ਜੇਕਰ ਤੁਸੀਂ ਵੀ ਹੋ ਪੀ.ਸੀ. ਗੇਮਰ ਤਾਂ ਜ਼ਰੂਰ ਪੜ੍ਹੋ ਇਹ ਖਬਰ

08/24/2016 3:10:36 PM

ਜਲੰਧਰ-ਸੋਨੀ ਵੱਲੋਂ ਹਾਲ ਹੀ ''ਚ ਇਕ ਪੀ.ਸੀ. ਦੇ ਸਪੈਸੀਫਿਕੇਸ਼ਨਜ਼ ਦਾ ਖੁਲਾਸਾ ਕੀਤਾ ਗਿਆ ਹੈ ਜਿਸ ''ਚ ਪੀ.ਐੱਸ. ਦੀ ਵਰਤੋਂ ਕੀਤੀ ਜਾਵੇਗੀ। ਇਸ ਲਈ ਤੁਹਾਡੇ ਪੀ.ਸੀ. ''ਚ ਵਿੰਡੋਜ਼ 7(ਐੱਸ.ਪੀ.1), 8.1 ਜਾਂ 10 ਹੋਣੀ ਜ਼ਰੂਰੀ ਹੈ। ਇਸ ਦੇ ਨਾਲ ਹੀ 3.5 ਗੀਗਾਹਾਰਟ ਇੰਟੈਲ ਕੋਰ ਆਈ3 ਜਾਂ 3.8 ਗੀਗਾਹਾਰਟ ਏ.ਐੱਮ.ਡੀ. ਏ10 ਜਾਂ ਇਸ ਤੋਂ ਵੀ ਤੇਜ਼ ਪ੍ਰੋਸੈਸਰ ਹੋਣਾ ਚਾਹੀਦਾ ਹੈ। ਰੈਮ ਦੀ ਗੱਲ ਕੀਤੀ ਜਾਵੇ ਤਾਂ ਇਸ ਲਈ 300 ਐੱਮ.ਬੀ., 2ਜੀਬੀ ਜਾਂ ਇਸ ਤੋਂ ਵੱਧ ਰੈਮ ਦਾ ਹੋਣਾ ਜ਼ਰੂਰੀ ਹੈ। 
 
ਇਸ ਦੇ ਨਾਲ ਹੀ ਇਕ ਸਾਊਂਡ ਕਾਰਡ ਅਤੇ ਯੂ.ਐੱਸ.ਬੀ. ਪੋਰਟ ਹੋਣੀ ਜ਼ਰੂਰੀ ਹੈ। ਸੋਨੀ,ਪਲੇਅਸਟੇਸ਼ਨ ਹੁਣ 400 ਪਲੇਅਸਟੇਸ਼ਨ 3 ਗੇਮਜ਼ ਦੀ ਇਕ ਪੂਰੀ ਲਾਇਬ੍ਰੇਰੀ ਦਾ ਸਬਸਕ੍ਰਾਈਬਰ ਐਕਸੈਸ ਪੇਸ਼ ਕਰਨ ਜਾ ਰਹੀ ਹੈ। ਇਸ ਦੀ ਸਬਸਕ੍ਰਾਈਬਿੰਗ ਤੁਹਾਨੂੰ ਲਾਇਬ੍ਰੇਰੀ ''ਚ ਦਿੱਤੀ ਗਈ ਹਰ ਚੀਜ਼ ਦਾ ਐਕਸੈਸ ਦਵੇਗੀ। ਇਸ ਸਬਸਕ੍ਰਿਪਸ਼ਨ ''ਚ ਸੋਨੀ ਦੋ ਤਰ੍ਹਾਂ ਦੇ ਪਲਾਨ ਦੇ ਰਹੀ ਹੈ ਜਿਸ ''ਚ ਇਕ ਮਹੀਨੇ ਲਈ 19.99 ਡਾਲਰ ਅਤੇ ਇਕ ਤਿੰਨ ਮਹੀਨੇ ਦੇ ਪਲਾਨ ਨੂੰ 44.99 ਡਾਲਰ ''ਚ ਆਫਰ ਕਰ ਰਹੀ ਹੈ। ਇਸ ਦਾ ਖੁਲਾਸਾ ਹੁਣ ਤੱਕ ਨਹੀਂ ਕੀਤਾ ਗਿਆ ਕਿ ਇਹ ਆਫਰ ਯੂ.ਐੱਸ. ਵੱਲੋਂ ਕਦੋਂ ਲਾਂਚ ਕੀਤੀ ਜਾਵੇਗੀ ਪਰ ਕਈ ਯੂਰੋਪੀ ਮਾਰਕੀਟ ''ਚ ਇਸ ਜਲਦ ਤੋਂ ਜਲਦ ਲਾਂਚ ਪੇਸ਼ ਕੀਤਾ ਜਾਵੇਗਾ।