25 ਜੁਲਾਈ ਨੂੰ ਲਾਂਚ ਹੋਵੇਗਾ 16 ਮੈਗਾਪਿਕਸਲ ਦੇ ਫ੍ਰੰਟ ਕੈਮਰੇ ਵਾਲਾ ਇਹ ਸ਼ਾਨਦਾਰ ਸਮਾਰਟਫੋਨ

07/23/2016 4:02:33 PM

ਜਲੰਧਰ- ਇਲੈਕਟ੍ਰਾਨਿਕਸ ਅਤੇ ਸਮਾਰਟਫੋਨ ਨਿਰਮਾਤਾ ਕੰਪਨੀ ਸੋਨੀ ਆਪਣੇ ਐਕਸਪੀਰੀਆ ਐਕਸ. ਏ ਅਲਟਰਾ ਸਮਾਰਟਫੋਨ ਨੂੰ ਭਾਰਤ ''ਚ 25 ਜੁਲਾਈ (ਸੋਮਵਾਰ) ਨੂੰ ਲਾਂਚ ਕਰੇਗੀ। ਇਸ ਦੀ ਜਾਣਕਾਰੀ ਕੰਪਨੀ ਨੇ ਟਵਿੱਟ ਕਰ ਦਿੱਤੀ ਹੈ। ਹਾਲਾਂਕਿ ਕੰਪਨੀ ਨੇ ਇਸ ਸਮਾਰਟਫੋਨ ਦੇ ਨਾਮ ਬਾਰੇ ਕੋਈ ਖੁਲਾਸਾ ਨਹੀਂ ਕੀਤਾ। ਯਾਦ ਰਹੇ ਕਿ ਸੋਨੀ ਐਕਸਪੀਰੀਆ ਐਕਸ. ਏ ਅਲਟਰਾ ਨੂੰ ਅੰਤਰਰਾਸ਼ਟਰੀ ਮਾਰਕੀਟ ''ਚ ਮਈ ਮਹੀਨੇ ''ਚ ਲਾਂਚ ਕੀਤਾ ਗਿਆ ਸੀ। ਇਸ ਫੋਨ ਦੀ ਸਭ ਤੋਂ ਵੱਡੀ ਖਾਸਿਅਤ ਹੈ ਆਪਟਿਕਲ ਇਮੇਜ਼ ਸਟੇਬੀਲਾਇਜੇਸ਼ਨ ਦੇ ਨਾਲ ਆਉਣ ਵਾਲਾ 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਇਹ ਵਾਇਡ ਐਂਗਲ ਲੈਨਜ਼ (88 ਡਿਗਰੀ) ਅਤੇ ਐੱਚ. ਡੀ. ਆਰ ਫੋਟੋ ਵੀ ਸਪੋਰਟ ਕਰਦਾ ਹੈ।

ਫੈਬਲੇਟ ਦੇ ਸਪੈਸੀਫਿਕੇਸ਼ਨਸ 

ਡਿਸਪਲੇ - 6 ਇੰਚ ਦੀ ਫੁੱਲ-ਐੱਚ. ਡੀ ਡਿਸਪਲੇ, ਸੋਨੀ ਬਰਾਵੀਆ ਇੰਜਣ 2 ਨਾਲ ਲੈਸ

ਪ੍ਰੋਸੈਸਰ- ਇਸ ''ਚ ਮੀਡਿਆਟੈੱਕ ਹੈਲੀਓ ਪੀ10 (ਐੱਮ. ਟੀ 6755) ਚਿਪਸੈੱਟ ਦਿੱਤਾ ਗਿਆ ਹੈ।

ਮੈਮਰੀ- ਫੋਨ ''ਚ 3 ਜੀ. ਬੀ ਰੈਮ ਹੈ।  

ਇਨਬਿਲਟ ਸਟੋਰੇਜ਼- 16 ਜੀਬੀ ਦੀ ਇਨਬਿਲਟ ਸਟੋਰੇਜ

ਅਪ ਟੂ-  200 ਜੀ. ਬੀ

ਓ. ਐੱਸ- ਫੋਨ ਐਂਡ੍ਰਾਇਡ 6.0.1 ਮਾਰਸ਼ਮੈਲੋ

ਕੈਮਰਾ - 21.5 ਮੈਗਾਪਿਕਸਲ, ਹਾਇਬਰਿਡ ਆਟੋਫੋਕਸ ਰਿਅਰ ਕੈਮਰਾ

ਡਾਇਮੇਂਸ਼ਨ 164.2x79.4x8.4 ਮਿਲੀਮੀਟਰ ਅਤੇ ਭਾਰ 190 ਗਰਾਮ ਹੈ ।

ਬੈਟਰੀ- 2700 ਐੱਮ. ਏ. ਐੱਚ ਦੀ ਬੈਟਰੀ, ਕਵਿੱਕਚਾਰਜ ਤਕਨੀਕ

ਹੋਰ ਖਾਸ ਫੀਚਰਸ- 4ਜੀ ਐੱਲ. ਟੀ. ਈ ਅਤੇ ਐੱਲ. ਟੀ. ਈ ਕੈਟ ਸਪੋਰਟ, ਜੀ. ਪੀ. ਆਰ. ਐੱਸ/ਈ. ਡੀ. ਜੀ. ਈ, 3ਜੀ, ਏ-ਜੀ. ਪੀ. ਐੱਸ, ਵਾਈ-ਫਾਈ ਮੀਰਾਕਾਸਟ, ਬਲੂਟੂਥ 4.1, ਮਾਇਕ੍ਰੋ-ਯੂ. ਐੱਸ. ਬੀ