Space ਦਾ ਚੱਕਰ ਲਗਾ ਕੇ ਸਹੀ ਸਲਾਮਤ ਪਰਤ ਆਏਗਾ ਇਹ ਰਾਕੇਟ

11/26/2015 8:36:18 PM

ਜਲੰਧਰ— ਪੁਰਾਣੇ ਸਮੇਂ ਤੋਂ ਹੀ ਪੁਲਾੜ ਯਾਨ ਸਪੇਸ ਦੇ ਦੂਜੇ ਗ੍ਰਹਿਆਂ ''ਤੇ ਜਾ ਕੇ ਵਾਪਸ ਪਰਤਦੇ ਰਹੇ ਹਨ ਪਰ ਉਹ ਪੂਰਨ ਤੌਰ ''ਤੇ ਵਾਪਸ ਨਹੀਂ ਆ ਪਾਉਂਦੇ। ਇਸ ਗੱਲ ਨੂੰ ਧਿਆਨ ''ਚ ਰੱਖਦੇ ਹੋਏ 20 ਨਵੰਬਰ ਨੂੰ Blue Origin ਨੇ ਅਜਿਹਾ ਰਾਕੇਟ ਬਣਾਇਆ ਹੈ ਜੋ ਅੰਤਰਿਕਸ਼ ਦਾ ਚੱਕਰ ਲਗਾਉਣ ਤੋਂ ਬਾਅਦ ਸਹੀ ਸਲਾਮਤ ਧਰਤੀ ''ਤੇ ਵਾਪਸ ਲਿਆਇਆ ਜਾ ਸਕਦਾ ਹੈ। 
Holy Grail ਰਾਕੇਟ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਇਹ ਧਰਤੀ ਦੇ ਚਾਰੇ ਪਾਸੇ ਘੁੰਮ ਕੇ ਵਾਪਸੀ ਦੇ ਸਮੇਂ ਇਕ ਪੀਸ ''ਤੇ ਖੜ੍ਹਾ ਹੋ ਸਕੇ। ਇਸ ਵਿਚ ਖਾਸ ਗੱਲ ਇਹ ਹੈ ਕਿ ਇਹ ਕੁਝ ਹੀ ਘੰਟਿਆਂ ''ਚ ਅਗਲੇ ਲਾਂਚ ਲਈ ਤਿਆਰ ਕੀਤਾ ਜਾ ਸਕਦਾ ਹੈ, ਇਸ ਨੂੰ ਬਣਾਉਣ ਲਈ SpaceX ਦੀ ਮਦਦ ਵੀ ਲਈ ਗਈ ਹੈ। ਇਸ ਵਿਚ ਹੋਰ ਇੰਪਰੂਵਮੈਂਟ ਕੀਤੀ ਜਾ ਰਹੀ ਹੈ ਤਾਂ ਜੋ ਲੋੜ ਪੈਣ ''ਤੇ ਇਸ ਨੂੰ ਮੰਗਲ ਗ੍ਰਹਿ ''ਤੇ ਵੀ ਭੇਜਿਆ ਜਾ ਸਕੇ।