ਇਸ ਅਮਰੀਕੀ ਕੰਪਨੀ ਨੇ ਬਣਾਈ ਸੋਲਰ ਐਨਰਜੀ ਵਾਲੀ ਕਾਰ, ਇਕ ਵਾਰ 'ਚ ਤੈਅ ਕਰੇਗੀ 1600 KM ਦਾ ਸਫਰ

12/09/2020 7:58:19 PM

ਆਟੋ ਡੈਸਕ-ਅਮਰੀਕਾ ਦੀ ਇਲੈਕਟ੍ਰਿਕ ਵਾਹਨ ਨਿਰਮਾਤਾ ਸਟਾਰਟਅਪ ਕੰਪਨੀ ਨੇ ਇਕ ਅਜਿਹੀ ਤਿੰਨ ਪਹੀਆਂ ਵਾਲੀ ਕਾਰ ਨੂੰ ਪੇਸ਼ ਕੀਤਾ ਹੈ ਜਿਸ ਨੂੰ ਕਿ ਵਰਤੋਂ 'ਚ ਲਿਆਉਣ ਲਈ ਚਾਰਜ ਕਰਨ ਦੀ ਜ਼ਰੂਰਤ ਨਹੀਂ ਹੈ। ਜੀ ਹਾਂ ਇਸ ਤਿੰਨ ਪਹੀਆਂ ਵਾਲੀ ਕਾਰ 'ਚ ਸੋਲਰ ਪੈਨਲਸ ਲੱਗੇ ਹਨ ਜੋ ਇਸ ਨੂੰ ਚਾਰਜ ਕਰਦੇ ਰਹਿੰਦੇ ਹਨ। ਇਸ ਵਾਹਨ ਨੂੰ ਅਪਟੇਰਾ ਸਟੋਰਸ ਨਾਂ ਦਾ ਇਕ ਕੰਪਨੀ ਨੇ ਤਿਆਰ ਕਰ ਸ਼ੋਕੇਸ ਕੀਤਾ ਹੈ।



ਇਹ ਵੀ ਪੜ੍ਹੋ -ਬ੍ਰਿਟੇਨ 'ਚ ਇਸ ਭਾਰਤੀ ਮੂਲ ਦੇ ਜੋੜੇ ਨੂੰ ਲਾਇਆ ਗਿਆ ਕੋਵਿਡ-19 ਦਾ ਟੀਕਾ

ਕੰਪਨੀ ਦੇ ਸਹਿ-ਸੰਸਥਾਪਕ ਕ੍ਰਿਸ ਐਂਥੋਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕਾਰ ਨੂੰ ਰੋਜ਼ਾਨਾ ਵਰਤਣ ਲਈ ਚਾਰਜ ਕਰਨ ਦੀ ਵੀ ਲੋੜ ਨਹੀਂ ਹੈ। ਇਸ ਦੇ ਰਾਹੀਂ ਤੁਸੀਂ ਇਕ ਵਾਰ 'ਚ ਹੀ 1600 ਕਿਲੋਮੀਟਰ ਦਾ ਰਸਤਾ ਤੈਅ ਕਰ ਸਕਦੇ ਹੋ ਜੋ ਕਿ ਹੋਰ ਈ.ਵੀ. ਵਾਹਨਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਟੈਸਲਾ ਦੀਆਂ ਕਾਰਾਂ ਵੀ ਇੰਨੀਂ ਰੇਂਜ ਪ੍ਰਦਾਨ ਨਹੀਂ ਕਰਦੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਅਪਟੇਰਾ ਪੈਰਾਡੀਗਮ ਦੀ ਨੇਵਰ ਚਾਰਜ ਤਕਨੀਕ ਨਾਲ ਤੁਸੀਂ ਸੂਰਜ ਦੀ ਸ਼ਕਤੀ ਨਾਲ ਇਸ ਕਾਰ ਨੂੰ ਸੰਚਾਲਿਤ ਕਰ ਸਕਦੇ ਹੋ। ਸਾਡਾ ਬਿਲਟ-ਇਨ ਸੋਲਰ ਏਰੇ ਬੈਟਰੀ ਪੈਕ ਨੂੰ ਚਾਰਜ ਕਰਦਾ ਰਹਿੰਦਾ ਹੈ। ਜੇਕਰ ਤੁਹਾਨੂੰ ਕਿਤੇ ਜਾਣਾ ਹੈ ਤਾਂ ਤੁਸੀਂ ਬਸ ਇਸ ਨੂੰ ਚਲਾਓ। ਇਸ ਦੀ ਚਾਰਜਿੰਗ ਨੂੰ ਲੈ ਕੇ ਚਿੰਤਾ ਕਰਨ ਦੀ ਤੁਹਾਨੂੰ ਲੋੜ ਨਹੀਂ ਹੈ।

ਇਹ ਵੀ ਪੜ੍ਹੋ -ਅਫਗਾਨਿਸਤਾਨ 'ਚ 18 ਤਾਲਿਬਾਨ ਅੱਤਵਾਦੀ ਢੇਰ

ਅਪਟੇਰਾ ਪੈਰਾਡੀਗਮ 'ਚ 25.0 kWh ਤੋਂ ਲੈ ਕੇ 100.0 kWh ਤੱਕ ਦੇ ਬੈਟਰੀ ਪੈਕ ਨੂੰ ਲਾਇਆ ਜਾ ਸਕਦਾ ਹੈ। ਗਾਹਕਾਂ ਨੂੰ ਵਿਕਲਪ ਮਿਲੇਗਾ ਕਿ ਉਹ 100 kW ਫਰੰਟ ਵ੍ਹੀਲ ਡਰਾਈਵ ਸਿਸਟਮ ਵਾਲਾ ਮਾਡਲ ਚੁਣਨ ਜਾਂ 150 kW ਆਲ ਵ੍ਹੀਲ ਡਰਾਈਵ ਪਾਵਰ ਟਰੇਨ ਵਾਲਾ ਮਾਡਲ। ਇਹ ਇਲੈਕਟ੍ਰਿਕ ਕਾਰ ਵੱਖ-ਵੱਖ ਮਾਡਲ 'ਚ 134 bhp ਤੋਂ ਲੈ ਕੇ 201 bhp ਤੱਕ ਦੀ ਪਾਵਰ ਜਨਰੇਟ ਕਰ ਸਕਦੀ ਹੈ।

ਇਹ 0 ਤੋਂ 100 ਕਿਲੋਮੀਟਰ ਦੀ ਸਪੀਡ ਸਿਰਫ 5 ਸੈਕੰਡ 'ਚ ਫੜ ਲੈਂਦੀ ਹੈ ਅਤੇ ਇਸ ਦੀ ਜ਼ਿਆਦਾਤਰ ਸਪੀਡ 177 km/hਦੀ ਹੋ ਸਕਦੀ ਹੈ। ਇਸ ਦੀ ਕੀਮਤ 25,990 ਡਾਲਰ ਭਾਵ ਭਾਰਤੀ ਕਰੰਸੀ ਮੁਤਾਬਕ 19.10 ਲੱਖ ਰੁਪਏ ਰੱਖੀ ਗਈ ਹੈ। ਇਸ ਨੂੰ ਤਿੰਨ ਕਲਰ ਆਪਸ਼ਨਸ 'ਚ ਲਿਆਇਆ ਜਾਵੇਗਾ ਅਜਿਹਾ ਕੰਪਨੀ ਨੇ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ -Apple AirPods Max ਲਾਂਚ, ਜਾਣੋ ਕੀਮਤ ਤੇ ਫੀਚਰਜ਼

​​​​​​​

Karan Kumar

This news is Content Editor Karan Kumar