ਭਾਰਤ ''ਚ ਡਾਊਨ ਹੋਇਆ Snapchat, ਯੂਜ਼ਰਜ਼ ਨੇ ਇੰਝ ਕੱਢੀ ਆਪਣੀ ਭੜਾਸ

02/09/2024 2:49:09 PM

ਗੈਜੇਟ ਡੈਸਕ- ਭਾਰਤ 'ਚ ਸਨੈਪਚੈਟ ਡਾਊਨ ਹੋਣ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਸੈਂਕੜੇ ਯੂਜ਼ਰਜ਼ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਵੱਡੇ ਪੱਧਰ 'ਤੇ ਇਸਤੇਮਾਲ ਕੀਤਾ ਜਾਣ ਵਾਲੇ ਰੀਅਲ ਟਾਈਪ ਫੋਟੋ ਸ਼ੇਅਰਿੰਗ ਐਪ ਸਨੈਪਚੈਟ ਦੀਆਂ ਸੇਵਾਵਾਂ ਭਾਰਤ 'ਚ ਠੱਪ ਹੋ ਗਈਆਂ ਹਨ, ਜਿਸ ਕਾਰਨ ਯੂਜ਼ਰਜ਼ ਨੂੰ ਮੈਸੇਜ ਕਰਨ ਅਤੇ ਤਸਵੀਰਾਂ-ਵੀਡੀਓ ਅਪਲੋਡਿੰਗ ਕਰਨ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਊਨਡਿਟੈਕਟਰ ਵੈਬਸਾਈਟ ਮੁਤਾਬਕ, ਸ਼ੁੱਕਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਯੂਜ਼ਰਸ ਨੇ ਦੁਪਹਿਰ ਦੇ ਕਰੀਬ 12 ਵਜੇ ਸਨੈਪਚੈਟ 'ਚ ਰਹੀ ਸਮੱਸਿਆ ਨੂੰ ਲੈ ਕੇ ਰਿਪੋਰਟ ਕਰਨਾ ਸ਼ੁਰੂ ਕੀਤਾ। 

ਕੁਝ ਯੂਜ਼ਰਜ਼ ਨੇ ਰਿਪੋਰਟ ਕੀਤਾ ਹੈ ਕਿ ਸਨੈਪਚੈਟ ਡਾਊਨ ਹੋਣ ਦੇ ਕਾਰਨ ਉਨ੍ਹਾਂ ਦਾ ਅਕਾਊਂਟ ਆਪਣੇ ਆਪ ਲਾਗ ਆਊਟ ਵੀ ਹੋ ਗਿਆ ਹੈ।

ਡਾਊਨਡਿਟੈਕਟਰ ਵੈਬਸਾਈਟ ਅਨੁਸਾਰ ਸਨੈਪਚੈਟ 'ਚ ਆ ਰਹੀ ਸਮੱਸਿਆ ਨੂੰ ਲੈ ਕੇ ਰਿਪੋਰਟ ਕਰਨ ਵਾਲੇ ਯੂਜ਼ਰਜ਼ 'ਚੋਂ 80 ਫ਼ੀਸਦੀ ਯੂਜ਼ਰਜ਼ ਨੂੰ ਸਨੈਪਚੈਟ ਦੀ ਵੈਬਸਾਈਟ 'ਤੇ ਵੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। 

ਸਨੈਪਚੈਟ ਦੀਆਂ ਸੇਵਾਵਾਂ ਠੱਪ ਹੋਣ ਤੋਂ ਪਰੇਸ਼ਾਨ ਯੂਜ਼ਰਜ਼ ਨੇ ਟਵੀਟ ਰਾਹੀਂ ਆਪਣੀ ਭੜਾਸ ਕੱਢੀ। ਦੇਖੋ ਯੂਜ਼ਰਜ਼ ਦੇ ਰਿਐਕਸ਼ਨ

 

 

 

Rakesh

This news is Content Editor Rakesh