ਸਪਲਿਟ ਬਨਾਮ ਵਿੰਡੋ ਏ. ਸੀ, ਜਾਣੋ ਕਿਹੜਾ ਹੈ ਘਰ ਲਈ ਸਭ ਤੋਂ ਬਿਹਤਰ?

06/17/2021 8:49:37 PM

ਨਵੀਂ ਦਿੱਲੀ- ਗਰਮੀ ਦਾ ਪਾਰਾ ਵਧਣ ਨਾਲ ਏ. ਸੀ. ਦੀ ਮੰਗ ਵੀ ਕਾਫ਼ੀ ਵੱਧ ਜਾਂਦੀ ਹੈ। ਸਭ ਤੋਂ ਉਲਝਣ ਇਹ ਹੁੰਦੀ ਹੈ ਕਿ ਏ. ਸੀ. ਕਿਹੜਾ ਬਿਹਤਰ ਹੈ, ਵਿੰਡੋ ਜਾਂ ਸਪਲਿਟ? ਇਸ ਦਾ ਪਤਾ ਹੋਣਾ ਸਹੀ ਖ਼ਰੀਦ ਦਾ ਫ਼ੈਸਲਾ ਲੈਣ ਲਈ ਬਹੁਤ ਜ਼ਰੂਰੀ ਹੈ ਅਤੇ ਇਸ ਨਾਲ ਬੇਲੋੜਾ ਖ਼ਰਚ ਕਰਨ ਤੋਂ ਵੀ ਰੋਕਿਆ ਜਾ ਸਕਦਾ ਹੈ।

ਸਭ ਤੋਂ ਪਹਿਲਾਂ ਕੀਮਤ ਦੀ ਗੱਲ ਕਰੀਏ ਤਾਂ ਇਸ ਵਿਚ ਕਾਫ਼ੀ ਫ਼ਰਕ ਹੁੰਦਾ ਹੈ, ਯਾਨੀ ਤੁਹਾਡਾ ਬਜਟ ਕਿੱਥੇ ਸਹੀ ਬੈਠੇਗਾ ਇਹ ਵੀ ਤੁਸੀਂ ਇਸ ਅੰਤਰ ਨਾਲ ਬਚਤ ਕਰ ਸਕਦੇ ਹੋ।

ਵਿੰਡੋ ਏ. ਸੀ. ਆਮ ਤੌਰ 'ਤੇ ਉਸੇ ਟਨ ਦੇ ਸਪਲਿਟ ਏ. ਸੀ. ਨਾਲੋਂ ਸਸਤਾ ਹੁੰਦਾ ਹੈ। ਉੱਥੇ ਹੀ, ਅੱਗੇ ਰੱਖ-ਰਖਾਅ ਦੀ ਗੱਲ ਕਰੀਏ ਤਾਂ ਇੱਥੇ ਵੀ ਵਿੰਡੋ ਏ. ਸੀ. ਲਈ ਖ਼ਰਚੇ ਘੱਟ ਹਨ।

ਕਿਹੜਾ ਏ. ਸੀ. ਹੋ ਸਕਦਾ ਹੈ ਫਿਟ-
ਵਿੰਡੋ ਏ. ਸੀ. ਨੂੰ ਘਰ ਦੀ ਖਿੜਕੀ ਵਿਚ ਵੀ ਫਿਟ ਕੀਤਾ ਜਾ ਸਕਦਾ ਹੈ। ਸਪਲਿਟ ਏ. ਸੀ. ਦੇ ਮਾਮਲੇ ਵਿਚ ਦੋ ਯੂਨਿਟ ਹੁੰਦੇ ਹਨ ਇਕ ਕਮਰੇ ਅੰਦਰ ਕੰਧ 'ਤੇ ਲੱਗਦਾ ਹੈ, ਦੂਜਾ ਬਾਹਰ ਵਾਲੇ ਪਾਸੇ ਲੱਗਦਾ ਹੈ। ਮਹਾਨਗਰਾਂ ਵਿਚ ਅਕਸਰ ਲੋਕਾਂ ਦੇ ਘਰਾਂ ਵਿਚ ਬਾਲਕਨੀ ਜਾਂ ਬੈਡਰੂਮ ਵਿਚ ਖਿੜਕੀ ਨਹੀਂ ਹੁੰਦੀ, ਇਸ ਲਈ ਉਨ੍ਹਾਂ ਲਈ ਸਪਲਿਟ ਏ. ਸੀ. ਹੀ ਇਕਮਾਤਰ ਬਿਹਤਰ ਵਿਕਲਪ ਹੁੰਦਾ ਹੈ।

ਪਾਵਰ, ਕੂਲਿੰਗ ਤੇ ਹੋਰ ਫਰਕ-
ਬਿਜਲੀ ਖਪਤ ਦੀ ਗੱਲ ਕਰੀਏ ਤਾਂ ਇਕੋ ਜਿਹੀ ਰੇਟਿੰਗ ਵਾਲੇ ਇਨ੍ਹਾਂ ਦੋਹਾਂ ਏ. ਸੀਜ਼. ਵਿਚ ਕੋਈ ਅੰਤਰ ਨਹੀਂ ਹੈ ਪਰ 5 ਸਟਾਰ ਰੇਟਿੰਗ ਵਾਲਾ ਸਪਲਿਟ ਏ. ਸੀ. ਇਸ ਮਾਮਲੇ ਵਿਚ ਜ਼ਿਆਦਾ ਬਿਹਤਰ ਹੈ।

ਇਸ ਤੋਂ ਇਲਾਵਾ ਵਿੰਡੋ ਏ. ਸੀ. ਦੀ ਆਵਾਜ਼ ਜ਼ਿਆਦਾ ਹੁੰਦੀ ਹੈ ਕਿਉਂਕਿ ਇਸ ਵਿਚ ਕੰਪ੍ਰੈਸਰ ਅਤੇ ਇਨਰ ਬਲੋਅਰ ਇਕ ਹੀ ਯੂਨਿਟ ਵਿਚ ਹੁੰਦੇ ਹਨ, ਜਦੋਂ ਕਿ ਸਪਲਿਟ ਏ. ਸੀ. ਵਿਚ ਇਕ ਹਿੱਸਾ ਬਾਹਰ ਲੱਗਾ ਹੋਣ ਕਾਰਨ ਇਹ ਕਮਰੇ ਵਿਚ ਲਗਭਗ ਸ਼ਾਂਤ ਚੱਲਦੇ ਹਨ। ਉੱਥੇ ਹੀ, ਹੁਣ ਗੱਲ ਕਰੀਏ ਠੰਡਕ ਦੀ ਤਾਂ ਇਹ ਟਨ ਦੇ ਹਿਸਾਬ 'ਤੇ ਨਿਰਭਰ ਕਰਦਾ ਹੈ ਪਰ ਸਪਲਿਟ ਏ. ਸੀ. ਠੰਡਕ ਦੇ ਮਾਮਲੇ ਵਿਚ ਮੋਹਰੇ ਹੈ, ਜਦੋਂ ਕਿ ਵਿੰਡੋ ਏ. ਸੀ. ਛੋਟੇ ਕਮਰਿਆਂ ਵਿਚ ਲਾਉਣ ਲਈ ਠੀਕ ਹਨ। ਸਪਲਿਟ ਏ.ਸੀ. ਵੱਡੇ ਕਮਰਿਆਂ ਨੂੰ ਆਰਾਮ ਨਾਲ ਠੰਡਾ ਕਰ ਸਕਦੇ ਹਨ।

Sanjeev

This news is Content Editor Sanjeev