ਵਾਟਰਪਰੂਫ ਫੀਚਰ ਨਾਲ ਲਾਂਚ ਹੋਏ SoundBot SB565 ਬਲੂਟੁੱਥ ਹੈੱਡਸੈੱਟ

08/03/2017 5:35:44 PM

ਜਲੰਧਰ- ਕੈਲੀਫੋਰਨੀਆ ਦੀ ਪ੍ਰਸਿੱਧ ਆਡੀਓ ਐਕਸੈਸਰੀਜ਼ ਕੰਪਨੀ ਸਾਊਂਡਬੋਟ ਨੇ ਭਾਰਤੀ ਬਾਜ਼ਾਰ 'ਚ ਇਕ ਨਵਾਂ ਬਲੂਟੁੱਥ ਹੈੱਡਸੈੱਟ ਲਾਂਚ ਕੀਤਾ ਹੈ। SoundBot SB565 ਨਾਂ ਤੋਂ ਲਾਂਚ ਕੀਤੇ ਗਏ ਇਸ ਹੈੱਡਸੈੱਟ ਦੀ ਖਾਸੀਅਤ ਹੈ ਕਿ ਇਹ ਪਾਣੀ ਅਵਰੋਧਕ ਹੈ। ਯੂਜ਼ਰਸ ਇਸ ਦੀ ਪਾਣੀ 'ਚ ਵੀ ਵਰਤੋਂ ਕਰ ਸਕਦੇ ਹਨ। ਭਾਰਤ 'ਚ ਇਸ ਬਲੂਟੁੱਥ ਹੈੱਡਸੱਟ ਦੀ ਕੀਮਤ 1,990 ਰੁਪਏ ਹੈ ਅਤੇ ਇਹ ਬਲੈਕ ਕਲਰ ਵੇਰੀਐਂਟ 'ਚ ਈ-ਕਾਮਰਸ ਸਾਈਟ ਅਮੇਜ਼ਨ ਇੰਡੀਆ 'ਤੇ ਸੇਲ ਲਈ ਉਪਲੱਬਧ ਹੋਵੇਗਾ।

ਸਾਊਂਟਬੋਟ ਐੱਸ. ਬੀ565 ਬਲੂਟੁੱਥ ਹੈੱਡਸੈੱਟ 'ਚ ਪਾਣੀ ਅਵਰੋਧਕਰਤਾ ਤੋਂ ਇਲਾਵਾ ਬਲੁਟੁੱਥ 4.0 ਦਿੱਤਾ ਗਿਆ ਹੈ। ਇਸ ਨਾਲ ਹੀ ਬਿਲਟ ਮਿਊਜ਼ਿਕ ਅਤੇ ਵਾਲਿਊਮ ਕੰਟਰੋਲ ਦਿੱਤਾ ਗਿਆ ਹੈ। ਇਸ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਤਕਨੀਕ ਨਾਲ ਲੈਸ ਇਹ ਡਿਵਾਈਸ ਸਕਰੈਚ ਰੇਸਿਸਟੈਂਟ ਵੀ ਹੈ, ਵਰਤੋਂ ਦੌਰਾਨ ਇਸ ਨੂੰ ਛੋਟੇ ਮੋਟੇ ਸਕਰੈਚ ਤੋਂ ਬਚਾਇਆ ਜਾ ਸਕਦਾ ਹੈ।

SoundBot SB565 ਬਲੂਟੁੱਥ ਹੈੱਡਸੈੱਟ ਨੂੰ ਆਸਾਨੀ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦੇ ਈਅਰਬਡ ਕਾਫੀ ਆਰਾਦਾਇਕ ਅਤੇ ਸਥਿਰ ਹਨ। ਇਸ 'ਚ ਬਿਲਟ ਇਨ ਮਾਈਕ ਦਿੱਤਾ ਗਿਆ, ਜਿਸ ਦੀ ਮਦਦ ਨਾਲ ਯੂਜ਼ਰਸ ਹੈਂਡਸ ਫ੍ਰੀ ਕਾਲਿੰਗ ਦਾ ਲਾਭ ਉਠਾ ਸਕਦੇ ਹਨ। ਯੂਜ਼ਰਸ ਆਪਣੇ ਸਮਾਰਟਫੋਨ ਨੂੰ ਇਸ ਨਾਲ ਕਨੈਕਟ ਕਰ ਕੇ ਕਾਲਿੰਗ ਦੀ ਵਰਤੋਂ ਕਰ ਸਕਦੇ ਹੋ।

ਪਾਣੀ ਪ੍ਰਤੀਰੋਧੀ ਸਾਫਟ ਜ਼ੈੱਲ ਕਿਊਜ਼ਨ ਨੂੰ ਸਥਿਰ ਕਰਨ ਲਈ ਹਰ ਰੋਜ਼ ਇਸਤੇਮਾਲ ਲਈ ਗਤੀਸ਼ੀਲਤਾ ਅਤੇ ਆਰਾਮ ਨੂੰ ਜ਼ਿਆਦਾਤਰ ਅਤੇ ਖੇਡ ਸਰਗਰਮ ਉਪਭੋਗਕਰਤਾਵਾਂ ਨੂੰ ਸੰਖੇਪ ਡਿਜ਼ਾਈਨ ਨਾਲ ਸਮਝੌਤਾ ਕੀਤੇ ਬਿਨਾ ਕੰਪੈਕਟ ਫਾਰਮ ਫ਼ੈਕਟਰ ਡਿਜ਼ਾਈਨ ਨਾਲ ਹੀ ਇਸ 'ਚ 124P-enabled devices AVRCP, 8S/86 profiles AVRCP, ਅਤੇ HS/HF ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਬਲੂਟੁੱਥ ਇਕ ਵਾਰ ਚਾਰਜ ਕਰਨ 'ਤੇ 6.6 ਘੰਟੇ ਜਾਂ ਸਟੈਂਡਬਾਏ ਟਾਈਮ, 6.5 ਘੰਟੇ ਦਾ ਟਾਕਟਾਈਮ ਅਤੇ 4.5 ਘੰਟੇ ਦਾ ਮਿਊੁਜ਼ਿਕ ਪਲੇਅਬੈਕ ਟਾਈਮ ਦੇਣ 'ਚ ਸਮਰੱਥ ਹੈ।