ਸੁਜ਼ੂਕੀ ਨੇ BS-IV ਇੰਜਨ ਦੇ ਨਾਲ ਭਾਰਤ ''ਚ ਲਾਂਚ ਕੀਤੇ ਨਵੇਂ ਵ੍ਹੀਕਲਸ

03/19/2017 11:41:52 AM

ਜਲੰਧਰ- ਜਪਾਨ ਦੀ ਵਾਹਨ ਨਿਰਮਾਤਾ ਕੰਪਨੀ ਸੁਜ਼ੂਕੀ ਨੇ BS-IV ਕੰਪਲੇਂਟ ਇੰਜਨ ਦੇ ਨਾਲ ਨਵੇਂ ਵ੍ਹੀਕਲਸ ਭਾਰਤ ''ਚ ਲਾਂਚ ਕੀਤੇ ਹਨ। ਇਨ੍ਹਾਂ ''ਚੋਂ Let''s ਸਕੂਟਰ ਦੀ ਕੀਮਤ 47,272 ਰੁਪਏ ਰੱਖੀ ਗਈ ਹੈ ਉਥੇ ਹੀ ਇਸ ਸਕੂਟਰ ਦਾ ਡਿਊਲ ਟੋਨ ਕਲਰ ਵੈਰੀਐਂਟ 48,272 ਰੁਪਏ ਦੀ ਕੀਮਤ ''ਚ ਮਿਲੇਗਾ। ਇਸ ਤੋਂ ਇਲਾਵਾ ਕੰਪਨੀ ਨੇ ਨਵਾਂ Hayate EP ਮੋਟਰਸਾਈਕਲ ਵੀ ਲਾਂਚ ਕੀਤਾ ਹੈ। ਇਸ ਮੋਟਰਬਾਈਕ ਦੀ ਕੀਮਤ 52,754 ਰੁਪਏ ਰੱਖੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 1 ਅਪ੍ਰੈਲ ਤੋਂ ਆਟੋਮੋਬਾਈਲ ਇੰਡਸਟਰੀ ''ਚ ਬੀ.ਐੱਸ.4 ਐਮਿਸ਼ਨ ਨਾਰਮਸ ਲਾਗੂ ਹੋ ਜਾਣਗੇ। ਇਸ ਗੱਲ ''ਤੇ ਧਿਆਨ ਦਿੰਦੇ ਹੋਏ ਜਪਾਨ ਦੀ ਵਾਹਨ ਨਿਰਮਾਤਾਕੰਪਨੀ ਨੇ BS-IV ਇੰਜਨ ਦੇ ਨਾਲ ਨਵੇਂ ਵ੍ਹੀਕਲਸ ਪੇਸ਼ ਕੀਤੇ ਹਨ। 
 
Suzuki Hayate EP :
ਇਸ ਮੋਟਰਸਾਈਕਲ ''ਚ 112.8ਸੀਸੀ ਦਾ ਫੋਰ ਸਟਰੋਕ ਸਿੰਗਲ ਸਿਲੰਡਰ BS-IV ਕੰਪਲੇਂਟ ਇੰਜਨ ਲੱਗਾ ਹੈ ਜੋ 8 ਬੀ.ਐੱਚ.ਪੀ. ਦੀ ਪਾਵਰ ਅਤੇ 9.3 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਮੋਟਰਸਾਈਕਲ ਨੂੰ ਤਿੰਨ ਰੰਗਾਂ ''ਚ ਉਪਲੱਬਧ ਕੀਤਾ ਜਾਵੇਗਾ। 
 
Suzuki Let''s :
ਸੁਜ਼ੂਕੀ ਦੇ ਇਸ ਸਕੂਟਰ ''ਚ 112ਸੀਸੀ ਦਾ BS-IV ਇੰਜਨ ਲੱਗਾ ਹੈ ਜੋ 8.4 ਬੀ.ਐੱਚ.ਪੀ. ਦੀ ਪਾਵਰ ਅਤੇ 8.8 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਸਕੂਟਰ ਨੂੰ ਮੈਟ ਕਲਰ ਦੇ ਕੰਬੀਨੇਸ਼ਨ ਦੇ ਨਾਲ ਤਿੰਨ ਰੰਗਾਂ ''ਚ ਉਪਲੱਬਧ ਕੀਤਾ ਜਾਵੇਗਾ।