ਸੋਨੀ ਨੇ Playstation 4 ਦੀ ਕੀਮਤ ''ਚ ਕੀਤਾ ਵਾਧਾ

02/17/2018 10:20:31 PM

ਜਲੰਧਰ—ਜਾਪਾਨੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਸੋਨੀ ਨੇ ਕੇਂਦਰੀ ਬਜਟ 2018 'ਚ ਇਲੈਕਟ੍ਰਾਨਿਕ ਉਪਕਰਣਾਂ 'ਤੇ ਸੀਮਾ ਸ਼ੁਲਕ 'ਚ 10 ਫੀਸਦੀ ਤੋਂ 20 ਫੀਸਦੀ ਤਕ ਵਧੇ ਤੋਂ ਬਾਅਦ ਆਪਣੇ ਪਲੇਸਟੈਸ਼ਨ 4 ਅਤੇ ਪਲੇਸਟੈਸ਼ਨ 4 ਪ੍ਰੋ ਦੀਆਂ ਕੀਮਤਾਂ 'ਚ 3,000 ਰੁਪਏ ਦੇ ਵਾਧੇ ਦਾ ਐਲਾਨ ਕੀਤਾ ਹੈ। 



ਕੀਮਤਾਂ 'ਚ ਬਦਲਾਅ
ਕੀਮਤਾਂ 'ਚ ਹੋਏ ਇਸ ਵਾਧੇ ਤੋਂ ਬਾਅਦ ਪੀ.ਐੱਸ4 ਸਲਿਮ ਦੇ 500 ਜੀ.ਬੀ. ਵਾਲੇ ਵਰਜ਼ਨ ਦੀ ਕੀਮਤ 31,990 ਰੁਪਏ ਅਤੇ 1ਟੀ.ਬੀ. ਵਾਲੇ ਵਰਜ਼ਨ ਦੀ ਕੀਮਤ 35,990 ਰੁਪਏ ਹੋ ਗਈ ਹੈ। ਉੱਥੇ ਪੀ.ਐੱਸ.4 ਪ੍ਰੋ ਦੀ ਕੀਮਤ 41,990 ਰੁਪਏ ਹੋ ਗਈ ਹੈ। ਦੱਸਣਯੋਗ ਹੈ ਕਿ ਕੀਮਤਾਂ 'ਚ ਹੋਏ ਇਸ ਵਾਧੇ ਤੋਂ ਪਹਿਲਾਂ ਪੀ.ਐੱਸ.4 ਸਲਿਮ ਦੇ 500 ਜੀ.ਬੀ. ਵਰਜ਼ਨ ਦੀ ਕੀਮਤ 28,990 ਰੁਪਏ, 1 ਟੀ.ਬੀ. ਵਾਲੇ ਵਰਜ਼ਨ ਦੀ ਕੀਮਤ 32,990 ਅਤੇ ਪੀ.ਐੱਸ. 4 ਪ੍ਰੋ ਦੀ ਕੀਮਤ 38,990 ਸੀ।