ਬਿਨਾਂ ਸਿਮ ਕਾਰਡ ਵਾਲਾ ਆਈਫੋਨ ਐਕਸ ਐਪਲ ਦੇ ਆਨਲਾਈਨ ਸਟੋਰ ''ਤੇ ਵਿਕਰੀ ਲਈ ਉਪਲੱਬਧ

12/06/2017 12:37:15 PM

ਜਲੰਧਰ- ਐਪਲ ਨੇ ਯੂ.ਐੱਸ. 'ਚ ਆਪਣੇ ਆਨਲਾਈਨ ਸਟੋਰ ਰਾਹੀਂ ਇਕ SIM-free iPhone X ਨੂੰ ਸੇਲ ਲਈ ਉਪਲੱਬਧ ਕਰਵਾ ਦਿੱਤਾ ਹੈ। ਇਥੋਂ ਤੁਸੀਂ ਇਕ ਅਜਿਹੇ ਆਈਫੋਨ ਐਕਸ ਨੂੰ ਖਰੀਦ ਸਕਦੇ ਹੋ, ਜਿਸ ਵਿਚ ਤੁਹਾਨੂੰ ਕਿਸੇ 3arrier ਨੂੰ ਚੁਣਨ ਦੀ ਲੋੜ ਨਹੀਂ ਹੈ, ਇਹ ਇਕ Unlocked iPhone ਹੈ। ਐਪਲ ਨੇ ਆਈਫੋਨ ਐਕਸ ਦੇ ਇਕ ਅਜਿਹੇ ਵਰਜਨ ਨੂੰ ਯੂ.ਐੱਸ. 'ਚ ਵਿਕਰੀ ਲਈ ਉਪਲੱਬਧ ਕਰਵਾ ਦਿੱਤਾ ਹੈ ਜੋ ਬਿਨਾਂ ਸਿਮ ਦੇ ਚੱਲਣ ਵਾਲਾ ਹੈ।

SIM-free iPhone X ਵੇਰੀਐਂਟ 'ਚ ਉਹ ਸਾਰੇ ਫੀਚਰਸ ਹਨ ਜੋ ਆਮ ਆਈਫੋਨ ਐਕਸ 'ਚ ਹਨ। ਇਸ ਦਾ ਮਤਲਬ ਹੈ ਕਿ ਸਿਮ ਤੋਂ ਇਲਾਵਾ ਇਸ ਸਮਾਰਟਫੋਨ ਨੂੰ ਉਂਝ ਹੀ ਪੇਸ਼ ਕਰ ਦਿੱਤਾ ਗਿਆ ਹੈ ਜਿਵੇਂ ਉਹ ਕਾਫੀ ਟਾਈਮ ਪਹਿਲਾਂ ਲਾਂਚ ਕੀਤਾ ਗਿਆ ਹੈ। ਮਤਲਬ ਕਿ ਇਸ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਮਾਰਟਫੋਨ ਲਈ ਪ੍ਰੀ-ਆਰਡਰ ਦੀ ਪ੍ਰਕਿਰਿਆ 5 ਦਸੰਬਰ ਨੂੰ ਹੀ ਸ਼ੁਰੂ ਹੋ ਗਈ ਸੀ ਅਤੇ ਇਸ ਨੂੰ 12 ਦਸੰਬਰ ਤੱਕ ਯੂ.ਐੱਸ. ਦੇ ਲੋਕਾਂ ਤੱਕ ਪਹੁੰਚਾ ਦਿੱਤਾ ਜਾਵੇਗਾ। 
ਆਈਫੋਨ ਐਕਸ ਦਾ ਸਿਮ-ਫ੍ਰੀ ਵਾਲਾ ਮਾਡਲ ਕਿਸੇ ਵੀ Carrier 'ਤੇ ਕੰਮ ਕਰਨ 'ਚ ਸਮਰੱਥ ਹੋਵੇਗਾ, ਨਾਲ ਹੀ ਇਸ ਨੂੰ CDMA ਅਤੇ GSM ਦੋਵਾਂ ਦੇ ਹੀ ਫੁੱਲ ਸਪੋਰਟ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਹ ਕੁਝ Sprint aur Verizon ਵਰਜਨ ਦੀ ਤਰ੍ਹਾਂ ਹੀ ਹੈ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ  AT&T ਅਤੇ T-Mobile CDMA ਨੂੰ ਸਪੋਰਟ ਨਹੀਂ ਕਰਦੇ ਹਨ, ਇਸ ਤੋਂ ਇਲਾਵਾ ਇਹ Sprint ਅਤੇ Verizon ਨੂੰ ਸਪੋਰਟ ਕਰਨ 'ਚ ਵੀ ਸਮਰੱਥ ਨਹੀਂ ਹੈ।