ਇਲੈਕਟ੍ਰਿਕ ਵਾਹਨਾਂ ’ਤੇ ਬੈਨ ਲਗਾ ਸਕਦਾ ਹੈ ਇਹ ਦੇਸ਼, ਜਾਣੋ ਕਾਰਨ

12/07/2022 5:56:16 PM

ਆਟੋ ਡੈਸਕ– ਦੁਨੀਆ ਭਰ ’ਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹ ਦਿੱਤੇ ਜਾਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਪਰ ਇਕ ਦੇਸ਼ ਅਜਿਹਾ ਵੀ ਹੈ ਜੋ ਇਲੈਕਟ੍ਰਿਕ ਵਾਹਨਾਂ ’ਤੇ ਬੈਨ ਲਗਾਉਣ ਦੀ ਗੱਲ ਕਰ ਰਿਹਾ ਹੈ। ਸਵਿੱਟਜ਼ਰਲੈਂਡ ਸਰਦੀਆਂ ਦੌਰਾਨ ਊਰਜਾਂ ਦੀ ਕਮੀ ਕਾਰਨ ਈ.ਵੀ. ’ਤੇ ਪਾਬੰਦੀ ਲਗਾਉਣ ’ਤੇ ਵਿਚਾਰ ਕਰ ਰਿਹਾ ਹੈ। ਸਵਿੱਟਜ਼ਰਲੈਂਡ ’ਚ ਬਿਜਲੀ ਦੀ ਸਪਲਾਈ ਗੁਆਂਢੀ ਦੇਸ਼ ਫਰਾਂਸ ਅਤੇ ਜਰਮਨੀ ਤੋਂ ਹੁੰਦੀ ਹੈ। ਫਰਾਂਸ ਅਤੇ ਜਰਮਨੀ ਖੁਦ ਊਰਜਾ ਦੀ ਕਿੱਲਤ ਝੱਲ ਰਹੇ ਹਨ, ਇਸ ਕਾਰਨ ਸਵਿੱਟਜ਼ਰਲੈਂਡ ਨੂੰ ਕੁਦਰਤੀ ਗੈਸ ਦੀ ਸਪਲਾਈ ’ਚ ਸਮੱਸਿਆ ਹੋ ਸਕਦੀ ਹੈ।

ਰੂਪ ਅਤੇ ਯੂਕ੍ਰੇਨ ਵਿਚਾਲੇ ਜੰਗ ਜਾਰੀ ਹੈ ਜਿਸ ਨਾਲ ਯੂਰਪੀ ਦੇਸ਼ਾਂ ’ਚ ਗੈਸ ਦੀ ਘਾਟ ਹੋਣ ਦੀ ਸੰਭਾਵਨਾ ਵੱਧ ਗਈ ਹੈ। ਫਰਾਂਸ ਨੂੰ ਪਿਛਲੇ ਕਈ ਦਹਾਕਿਆਂ ਤੋਂ ਊਰਜਾ ਆਯਾਦ ਕਰਨ ਦੀ ਲੋੜ ਨਹੀਂ ਪਈ ਸੀ। ਸਵਿਸ ਫੈਡਰਲ ਇਲੈਕਟਰੀਸਿਟੀ ਕਮਿਸ਼ਨ ਨੇ ਇਸ ਸਾਲ ਜੂਨ ’ਚ ਕਿਹਾ ਸੀ ਕਿ ਸਰਦੀਆਂ ’ਚ ਸੌਰ ਊਰਜਾ ਦੀ ਸਪਲਾਈ ਹੋਣ ’ਚ ਸਮੱਸਿਆ ਹੋ ਸਕਦੀ ਹੈ। ਫਰੈਂਚ ਨਿਊਕਲੀਅਰ ਪਾਵਰ ਜਨਰੇਸ਼ਨ ਤੋਂ ਬਿਜਲੀ ਨਾ ਮਿਲਣ ਕਾਰਨ ਦੇਸ਼ ’ਚ ਊਰਜਾ ਸੰਕਟ ਹੋਣ ਦਾ ਖਤਰਾ ਵੱਧ ਸਕਦਾ ਹੈ।

ਸਵਿੱਟਜ਼ਰਲੈਂਡ ਦੀ ਏਜੰਸੀ elcom ਦੇ ਅਨੁਸਾਰ, ਬਿਜਲੀ ਦੀ ਘਾਟ ਕਾਰਨ ਸਵਿੱਟਜ਼ਰਲੈਂਡ ’ਚ ਇਲੈਕਟ੍ਰਿਕ ਵਾਹਨ ਚਾਰਜਿੰਗ ਨੂੰ ਬੈਨ ਕੀਤਾ ਜਾ ਸਕਦਾ ਹੈ। ਸ਼ਹਿਰਾਂ ’ਚ ਬਿਜਲੀ ਬਚਾਉਣ ਲਈ ਇਹ ਕਦਮ ਚੁੱਕਿਆ ਜਾ ਸਕਦਾ ਹੈ। ਜ਼ਿਆਦਾ ਯਾਤਰਾ ਕਰਨ ਲਈ ਹੀ ਇਲੈਕਟ੍ਰਿਕ ਵਾਹਨ ਨੂੰ ਚਾਰਜ ਕਰਨ ਦੀ ਇਜ਼ਾਜਤ ਦਿੱਤੀ ਜਾਵੇਗੀ। ਸਵਿੱਟਜ਼ਰਲੈਂਡ ਦੀ ਏਜੰਸੀ ਨੇ ਊਰਜਾ ਦੇ ਇਸਤੇਮਾਲ ਨੂੰ ਘੱਟ ਕਰਨ ਲਈ ਚਾਰ ਚਰਣ ਦੀ ਇਕ ਯੋਜਨਾ ਬਣਾਈ ਹੈ। ਯੂਰਪ ’ਚ ਸਰਦੀਆਂ ’ਚ ਕਾਫੀ ਠੰਡ ਹੁੰਦੀ ਹੈ ਜਿਸ ਕਾਰਨ ਊਰਜਾ ਦੀ ਮੰਗ ਵੱਧ ਜਾਂਦੀ ਹੈ।

Rakesh

This news is Content Editor Rakesh