ਭਾਰਤ ''ਚ ਲਾਂਚ Xperia XZ ਸਮਾਰਟਫੋਨ ਲਈ ਜਾਰੀ ਹੋਇਆ ਨਾਗਟ ਅਪਡੇਟ

12/06/2016 4:11:56 PM

ਜਲੰਧਰ- ਮਲਟੀਨੈਸ਼ਨਲ ਇਲੈਕਟ੍ਰਾਨਿਕ ਕੰਪਨੀ ਸੋਨੀ ਨੇ ਭਾਰਤੀ ਬਾਜ਼ਾਰ ''ਚ ਐਕਸਪੀਰੀਆ ਐੱਕਸਜ਼ੈੱਡ ਲਈ ਨਵੇਂ ਆਪਰੇਟਿੰਗ ਸਿਸਟਮ ਐਂਡਰਾਇਡ 7.0 ਨਾਗਟ ਦਾ ਅਅਪਡੇਟ ਜਾਰੀ ਕਰ ਦਿੱਤਾ ਹੈ। ਜਿਸ ਤੋਂ ਬਾਅਦ ਯੂਜ਼ਰਸ ਆਪਣੇ ਸਮਾਰਟਫੋਨ ਨੂੰ ਅਪਡੇਟ ਕਰ ਕੇ ਉਸ ''ਤੇ ਮਲਟੀਵੀਡੀਓ ਸਪੋਰਟ ਅਤੇ ਵਧੀਆ ਬੈਟਰੀ ਲਾਈਫ ਦਾ ਲਾਭ ਲੈ ਸਕਦੇ ਹਨ। ਜਿਸ ਨੂੰ ਦੋ ਐਪ ਦੇ ਨਾਲ-ਨਾਲ ਚਲਾਏ ਜਾ ਸਕਦੇ ਹਨ ਅਤੇ ਡਬਲ ਟੈਪ ਦੇ ਮਾਧਿਅਮ ਨਾਲ ਇਕ ਐਪ ''ਤੇ ਸ਼ਿਫਟ ਕਰ ਸਕੇਗੀ। ਈਕਮਰਸ ਸਾਈਟ ਐਮਾਜ਼ਾਨ ਇੰਡੀਆ ''ਤੇ ਸੇਲ ਲਈ ਉਪਲੱਬਧ ਇਸ ਸਮਾਰਟਫੋਨ ਦੀ ਕੀਮਤ 49,990 ਰੁਪਏ ਹੈ।

 
Xperia XZ ਸਮਾਰਟਫੋਨ ਦੇ ਫੀਚਰਸ-
ਡਿਸਪਲੇ-  1920x1080 ਪਿਕਸਲ 5.2 ਇੰਚ ਫੁੱਲ HD
ਪ੍ਰੋਟੈਕਸ਼ਨ-  ਕੋਰਨਿੰਗ ਗੋਰੀਲਾ ਗਲਾਸ 4 ਪ੍ਰੋਟੈਕਸ਼ਨ
ਪ੍ਰੋਸੈਸਰ-    ਕਵਾਲਕਮ ਸਨੈਪਡ੍ਰੈਗਨ 820 ਕਵਾਡ-ਕੋਰ ਚਿੱਪਸੈੱਟ
ਰੈਨ  -     3GB
ਇੰਟਰਨਲ ਸਟੋਰੇਜ- 64GB
ਕੈਮਰਾ -   23MP ਰਿਅਰ, 13MP ਫਰੰਟ
ਬੈਟਰੀ -    2,900 mAh 
ਨੈੱਟਵਰਕ-  4G
ਹੋਰ ਫੀਚਰਸ- ਡਿਊਲ ਸਿਮ ਕਾਰਡ ਸਲਾਅ, ਵਾਈਫਾਈ, ਬਲੂਟੁਥ, ਐਨ. ਐੱਫ. ਸੀ. ਟਾਈਪ ਸੀ ਪੋਰਟ