Swiggy ਦੇ ਨਾਂ ''ਤੇ ਇੰਝ ਹੋ ਰਹੀ ਠੱਗੀ, ਕੰਪਨੀ ਨੇ ਯੂਜ਼ਰਸ ਲਈ ਜਾਰੀ ਕੀਤੀ ''ਵਾਰਨਿੰਗ''

02/11/2020 9:41:20 PM

ਗੈਜੇਟ ਡੈਸਕ—ਆਨਲਾਈਨ ਫੂਡ ਡਿਲਿਵਰੀ ਪਲੇਟਫਾਰਮ ਸਵਿੱਗੀ (Swiggy ) ਨੇ ਸੇਫਰ ਇੰਟਰਨੈੱਟ ਡੇਅ (Safer Internet Day) 2020 'ਤੇ ਆਪਣੇ ਗਾਹਕਾਂ ਲਈ ਇਕ ਚਿਤਾਵਨੀ ਜਾਰੀ ਕੀਤੀ ਹੈ। ਕੰਪਨੀ ਨੇ ਆਪਣੀ ਇਕ ਸਟੇਟਮੈਂਟ 'ਚ ਕਿਹਾ ਕਿ ਪਿਛਲੇ ਕੁਝ ਮਹੀਨਿਆਂ 'ਚ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ 'ਚ ਕੁਲ ਲੋਕ ਖੁਦ ਨੂੰ ਸਵਿੱਗੀ ਕਸਟਮਰ ਕੇਅਰ ਐਗਜੀਕਿਊਟੀਵ ਦੱਸ ਦੇ ਸਾਡੇ ਗਾਹਕਾਂ ਦੀ ਸੰਵੇਦਨਸ਼ੀਲ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਸੇਫਰ ਇੰਟਰਨੈੱਟ ਡੇਅ ਦੇ ਮੌਕ 'ਤੇ ਕੰਪਨੀ ਨੇ ਗਾਹਕਾਂ ਨੂੰ ਅਲਰਟ ਰਹਿਣ ਦੀ ਸਲਾਹ ਦਿੰਦੇ ਹੋਏ ਇਹ ਵੀ ਦੱਸਿਆ ਕਿ ਫਰਾਡ ਦਾ ਸ਼ਿਕਾਰ ਹੋਣ 'ਤੇ ਯੂਜ਼ਰਸ ਨੂੰ ਕੀ ਕਰਨਾ ਚਾਹੀਦਾ।

ਕੰਪਨੀ ਨੇ ਗਾਹਕਾਂ ਨੂੰ ਕੀਤਾ ਅਲਰਟ
ਕੰਪਨੀ ਨੇ ਅੱਜ ਆਪਣੀ ਇਕ ਪ੍ਰੈੱਸ ਰਿਲੀਜ਼ ਰਾਹੀਂ ਇਹ ਸਾਫ ਕੀਤਾ ਹੈ ਕਿ ਸਵਿੱਗੀ ਆਪਣੇ ਗਾਹਕਾਂ ਤੋਂ ਉਨ੍ਹਾਂ ਦੀ ਫਾਈਨੈਂਸ਼ਲ ਜਾਣਕਾਰੀ ਕਦੇ ਨਹੀਂ ਮੰਗਦਾ। ਕੰਪਨੀ ਨੇ ਕਿਹਾ ਕਿ ਕਦੇ ਵੀ ਅਜਿਹੀ ਕਿਸੇ ਕਾਲਰ ਨੂੰ ਆਪਣਾ ਡੈਬਿਟ/ਕ੍ਰੈਡਿਟ ਕਾਰਡ ਨੰਬਰ, CVV ਨੰਬਰ, OTP, UPI/ATM ਪਿਨ ਕਦੇ ਨਾ ਦਵੋ। ਕੰਪਨੀ ਨੇ ਇਸ ਮੌਕੇ 'ਤੇ ਉਹ ਤਰੀਕੇ ਵੀ ਦੱਸੇ ਹਨ ਜਿਨ੍ਹਾਂ ਨੂੰ ਇਸਤੇਮਾਲ ਕਰਕੇ ਸਵਿੱਗੀ ਦੇ ਨਾਂ 'ਤੇ ਫਰਾਡ ਕੀਤਾ ਜਾਂਦਾ ਹੈ।

ਸਵਿੱਗੀ ਦੇ ਨਾਂ 'ਤੇ ਠੱਗੀ ਲਈ ਜਾਲਸਾਜ ਅਪਣਾਉਂਦੇ ਹਨ ਇਹ ਤਰੀਕੇ
ਸਵਿੱਗੀ ਦੇ ਨਾਂ 'ਤੇ ਫੇਕ ਟੋਲ ਫ੍ਰੀ ਨੰਬਰ।
ਫਰਜ਼ੀ ਵੈੱਬਸਾਈਟ, ਬਲਾਗ ਅਤੇ ਸੋਸ਼ਲ ਮੀਡੀਆ ਪੋਸਟ।
ਵਟਸਐਪ 'ਤੇ ਫਰਜ਼ੀ ਐੱਸ.ਐੱਮ.ਐੱਸ. ਜਾਂ ਲਿੰਕ ਭੇਜ ਕੇ।
ਫਰਜ਼ੀ ਨੰਬਰ ਤੋਂ ਕਾਲ ਕਰਕੇ ਫਾਈਨੈਂਸ਼ਲ ਡੀਟੇਲ ਮੰਗਣਾ
ਰਿਫੰਡ ਅਮਾਊਂਟ ਦਾ ਝਾਂਸਾ ਦੇ ਕੇ।

ਧੋਖੇਬਾਜਾਂ ਤੋਂ ਬਚਣ ਦਾ ਤਰੀਕਾ
ਆਪਣੀ ਪ੍ਰੈੱਸ ਸਟੇਟਮੈਂਟ 'ਚ ਸਵਿੱਗੀ ਨੇ ਆਪਣੇ ਗਾਹਕਾਂ ਨੂੰ ਇਸ ਤਰ੍ਹਾਂ ਦੀ ਕਾਲ ਨੂੰ ਤੁਰੰਤ ਡਿਸਕਨੈਕਟ ਕਰਨ ਦੀ ਸਲਾਹ ਦਿੱਤੀ ਹੈ। ਸਵਿੱਗੀ ਨੇ ਇਸ ਮੌਕੇ 'ਤੇ ਇਹ ਸਾਫ ਕੀਤਾ ਹੈ ਕਿ ਇਸ ਤਰ੍ਹਾਂ ਦੇ ਧੋਖੇਬਾਜ਼ਾਂ ਨਾਲ ਕੰਪਨੀ ਦਾ ਕੋਈ ਸਬੰਧ ਨਹੀਂ ਹੈ। ਕੰਪਨੀ ਨੇ ਕਿਹਾ ਕਿ ਅਜਿਹੇ ਕਿਸੇ ਵੀ ਨੰਬਰ ਦੇ ਬਾਰੇ 'ਚ ਗਾਹਕਾਂ ਨੂੰ ਸਵਿੱਗੀ ਨੂੰ ਜਾਣਕਾਰੀ ਦੇਣ ਦੇ ਨਾਲ ਹੀ ਬੈਂਕ 'ਚ ਵੀ ਇਸ ਰਿਪੋਰਟ ਕਰੋ।

Karan Kumar

This news is Content Editor Karan Kumar