ਹੁਣ ਵਟਸਐਪ ''ਤੇ ਪੋਸਟ ਕਰ ਸਕੋਗੇ ਇੰਸਟਾਗ੍ਰਾਮ ਦੀ ਸਟੋਰੀ

01/04/2018 12:58:13 PM

ਜਲੰਧਰ- ਫੋਟੋ ਅਤੇ ਵੀਡੀਓ ਸ਼ੇਅਰਿੰਗ ਪਲੇਟਫਾਰਮ ਇੰਸਟਾਗ੍ਰਾਮ 'ਚ ਜਲਦੀ ਹੀ ਇਸ ਨਵਾਂ ਫੀਚਰ ਆਉਣ ਵਾਲਾ ਹੈ ਜਿਸ ਰਾਹੀਂ ਯੂਜ਼ਰਸ ਆਪਣੀ ਪੋਸਟ ਨੂੰ ਸਿੱਧੇ ਵਟਸਐਪ ਐਪ 'ਚ ਵਟਸਐਪ ਸਟੇਟਸ 'ਤੇ ਭੇਜ ਸਕਣਗੇ। ਇਕ ਮੀਡੀਆ ਰਿਪੋਰਟ ਮੁਤਾਬਕ ਇੰਸਟਾਗ੍ਰਾਮ ਨੇ ਕਿਹਾ ਕਿ ਅਸੀਂ ਆਪਣੇ ਯੂਜ਼ਰਸ ਦਾ ਅਨੁਭਵ ਵਧਾਉਣ ਲਈ ਹਮੇਸ਼ਾ ਟੈਸਟਿੰਗ ਕਰਦੇ ਹਾਂ। ਇੰਸਟਾਗ੍ਰਾਮ 'ਤੇ ਪੋਸਟ ਕੀਤੀ ਗਈ ਸਟੋਰੀ ਵਟਸਐਪ ਐਪ 'ਚ ਸਟੇਟਸ ਦੇ ਤੌਰ 'ਤੇ ਸੁਰੱਖਿਅਤ ਰਹੇਗੀ। 
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ 'ਚ ਫੇਸਬੁੱਕ 'ਚ ਯੂਜ਼ਰਸ ਨੂੰ ਇੰਸਟਾਗ੍ਰਾਮ ਸਟੋਰੀ ਵੈੱਬਸਾਈਟ 'ਤੇ ਪੋਸਟ ਕਰਨ ਦੀ ਸੁਵਿਧਾ ਦਿੱਤੀ ਸੀ। ਹੁਣ ਫੇਸਬੁੱਕ ਇਸ ਦੀ ਟੈਸਟਿੰਗ ਕਰ ਰਹੀ ਹੈ ਕਿ ਕਿਵੇਂ ਵਟਸਐਪ ਦਾ ਪੂਰਾ ਇਸਤੇਮਾਲ ਕੀਤਾ ਜਾ ਸਕੇ। ਯੂਜ਼ਰਸ ਨੂੰ ਇੰਸਟਾਗ੍ਰਾਮ 'ਚ ਵਟਸਐਪ ਐਪ ਸ਼ੇਅਰ ਦਾ ਆਪਸ਼ਨ ਮਿਲੇਗਾ। ਉਥੋਂ ਸੈਂਡ ਬਟਨ ਦਬਾਉਣ ਤੋਂ ਬਾਅਦ ਉਹ ਸਟੋਰੀ ਵਟਸਐਪ ਸਟੇਟਸ ਬਣ ਜਾਵੇਗੀ। ਅਜੇ ਇਹ ਫੀਚਰ ਬਹੁਤ ਘੱਟ ਲੋਕਾਂ ਲਈ ਉਪਲੱਬਧ ਹੈ ਅਤੇ ਇਸ ਦੀ ਟੈਸਟਿੰਗ ਕੀਤੀ ਜਾ ਰਹੀ ਹੈ। 
ਸਟੋਰੀ ਤੁਹਾਡਾ ਵਟਸਐਪ ਸਟੇਟਸ ਬਣ ਜਾਵੇਗੀ ਜੋ 24 ਘੰਟੇ ਬਾਅਦ ਗਾਇਬ ਹੋ ਜਾਵੇਗੀ। ਇਸ ਨਾਲ ਫੇਸਬੁੱਕ ਨੂੰ ਟ੍ਰੈਫਿਕ ਵਧਾਉਣ ਲਈ ਮਦਦ ਮਿਲੇਗੀ। ਇਹ ਕਦਮ ਸਨੈਪਚੈਟ ਨੂੰ ਟੱਕਰ ਦੇਣ ਲਈ ਵੀ ਲਿਆਇਆ ਜਾ ਸਕਦਾ ਹੈ।