ਜਲਦ ਹੀ ਮੋਟੋ G5 ਸਮਾਰਟਫੋਨ ਨੂੰ ਮਿਲੇਗੀ ਇਹ ਖਾਸ ਅਪਡੇਟ

05/23/2018 4:03:43 PM

ਜਲੰਧਰ-ਲਿਨੋਵੋ ਦੀ ਮਲਕੀਅਤ ਵਾਲੀ ਕੰਪਨੀ ਮੋਟੋਰੋਲਾ ਨੇ ਪਿਛਲੇ ਸਾਲ ਉਨ੍ਹਾਂ ਸਮਾਰਟਫੋਨਜ਼ ਦੀ ਲਿਸਟ ਰਿਲੀਜ਼ ਕੀਤੀ ਸੀ, ਜਿਨ੍ਹਾਂ ਨੂੰ ਐਂਡਰਾਇਡ ਓਰੀਓ ਅਪਡੇਟ ਮਿਲੇਗੀ। ਇਸ ਲਿਸਟ 'ਚ ਮੋਟੋ ਜੀ5 (Moto G5) ਸਮਾਰਟਫੋਨ ਦਾ ਨਾਂ ਸ਼ਾਮਿਲ ਨਹੀਂ ਸੀ ਅਤੇ ਹੁਣ ਤੱਕ ਇਸ ਸਮਾਰਟਫੋਨ ਨੂੰ ਅਪਡੇਟ ਨਹੀਂ ਮਿਲੀ ਹੈ। 

 

ਹਾਲ ਹੀ ਇਕ ਰਿਪੋਰਟ ਮੁਤਾਬਕ ਜਲਦ ਹੀ ਮੋਟੋ G5 ਸਮਾਰਟਫੋਨ ਨੂੰ ਵੀ ਐਂਡਰਾਇਡ 8.1 ਓਰੀਓ ਅਪਡੇਟ ਮਿਲਣ ਵਾਲੀ ਹੈ। ਲਿਸਟਿੰਗ ਮੁਤਾਬਕ ਇਸ ਡਿਵਾਈਸ ਦਾ ਮਾਡਲ ਨੰਬਰ XT1670 ਦੇ ਨਾਲ ਸਪਾਟ ਕੀਤਾ ਗਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਮੋਟੋਰੋਲਾ ਮੋਟੋ G5 ਐਂਡਰਾਇਡ ਓਰੀਓ ਵਰਜਨ ਨੂੰ ਟੈਸਟ ਕਰ ਰਿਹਾ ਹੈ।

 

ਇਸ ਤੋਂ ਇਲਾਵਾ ਟੈਸਟਿੰਗ ਤੋਂ ਉਮੀਦ ਕੀਤੀ ਜਾ ਰਹੀਂ ਹੈ ਕਿ ਕੰਪਨੀ ਜਲਦ ਹੀ ਇਸ ਅਪਡੇਟ ਨੂੰ ਸਾਰੇ ਯੂਜ਼ਰਸ ਲਈ ਰੋਲ ਆਊਟ ਕਰੇਗੀ। ਐਂਡਰਾਇਡ ਓਰੀਓ ਅਪਡੇਟ ਨਾਲ ਯੂਜ਼ਰਸ ਨੂੰ ਪਰਫਾਰਮੇਂਸ ਅਤੇ ਸਕਿਓਰਿਟੀ 'ਚ ਬਿਹਤਰ ਫੀਚਰਸ ਮਿਲਣਗੇ। ਇਸ ਤੋਂ ਇਲਾਵਾ ਡਿਵਾਈਸ 'ਚ ਸਪਲਿਟ ਸਕਰੀਨ ਫੀਚਰ ਵੀ ਮਿਲੇਗਾ। ਇਸ 'ਚ ਸਮਾਰਟ ਟੈਕਸਟ ਨੋਟੀਫਿਕੇਸ਼ਨ ਅਤੇ ਗੂਗਲ ਪਲੇਅ ਸੁਰੱਖਿਆ ਲਈ ਅਪਡੇਟ ਮਿਲਣਗੇ।

 

ਮੋਟੋ G5 ਸਮਾਰਟਫੋਨ ਦੇ ਫੀਚਰਸ-
ਮੋਟੋਰੋਲਾ ਮੋਟੋ G5 ਸਮਾਰਟਫੋਨ 'ਚ 5 ਇੰਚ ਡਿਸਪਲੇਅ ਨਾਲ ਕੁਆਲਕਾਮ ਸਨੈਪਡ੍ਰੈਗਨ 430 ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਸਮਾਰਟਫੋਨ 'ਚ 3 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜੋ ਕਿ ਮਾਈਕ੍ਰੋ-ਐੱਸਡੀ ਕਾਰਡ ਨਾਲ ਵਧਾਈ ਜਾ ਸਕਦੀ ਹੈ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 13 ਮੈਗਾਪਿਕਸਲ ਰਿਅਰ ਕੈਮਰਾ ਅਤੇ ਫਰੰਟ 'ਤੇ 5 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ 2,800 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ, ਜੋ 10W ਰੇਪਿਡ ਚਾਰਜ ਨੂੰ ਸਪੋਰਟ ਕਰਦੀ ਹੈ। ਕੁਨੈਕਟੀਵਿਟੀ ਲਈ ਫੋਨ 'ਚ ਡਿਊਲ ਸਿਮ ਸਪੋਰਟ 4G ਵੀ. ਓ. ਐੱਲ. ਟੀ. ਈ (VOLTE) ਬਲੂਟੁੱਥ ਅਤੇ ਜੀ. ਪੀ. ਐੱਸ. ਵਰਗੇ ਫੀਚਰਸ ਮੌਜੂਦ ਹਨ।