ਬਿਨਾ ਹੈੱਡਸੈੱਟ ਜੈਕ ਦੇ ਸੋਨੀ ਜਲਦ ਹੀ ਪੇਸ਼ ਕਰੇਗੀ ਆਪਣਾ ਪਹਿਲਾ Xperia ਸਮਾਰਟਫੋਨ

01/22/2018 5:56:00 PM

ਜਲੰਧਰ- ਅੱਜ ਦੇ ਸਮੇਂ ਮਾਰਕੀਟ 'ਚ ਕਈ ਨਵੀਆਂ-ਨਵੀਆਂ ਤਕਨੀਕਾਂ ਨਾਲ ਲੈਸ ਸਮਾਰਟਫੋਨਜ਼ ਆ ਰਹੇ ਹਨ। ਸਾਹਮਣੇ ਆਈ ਰਿਪੋਰਟ ਮੁਤਾਬਕ ਸੋਨੀ ਬਹੁਤ ਜਲਦ ਹੀ 3.5 ਐੱਮ. ਐੱਮ. ਹੈੱਡਸੈੱਟ ਜੈਕ ਦੇ ਬਿਨਾ ਆਪਣਾ ਪਹਿਲਾ ਐਕਸਪੀਰੀਆ ਫੋਨ ਪੇਸ਼ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਹਫਤੇ FCC ਨੇ ਸੋਨੀ ਦੇ ਇਕ ਫੋਨ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਇਸ ਨਾਲ ਹੀ ਇਸ ਫੋਨ ਦੇ ਕੁਝ ਖਾਸ ਫੀਚਰ ਦਾ ਵੀ ਖੁਲਾਸਾ ਹੋਇਆ ਹੈ। 
 

 

FCC ਰਾਹੀਂ ਉਪਲੱਬਧ ਕਰਾਏ ਗਏ ਦਸਤਾਵੇਜ਼ਾਂ ਮੁਤਾਬਕ ਸੋਨੀ ਦਾ ਇਹ ਫੋਨ ਆਡਿਓ ਅਤੇ ਚਾਰਜਿੰਗ ਦੋਵਾਂ ਕੰਮਾਂ ਲਈ ਇਕ ਹੀ ਯੂ. ਐੱਸ. ਬੀ. ਟਾਈਪ ਸੀ ਪੋਰਟ ਦੀ ਵਰਤੋਂ ਕਰਦਾ ਹੈ, ਜਿਸ ਨਾਲ ਪਤਾ ਚੱਲਦਾ ਹੈ ਕਿ ਸੋਨੀ ਆਉਣ ਵਾਲੇ ਸਮਾਰਟਫੋਨ 'ਚ 3.5 ਐੱਮ. ਐੱਮ. ਹੈੱਡਸੈੱਟ ਜੈਕ ਨਹੀਂ ਹੋਵੇਗਾ।

ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਨਵਾਂ ਸੋਨੀ ਹੈਂਡਸੈੱਟ 152.79mm ਲੰਬਾ ਅਤੇ 72.42mm ਚੌੜਾ ਹੈ, ਜਿਸ 'ਚ ਲਗਭਗ 5.7 ਇੰਚ ਦੀ ਸਕਰੀਨ ਹੈ ਅਤੇ ਸੋਨੀ ਦਾ ਇਹ ਨਵਾਂ ਡਿਵਾਈਸ AT&T ਅਤੇ T-Mobile ਦੇ ਸਾਰੇ 3ਜੀ ਅਤੇ LTE ਬੈਂਡ ਦੇ ਸਪੋਰਟ ਨਾਲ ਇਕ GMS/LTE ਫੋਨ ਹੈ। ਉਮੀਦ ਹੈ ਕਿ ਇਸ ਫੋਨ ਨੂੰ ਕੁਝ ਸਮੇਂ 'ਚ ਅਮਰੀਕਾ 'ਚ ਲਾਂਚ ਕੀਤਾ ਜਾ ਸਕਦਾ ਹੈ।