ਜਲਦ ਹੀ ਵੋਡਾਫੋਨ ਦੇ ਨਾਂ ਨਾਲ ਪੇਸ਼ ਹੋ ਸਕਦੇ ਹਨ Idea ਦੇ ਸਾਰੇ ਪਲਾਨਸ

06/26/2020 1:06:37 AM

ਗੈਜੇਟ ਡੈਸਕ—ਸਾਲ 2018 'ਚ ਵੋਡਾਫੋਨ ਆਈਡੀਆ ਦੇ ਰਲੇਵੇਂ ਨੂੰ ਦੂਰਸੰਚਾਰ ਵਿਭਾਗ ਨੇ ਮਨਜ਼ੂਰੀ ਦੇ ਦਿੱਤੀ ਸੀ ਅਤੇ ਉਸ ਤੋਂ ਬਾਅਦ ਵੋਡਾਫੋਨ ਆਈਡੀਆ ਲਿਮਟਿਡ ਦਾ ਰਲੇਵਾਂ ਹੋਇਆ, ਹਾਲਾਂਕਿ ਉਸ ਦੌਰਾਨ ਇਸ ਰਲੇਵੇਂ ਦਾ ਅਸਰ ਦੋਵਾਂ ਕੰਪਨੀਆਂ ਦੇ ਗਾਹਕਾਂ 'ਤੇ ਨਹੀਂ ਪਿਆ ਪਰ ਹੁਣ ਦੋ ਸਾਲ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਆਈਡੀਆ ਦੇ ਗਾਹਕਾਂ 'ਤੇ ਇਸ ਰਲੇਵਾਂ ਦਾ ਅਸਰ ਹੋਣ ਵਾਲਾ ਹੈ।

ਰਲੇਵੇਂ ਦੇ ਬਾਅਦ ਕੁਝ ਦਿਨਾਂ ਤੱਕ ਵੋਡਾਫੋਨ ਅਤੇ ਆਈਡੀਆ ਦੇ ਸਾਰੇ ਪਲਾਨ ਵੱਖ-ਵੱਖ ਸਨ, ਫਿਰ ਬਾਅਦ 'ਚ ਦੋਵਾਂ ਕੰਪਨੀਆਂ ਦੇ ਪਲਾਨ ਇਕੋ ਜਿਹੇ ਕੀਤੇ ਗਏ, ਪਰ ਪਿਛਲੇ ਕੁਝ ਦਿਨਾਂ ਤੋਂ ਇਕ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਆਈਡੀਆ ਦੀ ਵੈੱਬਸਾਈਟ 'ਤੇ ਜਾ ਕੇ ਪਲਾਨ ਚੈੱਕ ਕਰਨ 'ਤੇ ਆਈਡੀਆ ਦੀ ਹੀ ਸਾਈਟ ਖੁੱਲ੍ਹਦੀ ਸੀ ਪਰ ਹੁਣ ਅਜਿਹਾ ਨਹੀਂ ਹੋ ਰਿਹਾ ਹੈ।

ਹੁਣ ਜੇਕਰ ਤੁਸੀਂ ਆਈਡੀਆ ਦੀ ਵੈੱਬਸਾਈਟ 'ਤੇ ਜਾ ਕੇ ਕੋਈ ਪੋਸਟਪੇਡ ਪਲਾਨ ਚੈੱਕ ਕਰਦੇ ਹੋ ਤਾਂ ਸਾਈਟ ਵੋਡਾਫੋਨ ਦੀ ਵੈੱਬਸਾਈਟ 'ਤੇ ਰਿਡਾਇਰੈਕਟ ਹੋ ਰਹੀ ਹੈ ਜਿਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਕੰਪਨੀ ਆਈਡੀਆ ਦੀ ਵੈੱਬਸਾਈਟ ਨੂੰ ਬੰਦ ਕਰਨ ਦੀ ਪਲਾਨਿੰਗ ਕਰ ਰਹੀ ਹੈ। ਕਿਤੇ ਨਾ ਕਿਤੇ ਕੰਪਨੀ ਦਾ ਇਹ ਫੈਸਲਾ ਸਹੀ ਵੀ ਹੈ ਕਿਉਂਕਿ ਜਦ ਦੋਵਾਂ ਵੈੱਬਸਾਈਟਸ 'ਤੇ ਇਕ ਹੀ ਪਲਾਨ ਹੈ ਤਾਂ ਦੋ ਵੱਖ-ਵੱਖ ਵੈੱਬਸਾਈਟ ਨੂੰ ਮੈਂਟੇਨ ਕਰਨ ਦਾ ਕੋਈ ਤਰਕ ਹੀ ਨਹੀਂ ਬਣਦਾ ਹੈ, ਹਾਲਾਂਕਿ ਇਹ ਬਦਲਾਅ ਫਿਲਹਾਲ ਪੋਸਟਪੇਡ ਭਾਵ ਆਈਡੀਆ ਦੇ ਨਿਰਵਾਨਾ ਪਲਾਨ ਨਾਲ ਦੇਖਣ ਨੂੰ ਮਿਲ ਰਿਹਾ ਹੈ। 

Karan Kumar

This news is Content Editor Karan Kumar