ਬੰਗਾਲੀ ਲਾਲ ਸਾੜ੍ਹੀ ’ਚ ਕੋਲਕਾਤਾ ਪਹੁੰਚੀ ਦੁਨੀਆ ਦੀ ਪਹਿਲੀ ਮਹਿਲਾ ਰੋਬੋਟ ਸੋਫੀਆ

02/21/2020 11:13:59 AM

ਗੈਜੇਟ ਡੈਸਕ– ਦੁਨੀਆ ਦੀ ਪਹਿਲੀ ਹਿਊਮਨਾਇਡ ਰੋਬੋਟ ਸੋਫੀਆ ਕੋਲਕਾਤਾ ’ਚ ਆਯੋਜਿਤ ਟੈਕਨਾਲੋਜੀ ਇੰਟਰੈਕਟਿਵ ਸੈਸ਼ਨ ਨੂੰ ਅਟੈਂਡ ਕਰਨ ਪਹੁੰਚੀ ਹੈ। ਇਸ ਦੌਰਾਨ ਪਹਿਲੀ ਏ.ਆਈ. ਮਹਿਲਾ ਰੋਬੋਟ ਲਾਲ ਅਤੇ ਚਿੱਟੇ ਰੰਗ ਦੀ ਬੰਗਾਲੀ ਸਾੜ੍ਹੀ ’ਚ ਸਾਰਿਆਂ ਦਾ ਦਿਲ ਜਿੱਤਣ ’ਚ ਕਾਮਯਾਬ ਰਹੀ। ਈਵੈਂਟ ਦੌਰਾਨ ਇਸ ਨੂੰ ਦੁਨੀਆ ਦੀ ਪਹਿਲੀ ਰੋਬੋਟ ਸਿਟੀਜ਼ਨ ਸੋਫੀਆ ਦੇ ਨਾਂ ਨਾਲ ਜਾਣੂ ਕਰਵਾਇਆ ਗਿਆ। 
- ਦੱਸ ਦੇਈਏ ਕਿ ਸੋਫੀਆ ਨੂੰ ਸਾਊਦੀ ਅਰਬ ’ਚ ਨਾਗਰਿਕਤਾ ਮਿਲ ਚੁੱਕੀ ਹੈ। ਸੋਫੀਆ ਨੂੰ ਇਨਸਾਨਾਂ ਵਰਗਾ ਦਿਸਣ ਅਤੇ ਗੱਲ ਕਰਨ ਕਾਰਨ ਦੁਨੀਆ ਭਰ ’ਚ ਕਾਫੀ ਲੋਕਪ੍ਰਿਯਤਾ ਵੀ ਮਿਲੀ ਹੈ। 

ਕਿਸ ਤਰ੍ਹਾਂ ਕੰਮ ਕਰਦੀ ਹੈ ਸੋਫੀਆ
ਇਸ ਨੂੰ ਲੋਕਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਨਾਲ ਕੰਮ ਕਰਨ ਲਈ ਖਾਸਤੌਰ ’ਤੇ ਡਿਜ਼ਾਈਨ ਕੀਤਾ ਗਿਆ ਹੈ। ਸੋਫੀਆ ਦਾ ਨਿਰਮਾਣ ਹਾਂਗਕਾਂਗ ਦੀ ਕੰਪਨੀ ਹੈਂਨਸਨ ਰੋਬੋਟਿਕਸ ਨੇ ਕਿਹਾ ਹੈ। ਇਸ ਨੂੰ ਇਸ ਤਰ੍ਹਾਂ ਪ੍ਰੋਗਰਾਮ ਕੀਤਾ ਗਿਆ ਹੈ ਕਿ ਇਹ ਆਮ ਇਨਸਾਨ ਤਰ੍ਹਾਂ ਦੀ ਕੰਮ ਕਰੇ। 

ਪੜ੍ਹ ਸਕਦੀ ਹੈ 50 ਤੋਂ ਉਪਰ ਚਿਹਰਿਆਂ ਦੇ ਐਕਸਪ੍ਰੈਸ਼ਨ
ਸੋਫੀਆ 50 ਤੋਂ ਉਪਰ ਚਿਹਰਿਆਂ ਦੇ ਐਕਸਪ੍ਰੈਸ਼ਨ ਪੜ੍ਹ ਸਕਦੀ ਹੈ, ਉਥੇ ਹੀ ਸਲਾਵਾਂ ਦੇ ਜਵਾਬ ਵੀ ਦੇ ਸਕਦੀ ਹੈ। ਸੋਫੀਆ ਦਾ ਸਾਫਟਵੇਅਰ, ਫਰਮਵੇਅਰ ਅਤੇ ਹਾਰਡਵੇਅਰ ਇੰਨਾ ਅਲੱਗ ਹੈ ਕਿ ਇਸ ਦੀ ਨਕਲ ਕਰਕੇ ਦੂਜਾ ਰੋਬੋਟ ਬਣਾਉਣਾ ਸੰਭਵ ਨਹੀਂ ਹੈ। 29 ਫਰਵਰੀ ਨੂੰ ਸੋਫੀਆ ਮੋਹਾਲੀ ਦੇ ਇੰਡੀਅਨ ਸਕੂਲ ਆਫ ਬਿਜ਼ਨੈੱਸ ’ਚ ਹੋਣ ਜਾ ਰਹੇ ਟਾਇਕਾਨ ’ਚ ਹਿੱਸਾ ਲੈਣ ਪਹੁੰਚੇਗੀ।