ਸਵੀਡਨ ਦੀ ਇਸ ਕੰਪਨੀ ਨੇ ਭਾਰਤ ''ਚ ਲਾਂਚ ਕੀਤੇ ਮਲਟੀਪਲ ਹੈੱਡਫੋਨਜ਼

07/24/2016 12:39:08 PM

 ਜਲੰਧਰ- 2006 ''ਚ ਫਾਊਂਡ ਕੀਤੀ ਗਈ ਕੰਪਨੀ ਜੇਸ (JAYS) ਵੱਲੋਂ ਮਲਟੀਪਲ ਈਅਰਫੋਨ ਅਤੇ ਹੈੱਡਫੋਨ ਮਾਡਲਜ਼ ਨੂੰ ਲਾਂਚ ਕੀਤਾ ਗਿਆ ਸੀ ਜਿਨ੍ਹਾਂ ''ਚ ਕਿਊ-ਜੇਸ, ਸੀ-ਜੇਸ, ਜੇ-ਜੇਸ ਅਤੇ ਐੱਸ-ਜੇਸ ਸ਼ਾਮਿਲ ਹਨ। ਅਜਿਹਾ ਪਹਿਲੀ ਵਾਰ ਹੈ ਕਿ ਜੇਸ ਕੰਪਨੀ ਨੇ ਭਾਰਤੀ ਡਿਸਟ੍ਰੀਬਿਊਟਰ ਨਾਲ ਪਾਰਟਨਰਸ਼ਿਪ ਕੀਤੀ ਹੈ। ਫੇਰਾਰੀ ਵੀਡੀਓ ਵੱਲੋਂ ਭਾਰਤ ''ਚ ਏ-ਜੇਸ ਫੋਰ+ ਈਅਰਫੋਨਜ਼ ਲਾਂਚ ਕੀਤੇ ਗਏ ਹਨ। ਇਨ੍ਹਾਂ ਈਅਰਫੋਨਜ਼ ਨੂੰ ਖਾਸ ਸਟਾਇਲਿਸ਼ ਡਿਜ਼ਾਇਨ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਕਾਲੇ, ਗੋਲਡ, ਚਿੱਟੇ ਅਤੇ ਸਿਲਵਰ ਰੰਗਾਂ ''ਚ ਉਪਲੱਬਧ ਕੀਤਾ ਗਿਆ ਹੈ।

 
ਏ-ਜੇਸ ਫੋਰ+ ''ਚ ਕਾਫੀ ਸੁਧਾਰ ਕੀਤਾ ਗਿਆ ਹੈ। ਇਸ ''ਚ ਟੈਂਗਲ-ਫ੍ਰੀ ਕੇਬਲਜ਼ ਅਪਡੇਟ ਦੇ ਨਾਲ-ਨਾਲ ਜੇਸ ਦੇ ਲੇਟੈਸਟ ਰਿਮੋਟ ਕੰਟਰੋਨ ਅਤੇ ਨਾਇਸ-ਰਿਡਕਸ਼ਨ ਮਾਈਕ੍ਰੋਫੋਨ ਟੈਕਨਾਲੋਜੀ ਵੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਏ-ਜੇਸ ਫੋਰ+ ਦੇ ਵੱਖ-ਵੱਖ ਸਾਈਜ਼ ਨਾਲ ਮਲਟੀਪਲ ਈਅਰ ਟਿੱਪਸ ''ਚ ਨਾਇਸ ਆਈਸੋਲੇਸ਼ਨ ਕੈਪੇਬਿਲਟੀ ਵੀ ਦਿੱਤੀ ਗਈ ਹੈ। ਇਨ੍ਹਾਂ ਦੀ ਕੀਮਤ 4999 ਰੁਪਏ ਹੈ ਅਤੇ ਇਹ ਆਪਣੀ ਰਿਲੇਟ ਬ੍ਰੈਂਡ ਦੀ ਆਫਿਸ਼ੀਅਲ ਵੈੱਬਸਾਈਟ ''ਤੇ ਉਪਲੱਬਧ ਹਨ।