650mAh ਬੈਟਰੀ ਨਾਲ ਲਾਂਚ ਹੋਇਆ ਸਾਊਂਡਬੋਟ ਦਾ ਨਵਾਂ ਪੋਰਟਬੇਲ ਬਲੂਟੁੱਥ ਸਪੀਕਰ

06/23/2018 7:08:38 PM

ਜਲੰਧਰ-ਕੈਲੇਫੋਰਨੀਆ ਦੀ ਆਡੀਓ ਐਕਸੈਸਰੀ ਨਿਰਮਾਤਾ ਕੰਪਨੀ ਸਾਊਂਡਬੋਟ (SoundBot) ਨੇ ਆਪਣਾ ਨਵਾਂ ਪੋਰਟਬੇਲ ਬਲੂਟੁੱਥ ਸਪੀਕਰ ਲਾਂਚ ਕਰ ਦਿੱਤਾ ਹੈ, ਜੋ 'ਸਾਊਂਡਬੋਟ ਐੱਸ. ਬੀ. 531' (SoundBot SB531) ਨਾਂ ਨਾਲ ਆਉਂਦਾ ਹੈ। ਇਹ ਬਲੂਟੁੱਥ ਸਪੀਕਰ ਆਈ. ਪੀ. ਐਕਸ.7 (IPX7) ਨਾਲ ਸਰਟੀਫਾਈਡ ਹੈ। ਇਸ ਬਲੂਟੁੱਥ ਸਪੀਕਰ 'ਚ ਸੁਰੱਖਿਆ ਲਈ ਐਂਟੀ ਸ਼ਾਕ ਸਿਲੀਕਾਨ ਡਿਜ਼ਾਇਨ ਨਾਲ ਆਉਂਦਾ ਹੈ। ਬਲੂਟੁੱਥ ਸਪੀਕਰ ਬਿਲਟ ਇਨ ਐੱਫ. ਐੱਮ. ਰੇਡੀਓ ਮੌਜੂਦ ਹੈ।

 

ਇਹ ਪੋਰਟਬੇਲ ਸਪੀਕਰ 'ਚ 650 ਐੱਮ. ਏ. ਐੱਚ. ਰਿਚਾਰਜਬੇਲ ਬੈਟਰੀ ਮੌਜੂਦ ਹੈ, ਜੋ 3 ਘੰਟਿਆਂ 'ਚ ਫੁੱਲ ਚਾਰਜ ਹੋ ਜਾਂਦੀ ਹੈ ਅਤੇ ਪਲੇਟਾਈਮ 8 ਘੰਟਿਆਂ ਤੱਕ ਦਿੰਦੀ ਹੈ। ਇਸ ਦੀ ਬਲੂਟੁੱਥ 4.1 ਤਕਨੀਕ ਫਾਰਵਰਡ ਅਤੇ ਬੈਕਵਰਡ ਨੂੰ ਸਪੋਰਟ ਕਰਦੀ ਹੈ। 

 

ਇਹ ਬਲੂਟੁੱਥ ਸਪੀਕਰ ਬਿਲਟ ਇਨ ਡੀਟੈਚਬੇਲ ਸਕਸ਼ਨ ਕੱਪ ਮੌਜੂਦ ਹੈ। ਇਸ ਬਲੂਟੁੱਥ ਸਪੀਕਰ 'ਚ ਵਨ-ਟੱਚ ਆਟੋ ਸਕੈਨ ਫੀਚਰਸ ਦਿੱਤਾ ਗਿਆ ਹੈ, ਜਿਸ ਨਾਲ ਹਾਈ ਕੁਆਲਿਟੀ ਸਟ੍ਰੀਮਿੰਗ ਦੇ ਸਮਰੱਥਾ ਹੈ ਅਤੇ ਇਸ ਤੋਂ ਇਲਾਵਾ ਰੇਡੀਓ ਐੱਫ. ਐੱਮ. ਚੈਨਲ 'ਚ ਪਸੰਦ ਦਾ ਗਾਣਾ ਚੁਣਨ ਲਈ ਆਪਸ਼ਨ ਦਿੰਦਾ ਹੈ। ਇਸ ਬਲੂਟੁੱਥ ਸਪੀਕਰ 'ਚ ਐੱਲ. ਈ. ਡੀ. ਫੀਚਰ ਨਾਲ ਵੱਖ-ਵੱਖ ਲਾਈਟ ਆਪਸ਼ਨ ਮੌਜੂਦ ਹਨ। 

 

ਕੀਮਤ ਅਤੇ ਉਪਲੱਬਧਤਾ-
ਇਸ ਬਲੂਟੁੱਥ ਸਪੀਕਰ 1990 ਰੁਪਏ ਦੀ ਕੀਮਤ ਨਾਲ ਗ੍ਰੇਅ ਅਤੇ ਬਲੂ ਕਲਰ ਆਪਸ਼ਨ 'ਚ ਖਰੀਦਣ ਲਈ ਉਪਲੱਬਧ ਹੈ।