Sony ਦੇ ਇਨ੍ਹਾਂ ਸਮਾਰਟਫੋਨਜ਼ ਦੇ ਅਪਡੇਟ ''ਚ ਸ਼ਾਮਿਲ ਹੋਇਆ ਸਪੈਕਟਰ ਅਤੇ ਮੇਲਟਡਾਊਨ ਫਿਕਸ

01/15/2018 12:56:53 PM

ਜਲੰਧਰ-ਸੋਨੀ ਨੇ ਆਪਣੇ ਐਕਸਪੀਰੀਆ XA1 ਅਤੇ XA1 ਪਲੱਸ ਸਮਾਰਟਫੋਨਜ਼ ਲਈ ਨਵਾਂ ਅਪਡੇਟ ਰੀਲੀਜ਼ ਕੀਤੇ ਗਏ ਹਨ, ਇਨ੍ਹਾਂ ਅਪਡੇਟ ਦਾ ਬਿਲਡ ਨੰਬਰ ਕ੍ਰਮਵਾਰ 40.0.A.6.189 ਅਤੇ 48.0.A.1.131 ਹਨ। ਇਹ ਅਪਡੇਟ ਜਨਵਰੀ ਮਹੀਨੇ ਦੇ ਲਈ ਐਂਡਰਾਇਡ ਸਕਿਓਰਟੀ ਫਿਕਸਜ਼ ਵੀ ਲੈ ਕੇ ਆਉਦੇ ਹਨ।

ਇਸ ਅਪਡੇਟ 'ਚ ਹਾਲ ਹੀ ਦੌਰਾਨ ਸਾਹਮਣੇ ਆਏ ਸਪੈਕਟਰ ਅਤੇ ਮੇਲਟਡਾਊਨ ਸਕਿਓਰਟੀ ਰੂਪ 'ਚ ਫਿਕਸੇਜ਼ ਸ਼ਾਮਿਲ ਹੋਏ ਹਨ, ਪਰ ਇਹ ਐਂਡਰਾਇਡ ਵਰਜ਼ਨ 7.0 ਨੂਗਟ ਨਾਲ ਉਪਲੱਬਧ ਹੈ। ਹਮੇਸ਼ਾ ਦੀ ਤਰ੍ਹਾਂ ਓ. ਟੀ. ਏ. ਰੋਲ ਆਊਟ ਨਾਲ ਇਹ ਤੁਹਾਡੇ ਡਿਵਾਇਸ ਤੱਕ ਪਹੁੰਚਾਉਣ 'ਚ ਥੋੜਾ ਸਮਾਂ ਲੱਗ ਸਕਦਾ ਹੈ । 

ਇਸੇ ਦੌਰਾਨ 2016 ਦੇ ਸੋਨੀ ਐਕਪੀਰੀਆ E5 ਸਮਾਰਟਫੋਨ ਨੂੰ ਵੀ ਨਵਾਂ ਅਪਡੇਟ ਮਿਲ ਰਿਹਾ ਹੈ। ਇਸ ਅਪਡੇਟ ਦਾ ਬਿਲਡ ਨੰਬਰ 37.0.A.2.248 ਹੈ। ਇਹ ਇਕ ਸਕਿਓਰਟੀ ਅਪਡੇਟ ਹੈ, ਜੋ ਜੁਲਾਈ 2017 ਲਈ ਪੈਚਾਂ ਨਾਲ ਆਉਦਾ ਹੈ।

Sony Xperia E5 ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਇਸ ਸਮਾਰਟਫੋਨ 'ਚ 5 ਇੰਚ ਦੀ ਡਿਸਪਲੇਅ ਨਾਲ 720 ਪਿਕਸਲ ਰੈਜ਼ੋਲਿਊਸ਼ਨ ਦਿੱਤਾ ਗਿਆ ਹੈ। ਇਸ ਡਿਵਾਇਸ 'ਚ 1.3GHz ਕਾਰਟੇਕਸ A53 ਮੀਡੀਆਟੇਕ MTK6735 ਪ੍ਰੋਸੈਸਰ ਅਤੇ 1.5 ਜੀ. ਬੀ. ਦੀ ਰੈਮ ਨਾਲ ਲੈਸ ਹੈ। ਇਸ ਡਿਵਾਇਸ 'ਚ 16 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਅਤੇ ਸਟੋਰੇਜ ਨੂੰ ਵਧਾਇਆ ਵੀ ਜਾ ਸਕਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਨਾਲ LED ਫਲੈਸ਼ ਦਿੱਤੀ ਗਈ ਹੈ। ਇਸ ਦੇ ਨਾਲ 5 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਨਾਲ LED ਫਲੈਸ਼ ਮੌਜੂਦ ਹੈ।