ਜਲਦੀ ਹੀ ਜਾਪਾਨ ''ਚ ਲਾਂਚ ਹੋ ਸਕਦਾ ਹੈ 5G ਮੋਬਾਇਲ ਨੈੱਟਵਰਕ

06/24/2017 2:27:24 PM

ਜਲੰਧਰ-ਮੋਬਾਇਲ ਨੈੱਟਵਰਕ ਦਾ ਪੰਜਵਾਂ ਜਨੇਰੇਸ਼ਨ 5G ਜਲਦੀ ਹੀ ਆਉਣ ਵਾਲੇ ਸਮੇਂ ਦੌਰਾਨ ਜਾਪਾਨ ਪਹੁੰਚ ਜਾਵੇਗਾ। ਇਹ ਕਾਫੀ ਤੇਜ਼ ਸਪੀਡ ਵਾਲਾ ਨੈੱਟਵਰਕ ਹੋ ਸਕਦਾ ਹੈ।  ਇਸ ਦੇ ਲਈ ਨੋਕੀਆ ਕੰਪਨੀ ਅਤੇ ਜਾਪਾਨੀ ਆਪਰੇਟਰ ਕੰਪਨੀ ਐੱਨ.ਟੀ.ਟੀ ਡੋਕੋਮੋ ਨੇ ਪਾਰਟਨਰਸ਼ਿਪ ਕੀਤੀ ਹੈ। ਇਹ ਦੋਨੋਂ ਕੰਪਨੀਆ 5G ਈਕੋਸਿਸਟਮ ਡਿਵੈਲਪ ਕਰੇਗੀ ਅਤੇ ਇਸ ਪਾਰਟਨਰਸ਼ਿਪ 'ਚ ਇੰਟੇਂਲ ਦੇ 5G ਮੋਬਾਇਲ ਟ੍ਰਾਇਲ ਪਲੇਟਫਾਰਮ ਦਾ ਇਸਤੇਮਾਲ ਕੀਤਾ ਗਿਆ ਹੈ।
5G ਨੈੱਟਵਰਕ ਨੂੰ ਲੈ ਕੇ ਰਿਪੋਰਟ ਸਾਹਮਣੇ ਆਈ ਹੈ ਕਿ ਜਿਸ ਦੇ ਮੁਤਾਬਿਕ 5G ਨੈੱਟਵਰਕ ਲੈਸ ਜਾਪਾਨ ਦੁਨੀਆ ਦਾ ਪਹਿਲਾਂ ਦੇਸ਼ ਹੋ ਸਕਦਾ ਹੈ ਨੋਕੀਆ ਨੇ ਐੱਨ.ਟੀ.ਟੀ ਡੋਕੋਮੋ ਦੇ ਨਾਲ ਸਾਂਝੇਦਾਰੀ ਕੀਤੀ ਹੈ। ਜਿਸ 'ਚ ਦੋਨੋਂ ਕੰਪਨੀਆਂ ਇੰਟੇਂਲ ਦੇ  5G ਮੋਬਾਇਲ ਟ੍ਰਾਇਲ ਪਲੇਟਫਾਰਮ 'ਤੇ ਮਲਟੀਪਲ-ਵੇਂਡਰ ਤਕਨੀਕ ਨੂੰ ਵੀ ਟੈਸਟ ਅਤੇ ਇਸ 'ਤੇ 4.5 Ghz ਫ੍ਰੀਕਵੈਂਸੀ ਬੈਂਡ ਯੂਸ ਕੀਤਾ ਜਾਵੇਗਾ। ਖਬਰ ਦੇ ਅਨੁਸਾਰ 2017 ਦੇ ਅੰਤ ਤੱਕ ਇਸ ਦਾ ਟ੍ਰਾਇਲ ਟੋਕੀਓ ਮੈਟਰੋਪੋਲਿਟਨ ਏਰੀਏ 'ਚ ਕੀਤਾ ਜਾਵੇਗਾ। ਇਸ ਮਾਮਲੇ 'ਤੇ EVP, CTO ਅਤੇ NTT Docomo ਦੇ ਬੋਰਡ ਆਫ ਡਾਇਰੈਕਟਰ ਦੇ ਮੈਂਬਰ Seizo Onoe ਨੇ ਕਿਹਾ ਹੈ, ''ਇਹ ਆਪਣੇ ਆਪ 'ਚ ਇਕ ਸਭ ਤੋਂ ਪਹਿਲਾਂ ਕਦਮ ਹੈ ਜੋ ਸਾਨੂੰ ਦੱਸ ਰਿਹਾ ਹੈ ਕਿ ਸਾਡੇ ਕੋਲ 5G ਨੈੱਟਵਰਕ ਇੰਫਰਾਂਸਟ੍ਰਕਚਰ ਵੀ ਹੈ ,ਡਿਵਾਇਸ ਵੈਂਡਰਸ ਦਾ ਇਕ ਈਕੋ-ਸਿਸਟਮ ਸਾਡੇ ਸਬਸਕ੍ਰਾਇਬਰਸ  ਨੂੰ ਸਭ ਤੋਂ ਵਧੀਆ ਅਤੇ ਸ਼ਾਨਦਾਰ ਕਵਾਲਿਟੀ ਦੇਣ ਵਾਲਾ ਹੈ।'' ਰਿਪੋਰਟਸ ਦੇ ਅਨੁਸਾਰ ਇਸ ਟੈਸਟ 'ਚ ਨੋਕੀਆ 5G FIRSTਸੈਲੂਸ਼ਨ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਅਜਿਹਾ ਨੋਕੀਆ ਏਅਰ ਸਕੇਲ ਬੇਸ ਸਟੇਸ਼ਨ ਟ੍ਰਾਂਸਮਟਿੰਗ ਤੋਂ ਕੀਤਾ ਜਾ ਰਿਹਾ ਹੈ ਜੋ ਇਕ 5G ਰੇਡੀਓ ਇੰਟਰਫੇਸ ਇਸ ਨੂੰ ਇਸਤੇਮਾਲ ਕਰਦਾ ਹੈ ਜੋ ਇੰਟੇਂਲ 5 ਜੀ ਪਲੇਟਫਾਰਮ 'ਤੇ ਅਧਾਰਿਤ ਹੈ।