ਭਾਰਤ ’ਚ ਲਾਂਚ ਹੋਏ Sound One V10 ਬਲੂਟੁੱਥ ਵਾਇਰਲੈੱਸ ਹੈੱਡਫੋਨਜ਼, ਕੀਮਤ 1,390 ਰੁਪਏ

12/27/2019 11:08:38 AM

ਗੈਜੇਟ ਡੈਸਕ– ਹਾਂਗਕਾਂਗ ਦੀ ਸਾਊਂਡ ਵਨ ਕੰਪਨੀ ਨੇ ਆਪਣੇ ਨਵੇਂ V10 ਬਲੂਟੁੱਥ ਹੈੱਡਫੋਨਜ਼ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਦਾ ਦਾਅਵਾ ਹੈ ਕਿ 10 ਮੀਟਰ ਰੇਡੀਅਮ ’ਚ ਇਹ ਬਹੁਤ ਹੀ ਮਜਬੂਤੀ ਨਾਲ ਕੁਨੈਕਟਿਵਿਟੀ ਬਣਾਈ ਰੱਖਣਗੇ ਅਤੇ ਕੰਮ ਕਰਨਗੇ। ਹੈੱਡਫੋਨਜ਼ ਦੀ ਇਕ ਹੋਰ ਖਾਸ ਗੱਲ ਇਹ ਹੈ ਕਿ ਇਨ੍ਹਾਂ ’ਚ ਬਲੂਟੁੱਥ ਵਰਜ਼ਨ 5.0 ਦੀ ਸੁਪੋਰਟ ਦਿੱਤੀ ਗਈ ਹੈ ਉਥੇ ਹੀ ਇਹ ਮਾਈਕ੍ਰੋਫੋਨ ਤੋਂ ਇਲਾਵਾ ਕਾਲ ਮੈਨੇਜਮੈਂਟ ਵਰਗੇ ਫੀਚਰਜ਼ ਨੂੰ ਵੀ ਸੁਪੋਰਟ ਕਰਦੇ ਹਨ। ਇਨ੍ਹਾਂ ਦੀ ਕੀਮਤ 1,390 ਰੁਪਏ ਰੱਖੀ ਗਈ ਹੈ। ਇਨ੍ਹਾਂ ਹੈੱਡਫੋਨਜ਼ ਨੂੰ ਬਲੈਕ ਕਲਰ ’ਚ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦਿਆ ਜਾ ਸਕੇਗਾ। 

V10 ਬਲੂਟੁੱਥ ਹੈੱਡਫੋਨਜ਼ ਦੇ ਫੀਚਰਜ਼
- ਕੰਪਨੀ ਨੇ ਇਨ੍ਹਾਂ ਹੈੱਡਫੋਨਜ਼ ’ਚ 350 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਹੈ ਜਿਸ ਨੂੰ ਫੁਲ ਚਾਰਜ ਕਰਨ ’ਇਹ 8 ਤੋਂ 10 ਘੰਟੇ ਦਾ ਬੈਟਰੀ ਬੈਕਅਪ ਦਿੰਦੇ ਹਨ। 
- ਇਸ ਦੇ ਨਾਲ ਹੀ ਹੈੱਡਫੋਨ ’ਚ ਮਾਈਕ੍ਰੋ-ਐੱਸ.ਡੀ. ਕਾਰਡ ਸਲਾਟ ਅਤੇ ਆਕਸ ਕੇਬਲ ਦੀ ਸੁਪੋਰਟ ਵੀ ਮਿਲਦੀ ਹੈ। 
- ਇਸ ਹੈੱਡਫੋਨ ’ਚ 40mm ਦੇ ਸਪੀਕਰਜ਼ ਮਿਲਣਗੇ ਜੋ ਬਿਹਤਰੀਨ ਸਾਊਂਡ ਆਊਟਪੁਟ ਦਿੰਦੇ ਹਨ।