Sony Xperia XZ Premium ਦਾ ਨਵਾਂ ਕਲਰ ਵੇਂਰਿਅੰਟ ਲਾਂਚ

04/24/2017 6:35:19 PM

ਜਲੰਧਰ-Sony ਨੇ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ XZ Premium ਨੂੰ ਫਰਵਰੀ ''ਚ ਐੱਮ. ਡਬਲਿਊ. ਸੀ. 2017 ''ਚ ਲਾਂਚ ਕੀਤਾ ਗਿਆ ਸੀ। ਇਸ ''ਚ ਲੇਟੈਸਟ ਕਵਾਲਕਾਮ ਸਨੈਪਡ੍ਰੈਗਨ 835 ਪ੍ਰੋਸੈਸਰ ਹੈ। ਇਸ ਫੋਨ ਨੂੰ Luminous chrome ਅਤੇ ਡੀਪਸੀ ਬਲੈਕ ਕਲਰ ਵੇਂਰਿਅੰਟ ''ਚ ਪੇਸ਼ ਕੀਤਾ ਗਿਆ ਹੈ। ਹੁਣ ਕੰਪਨੀ ਨੇ Sony Xperia XZ Premium ਸਮਾਰਟਫੋਨ ਨੂੰ ਨਵੇਂ ਬ੍ਰੋਨਜ ਪਿੰਕ ਕਲਰ ਵੇਂਰਿਅੰਟ ''ਚ ਪੇਸ਼ ਕੀਤਾ ਹੈ। 

ਕੰਪਨੀ ਨੇ ਆਪਣ Sony Xperia XZ Premium ਟਵਿਟਰ ਹੈਂਡਲ ''ਤੇ ਨਵੇਂ ਕਲਰ ਵੇਂਰਿਅੰਟ ਨੂੰ ਲਾਂਚ ਕਰਨ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ Sony Xperia XZ Premium ਬ੍ਰੋਨਜ ਪਿੰਕ ਕਲਰ ਵੇਂਰਿਅੰਟ ਦੀ ਇਕ ਤਸਵੀਰ ਵੀ ਪੋਸਟ ਕੀਤੀ ਗਈ ਹੈ। 

Sony Xperia XZ Premium ''ਚ 5.5 ਇੰਚ Triluminous ਐੱਚ. ਡੀ. ਆਰ. ਡਿਸਪਲੇ ਹੈ ਜੋ 4ਕੇ (2160*3840) ਰਿਜ਼ੋਲੂਸ਼ਨ ਦੇ ਨਾਲ ਆਉਦਾ ਹੈ। ਇਸ ''ਚ ਲੈਟੇਸਟ ਕਵਾਲਕਾਮ ਸਨੈਪਡ੍ਰੈਗਨ 835 ਪ੍ਰੋਸੈਸਰ (ਐਕਸ16 ਐੱਲ. ਟੀ. ਈ. ਮੋਡਮ ਦੇ ਨਾਲ ਗੀਗਾਬਿਟ ਐੱਲ. ਟੀ. ਈ. ਸਪੀਡ) ਅਤੇ ਗ੍ਰਾਫਿਕਸ ਦੇ ਲਈ ਐਂਡ੍ਰਨੋ 540 ਜੀ. ਪੀ. ਯੂ. ਹੈ। 4 ਜੀ. ਰੈਮ ਹੈ। ਇਸ ''ਚ 64 ਜੀ. ਬੀ. ਦੀ ਇੰਨਬਿਲਟ ਸਟੋਰੇਜ ਦਿੱਤੀ ਗਈ ਹੈ ਜਿਸ ''ਚ ਮਾਈਕ੍ਰੋਐੱਸਡੀ ਕਾਰਡ ਦੇ ਰਾਹੀਂ 256 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।

Xperia Z Premium ''ਚ 19 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਜੋ sony ਦੇ ਨਵੇ ਮੋਸ਼ਨ ਆਈ ਕੈਮਰਾ ਸਿਸਟਮ ਦੇ ਨਾਲ ਆਉਦਾ ਹੈ। ਇਸ ''ਚ 5 ਗੁਣਾ ਤੇਜ਼ੀ ਨਾਲ ਈਮੇਜ ਸਕੈਨਿੰਗ ਅਤੇ ਡਾਟਾ ਟਰਾਂਸਫਰ ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਵੀਡੀਓ ਨੂੰ 960 ਫ੍ਰੇਮ ਪ੍ਰਤੀ ਸੈਕਿੰਡ ''ਤੇ ਰਿਕਾਰਡ ਕੀਤਾ ਜਾ ਸਕਦਾ ਹੈ। ਫੋਨ ''ਚ ਸੁਪਰ slow ਮੋਸ਼ਨ ਵੀਡੀਓ ਪਲੇਬੈਕ ਦਾ ਵੀ ਵਿਕਲਪ ਹੈ ਜੋ ਕਿ ਬਜ਼ਾਰ ''ਚ ਉਪਲੱਬਧ ਦੂਜੇ ਸਮਾਰਟਫੋਨ ਦੀ ਤੁਲਨਾ ''ਚ ਚਾਰ ਗੁਣਾ ਜਿਆਦਾ ਹੌਲੀ ਹੈ। ਫੋਨ ''ਚ 1/ 3.06 ਇੰਚ Exmor ਆਰ. ਐੱਸ.  ਸੈਂਸਰ ਦੇ ਨਾਲ 13 ਮੈਂਗਾਪਿਕਸਲ ਦਾ ਫ੍ਰੰਟ ਕੈਮਰਾ ਹੈ। 

Sony XZ Premium ''ਚ 3230 ਐੱਮ. ਏ. ਐੱਚ. ਦੀ ਬੈਟਰੀ ਹੈ। ਫੋਨ ਐਂਡਰਾਈਡ 7.0 Nougat ''ਤੇ ਚਲੱਦਾ ਹੈ। ਇਸ ਸਮਾਰਟਫੋਨ ਦਾ ਡਾਈਮੇਂਸ਼ਨ 156*77*7.9 ਮਿਲੀਮੀਟਰ ਅਤੇ ਵਜ਼ਨ 195 ਗ੍ਰਾਮ ਹੈ। ਕੁਨੈਕਵਿਟੀ ਦੀ ਗੱਲ ਕਰੀਏ ਤਾਂ ਇਸ ''ਚ ਵਾਈ-ਫਾਈ 802.11 ਏ/ਬੀ/ਜੀ/ਐੱਨ/ ਐੱਸੀ, ਬਲਊਥ 4.2, ਜੀ. ਪੀ. ਐੱਸ.+ਗਲੋਨਾਸ , ਐੱਨ. ਐੱਫ. ਸੀ. ਅਤੇ ਇਕ ਯੂ. ਐੱਸ. ਬੀ. ਟਾਇਪ- ਸੀ (ਯੂ. ਐੱਸ. ਬੀ. 3.1 ) ਪੋਰਟ ਵਰਗੇ ਫੀਚਰ ਹੈ।