਸਕਣਗੇ। ਟਾਟਾ ਨੇ ਇਹ ਵੀ ਐਲਾਨ ਕੀਤਾ ਹੈ ਕਿ ਇਕ ਵਾਰ ਈ.ਵੀ. ਡੀਲਰਸ਼ਿਪ ਚਾਲੂ ਹੋਣ ਤੋਂ ਬਾਅਦ ਉਹ ਨਿਯਮਿਤ ਸ਼ੋਅਰੂਮ 'ਤੇ ਇਲੈਕਟ੍ਰਿਕ ਵਾਹਨ ਵੇਚਣੇ ਬੰਦ ਕਰ ਦੇਵੇਗੀ। ਇਸਤੋਂ ਇਲਾਵਾ ਸਾਰੇ ਟਾਟਾ ਈ.ਵੀ. ਸ਼ੋਅਰੂਮਾਂ 'ਚ ਵਰਕਸ਼ਾਪ ਹੋਣਗੀਆਂ ਜੋ ਇਲੈਕਟ੍ਰਿਕ ਕਾਰ ਲਈ ਵਿਸ਼ੇਸ਼ ਹੋਣਗੀਆਂ। ਇਨ੍ਹਾਂ ਸ਼ੋਅਰੂਮ ਦਾ ਡਿਜ਼ਾਈਨ, ਕਲਰ ਥੀਮ ਮੌਜੂਦਾ ਸਮੇਂ 'ਚ ਉਪਯੋਗ ਕੀਤੇ ਜਾਣ ਵਾਲੇ ਸਾਂਝੇ ਸ਼ੋਅਰੂਮ ਤੋਂ ਅਲੱਗ ਹੈ।

Rakesh

This news is Content Editor Rakesh