Snapchat ਵੀ ਲਿਆਵੇਗੀ ਟਿਕਟੌਕ ਵਰਗਾ ਮਿਊਜ਼ਿਕ ਫੀਚਰ

08/04/2020 8:33:46 PM

ਗੈਜੇਟ ਡੈਸਕ—ਇੰਸਟਾਗ੍ਰਾਮ ਦੇ ਰੀਲਸ ਫੀਚਰ ਤੋਂ ਬਾਅਦ ਹੁਣ ਸਨੈਪਚੈਟ ਵੱਲੋਂ ਟਿਕਟੌਕ ਵਰਗਾ ਮਿਊਜ਼ਿਕ ਫੀਚਰ ਲਿਆਇਆ ਜਾਵੇਗਾ। ਸਨੈਪਚੈਟ ਇਸ ਫੀਚਰ ਨੂੰ ਜਲਦ ਲਾਂਚ ਕਰਨ ਜਾ ਰਹੀ ਹੈ, ਜਿਥੋਂ ਯੂਜ਼ਰ ਵੀਡੀਓ ਰਿਕਾਰਡ ਕਰਨ ਨਾਲ ਉਸ 'ਚ ਮਿਊਜ਼ਿਕ ਐਡ ਕਰ ਸਕਣਗੇ ਅਤੇ ਫਿਰ ਉਸ ਵੀਡੀਓ ਨੂੰ ਆਪਣੇ ਹਿਸਾਬ ਨਾਲ ਐਡਿਟ ਵੀ ਕਰ ਸਕਣਗੇ। ਹਾਲਾਂਕਿ ਟਿਕਟੌਕ ਵੱਲੋਂ ਸਨੈਪਚੈਟ ਦੇ ਫੀਚਰ ਨੂੰ ਲੈ ਕੇ ਕੋਈ ਵੱਡਾ ਖੁਲਾਸਾ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਸਨੈਪਚੈਟ ਵੱਲੋਂ ਟਿਕਟੌਕ ਵਰਗੇ ਫੀਚਰ ਲਿਆਉਣ ਦਾ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦ ਅਮਰੀਕੀ ਰਾਸ਼ਟਰਪਤੀ ਟਿਕਟੌਕ 'ਤੇ ਬੈਨ ਲਗਾਉਣ ਦਾ ਬਿਆਨ ਦੇ ਰਹੇ ਹਨ।

ਦਿ ਵਰਜ ਦੀ ਰਿਪੋਰਟ ਮੁਤਾਬਕ ਸਨੈਪਚੈਟ ਦੇ ਟਿਕਟੌਕ ਸਟਾਈਲ ਵਾਲੇ ਫੀਚਰ ਨੂੰ ਸਭ ਤੋਂ ਪਹਿਲਾਂ ਇੰਗਲਿਸ਼ ਬੇਸਡ ਯੂਜ਼ਰ ਲਈ ਲਾਂਚ ਕੀਤਾ ਜਾਵੇਗਾ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਪਹਿਲੇ ਫੇਜ਼ 'ਚ ਇਸ ਫੀਚਰ ਨੂੰ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ 'ਚ ਰੋਲਆਊਟ ਕੀਤਾ ਜਾਵੇਗਾ। ਸਨੈਪਚੈਟ ਤੋਂ ਪਹਿਲਾਂ ਕਈ ਦਿੱਗਜ ਟੈੱਕ ਕੰਪਨੀਆਂ ਜਿਵੇਂ ਗੂਗਲ ਅਤੇ ਫੇਸਬੁੱਕ ਵੱਲੋਂ ਟਿਕਟੌਕ ਦੀ ਤਰ੍ਹਾਂ ਮਿਊਜ਼ਿਕ ਫੀਚਰ ਲਿਆਉਣ ਦਾ ਐਲਾਨ ਕੀਤਾ ਗਿਆ ਹੈ। ਕੁਝ ਇਸੀ ਰਸਤੇ 'ਤੇ ਚੱਲਦੇ ਹੋਏ ਹੁਣ ਸਨੈਪਚੈਟ ਵੀ ਟਿਕਟੌਕ ਦੀ ਤਰ੍ਹਾਂ ਨਵਾਂ ਫੀਚਰ ਲਿਆਉਣ ਜਾ ਰਹੀ ਹੈ।

ਦਰਅਸਲ ਸਨੈਪਚੈਟ ਵੱਲੋਂ ਟਿਕਟੌਕ ਦੇ ਯੂਜ਼ਰਸ ਨੂੰ ਆਪਣੇ ਪਲੇਟਫਾਰਮਸ 'ਤੇ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ। ਕੁਝ ਮਹੀਨੇ ਪਹਿਲਾਂ ਹੀ ਭਾਰਤ ਨੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਟਿਕਟੌਕ ਸਮੇਤ 59 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਟਿਕਟੌਕ ਨੂੰ ਅਮਰੀਕਾ 'ਚ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਖੁੱਲੇ ਤੌਰ 'ਤੇ ਟਿਕਟਾਕ 'ਤੇ ਬੈਨ ਲਗਾਉਣ ਦੀ ਗੱਲ ਕਹਿ ਚੁੱਕੇ ਹਨ। ਉੱਥੇ, ਹੁਣ ਟਿਕਟੌਕ ਦੇ ਅਮਰੀਕੀ ਆਪਰੇਸ਼ਨ ਨੂੰ ਮਾਈਕ੍ਰੋਸਾਫਟ ਵੱਲੋਂ ਖਰੀਦਣ ਦੀ ਗੱਲ ਵੀ ਚੱਲ ਰਹੀ ਹੈ।

Karan Kumar

This news is Content Editor Karan Kumar