ਆ ਗਿਆ ਕਮਾਲ ਦਾ ਗੋਰਿੱਲਾ ਗਲਾਸ, 2 ਮੀਟਰ ਤੋਂ ਡਿੱਗਣ 'ਤੇ ਵੀ ਨਹੀਂ ਟੁੱਟੇਗਾ ਫੋਨ

07/24/2020 6:52:49 PM

ਗੈਜੇਟ ਡੈਸਕ—ਸਮਾਰਟਫੋਨਸ ਕਿੰਨੇ ਵੀ ਅਡਵਾਂਸ ਕਿਉਂ ਨਾ ਹੋ ਗਏ ਹੋਣ ਪਰ ਉੱਚਾਈ ਤੋਂ ਡਿੱਗਣ 'ਤੇ ਉਨ੍ਹਾਂ ਦੀ ਡਿਸਪਲੇਅ ਜਾਂ ਬੈਕ ਪੈਨਲ ਟੁੱਟਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਦੇ ਲਈ ਕੰਪਨੀਆਂ ਕਾਰਨਿੰਗ ਗੋਰਿੱਲਾ ਗਲਾਸ ਦਾ ਇਸਤੇਮਾਲ ਡਿਸਪਲੇਅ ਤੋਂ ਇਲਾਵਾ ਕਈ ਵਾਰ ਰੀਅਰ ਪੈਨਲ 'ਤੇ ਵੀ ਕਰਦੀਆਂ ਹਨ। ਹਾਰਡ ਗਲਾਸ ਬਣਾਉਣ ਵਾਲੀ ਕੰਪਨੀ ਕਾਰਨਿੰਗ ਹੁਣ ਮਸ਼ਹੂਰ ਗੋਰਿੱਲਾ ਗਲਾਸ ਦੀ ਨੈਕਸਟ ਜਨਰੇਸ਼ਨ ਲੈ ਕੇ ਆਈ ਹੈ। ਜੇਕਰ ਤੁਹਾਨੂੰ ਲੱਗਿਆ ਸੀ ਕਿ ਗੋਰਿੱਲਾ ਗਲਾਸ 5 ਤੋਂ ਬਾਅਦ ਇਸ ਦਾ ਨਾਂ ਗੋਰਿੱਲਾ ਗਲਾਸ 6 ਹੋਵੇਗਾ ਤਾਂ ਤੁਸੀਂ ਗਲਤ ਹੋ। ਨਵੀਂ ਬ੍ਰੈਂਡਿੰਗ ਸਕੀਮ ਦੇ ਨਾਲ ਪਹਿਲੇ ਤੋਂ ਜ਼ਿਆਦਾ ਮਜ਼ਬੂਤ ਗਲਾਸ ਆ ਗਿਆ ਹੈ।

ਸਾਲ 2020 'ਚ ਕਾਰਨਿੰਗ ਨੇ ਪਹਿਲੇ ਦੇ ਮੁਕਾਬਲੇ ਕਾਫੀ ਵੱਡਾ ਅਪਗ੍ਰੇਡ ਦਿੱਤਾ ਹੈ ਅਤੇ ਇਸ ਦਾ ਨਾਂ Gorilla Glass Victus ਰੱਖਿਆ ਗਿਆ ਹੈ। ਨਵੇਂ ਐਲਯੂਮੀਨੋਸਿਲਿਕੇਟ ਗਲਾਸ ਪਿਛਲੇ ਜਨਰੇਸ਼ੰਸ ਦੇ ਮੁਕਾਬਲੇ ਕਿਤੇ ਜ਼ਿਆਦਾ ਦਮਦਾਰ ਹੋਵੇਗਾ ਅਤੇ ਕੰਪਨੀ ਦੇ ਮੁਤਾਬਕ ਕਾਫੀ ਵੱਡਾ ਅਪਗ੍ਰੇਡ ਇਸ ਨੂੰ ਦਿੱਤਾ ਗਿਆ ਹੈ। ਇਸ ਸਾਲ ਲਿਆਏ ਗਏ ਨਵੇਂ ਗਲਾਸ ਨੂੰ ਲੈ ਕੇ ਕਾਰਨਿੰਗ ਨੇ ਕਿਹਾ ਕਿ ਇਹ ਦੋ ਮੀਟਰ ਦੀ ਉਚਾਈ ਤੋਂ ਕਿਸੇ ਹਾਰਡ ਸਰਫੇਸ 'ਤੇ ਡਿੱਗਣ ਤੋਂ ਬਾਅਦ ਵੀ ਨਹੀਂ ਟੁੱਟੇਗਾ। ਕੰਪਨੀ ਨੇ ਇਸ ਗਲਾਸ 'ਤੇ ਕੀਤੇ ਗਏ ਕੁਝ ਕੰਟ੍ਰੋਲਡ ਟੈਸਟ ਵੀ ਸ਼ੇਅਰ ਕੀਤੇ।

ਆਮ ਗਲਾਸ ਤੋਂ ਕਿਤੇ ਬਿਹਤਰ
ਕੰਟ੍ਰੋਲਡ ਟੈਸਟਸ ਦੌਰਾਨ ਨਵੇਂ ਗਲਾਸ ਨੂੰ ਹਾਰਡ ਸਰਫੇਸ 'ਤੇ 2 ਮੀਟਰ ਦੀ ਉਚਾਈ ਤੋਂ ਸੁੱਟਿਆ ਗਿਆ ਅਤੇ ਇਹ ਨਹੀਂ ਟੁੱਟਿਆ। ਕੰਪਨੀ ਦਾ ਕਹਿਣਾ ਹੈ ਕਿ ਨਾਨ-ਕਾਰਨਿੰਗ ਗਾਲਸ ਆਮ ਰੂਪ ਤੋਂ ਸਿਰਫ 0.8 ਮੀਟਰ ਦੀ ਉਚਾਈ ਤੋਂ ਡਿੱਗਣ 'ਤੇ ਹੀ ਟੁੱਟ ਕੇ ਬਿਖਰ ਜਾਂਦਾ ਹੈ। ਕਿਸੇ ਆਮ ਗਲਾਸ ਦੇ ਮੁਕਾਬਲੇ ਗੋਰਿੱਲਾ ਗਲਾਸ ਦੇ 1.6 ਮੀਟਰ ਦੀ ਉਚਾਈ ਤੋਂ ਡਿੱਗਣ 'ਤੇ ਨਾ ਟੁੱਟਣ ਦੇ ਚਾਂਸ 80 ਫੀਸਦੀ ਜ਼ਿਆਦਾ ਹੁੰਦੇ ਹਨ। ਨਵਾਂ ਗੋਰਿੱਲਾ ਗਲਾਸ ਵਿਕਟਸ ਇਸ ਤੋਂ ਕਿ ਕਦਮ ਅਗੇ ਵਧਦੇ ਹੋਏ 2 ਮੀਟਰ ਦੀ ਉਚਾਈ ਤੋਂ ਡਿੱਗਣ 'ਤੇ ਵੀ ਨਹੀਂ ਟੁੱਟੇਗਾ। ਇਹ ਗਲਾਸ ਹਾਈ-ਐਂਡ ਫੋਨਸ 'ਚ ਦੇਖਣ ਨੂੰ ਮਿਲ ਸਕਦਾ ਹੈ।

ਗਲੈਕਸੀ ਫੋਨ 'ਚ ਮਿਲੇਗਾ ਗਲਾਸ
ਕਾਰਨਿੰਗ ਦੀ ਮੰਨੀਏ ਤਾਂ ਗੋਰਿੱਲਾ ਗਲਾਸ ਵਿਕਟਸ ਸਕਰੈਚ ਨਾਲ ਵੀ ਐਕਟਰਾ ਰੈਜਿਸਟੈਂਸ ਆਫਰ ਕਰਦਾ ਹੈ। Knoop ਵੱਲੋਂ ਕੀਤੇ ਗਏ ਟੈਸਟ 'ਚ ਹੀਰੇ ਦੀ ਮਦਦ ਨਾਲ ਇਸ 'ਤੇ ਸਕਰੈਚ ਕਰਨ 'ਤੇ ਵੀ ਸਿਰਫ ਮਾਮੂਲੀ ਫਰਕ ਪਿਆ। ਟੈਸਟ 'ਚ ਗਲਾਸ 'ਤੇ 8 ਨਿਊਟਨ ਦਾ ਦਬਾਅ ਪਾਇਆ ਗਿਆ ਪਰ ਸਿਰਫ ਆਮ ਸਕਰੈਚ ਆਏ। ਉੱਥੇ ਹੀ ਆਮ ਗਲਾਸ ਇਸ ਦਬਾਅ ਦੌਰਾਨ ਟੁੱਟ ਕੇ ਬਿਖਰ ਗਿਆ। ਇਸ ਤਰ੍ਹਾਂ ਡਿਊਰੇਬਿਲਿਟੀ ਟੈਸਟ ਦੌਰਾਨ ਵੀ ਇਹ ਗਲਾਸ ਬਿਹਤਰ ਰਿਹਾ। ਕਾਰਨਿੰਗ ਨੇ ਕਿਹਾ ਕਿ ਇਸ ਨੂੰ ਫਿਊਚਰ ਗਲੈਕਸੀ ਡਿਵਾਈਸੇਜ ਦਾ ਹਿੱਸਾ ਬਣਾਇਆ ਜਾਵੇਗਾ।

Karan Kumar

This news is Content Editor Karan Kumar