‘ਸਿਗਨਲ’ ’ਚ ਜਲਦ ਆਉਣ ਵਾਲੇ ਹਨ ‘ਵਟਸਐਪ’ ਵਰਗੇ ਇਹ 5 ਫੀਚਰਜ਼

01/28/2021 12:29:32 PM

ਗੈਜੇਟ ਡੈਸਕ– ਵਟਸਐਪ ਦੁਆਰਾ ਨਵੀਂ ਪ੍ਰਾਈਵੇਸੀ ਪਾਲਿਸੀ ਅਪਡੇਟ ਕਰਨ ਤੋਂ ਬਾਅਦ ਬਹੁਤ ਸਾਰੇ ਉਪਭੋਗਤਾ ਵਟਸਐਪ ਨੂੰ ਛੱਡ ਕੇ ‘ਸਿਗਨਲ’ ਵਰਗੇ ਨਵੇਂ ਐਪ ਦਾ ਇਸਤੇਮਾਲ ਕਰਨ ਲੱਗੇ ਹਨ। ਸਿਗਨਲ ਅਜੇ ਨਵਾਂ ਐਪ ਹੈ ਇਸ ਕਾਰਨ ਅਜੇ ਇਸ ਵਿਚ ਕਈ ਫੀਚਰਜ਼ ਦੀ ਕਮੀ ਹੈ। ਇਸ ਦੇ ਬਾਵਜੂਦ ਵੀ ਸਿਗਨਲ ਐਪ ਦੇ ਯੂਜ਼ਰਸ ਤੇਜ਼ੀ ਨਾਲ ਵਧ ਰਹੇ ਹਨ। ਦੱਸ ਦੇਈਏ ਕਿ ਸਿਗਨਲ ਐਪ ’ਚ ਵੀ ਜਲਦ ਹੀ ਵਟਸਐਪ ਵਰਗੇ ਫੀਚਰਜ਼ ਆਉਣ ਵਾਲੇ ਹਨ। ਆਓ ਜਾਣਦੇ ਹਾਂ ਇਨ੍ਹਾਂ ਫੀਚਰਜ਼ ਬਾਰੇ...

ਐਨੀਮੇਟਿਡ ਸਟਿਕਰਸ
ਐਨੀਮੇਟਿਡ ਸਟਿਕਰਸ ਕਾਫੀ ਦਿਲਚਸਪ ਹੁੰਦੇ ਹਨ। ਇਸ ਵਿਚ ਵਟਸਐਪ ਆਪਣੇ ਯੂਜ਼ਰਸ ਨੂੰ ਖੁਦ ਦਾ ਐਨੀਮੇਟਿਡ ਸਟਿਕਰ ਬਣਾਉਣ ਦੀ ਸੁਵਿਧਾ ਦਿੰਦਾ ਹੈ। ਇਸ ਫੀਚਰ ਨੂੰ ਸਿਗਨਲ ਯੂਜ਼ਰਸ ਵੀ ਜਲਦੀ ਹੀ ਇਸਤੇਮਾਲ ਕਰ ਸਕਣਗੇ।

ਕਸਟਮ ਵਾਲਪੇਪਰ ਅਤੇ ਬਾਇਓ
ਪਿਛਲੇ ਸਾਲ ਵਟਸਐਪ ਨੇ ਕਸਟਮ ਵਾਲਪੇਪਰ ਦਾ ਫੀਚਰ ਲਾਂਚ ਕੀਤਾ ਸੀ। ਇਸ ਵਿਚ ਹਰ ਚੈਟ ਲਈ ਵੱਖ-ਵੱਖ ਵਾਲਪੇਪਰ ਸੈੱਟ ਕੀਤਾ ਜਾ ਸਕਦਾ ਹੈ। ਇਹ ਫੀਚਰ ਜਲਦ ਹੀ ਸਿਗਨਲ ਐਪ ’ਚ ਆਉਣ ਵਾਲਾ ਹੈ। ਵਟਸਐਪ ਅਬਾਊਟ ਸਟੇਟਸ ਤੋਂ ਯੂਜ਼ਰਸ ਕਸਟਮ ਜਾਂ ਪਹਿਲਾਂ ਤੋਂ ਦਿੱਤੇ ਗਏ 11 ਸਟੇਟਸ ’ਚੋਂ ਆਪਣਾ ਬਾਇਓ ਲਗਾ ਸਕਦੇ ਹਨ। ਜਿਸ ਵਿਚ ‘Available’, ‘Busy’, ‘At school’, ‘At the movies’, ‘At work’, ਵਰਗੇ ਸਟੇਟਸ ਸ਼ਾਮਲ ਹਨ। ਇਹ ਫੀਚਰ ਵੀ ਜਲਦ ਹੀ ਸਿਗਨਲ ਲਈ ਆਉਣ ਵਾਲਾ ਹੈ। ਜਿਸ ਵਿਚ ਯੂਜ਼ਰਸ ਆਪਣੀ ਪਸੰਦ ਦਾ ਬਾਇਓ ਇਸਤੇਮਾਲ ਕਰ ਸਕਦੇ ਹਨ। ਇਸ ਤੋਂ ਇਲਾਵਾ 6 ਸਟੇਟਸ peak freely’, ‘Encrypted’, ‘Free to chat’, ‘Coffee lover’, ‘Taking a break’, ‘Be kind’ and ‘Working on something new’ ਵੀ ਦਿੱਤੇ ਜਾਣਗੇ। 

ਗਰੁੱਪ ਕਾਲ
ਵਟਸਐਪ ਬੀਟਾ ’ਚ 8 ਲੋਕਾਂ ਨਾਲ ਗਰੁੱਪ ਕਾਲ ਕੀਤੀ ਜਾ ਸਕਦੀ ਹੈ। ਸਿਗਨਲ ਨੇ ਵੀ ਇਸ ਨੂੰ 5 ਲੋਕਾਂ ਤੋਂ ਵਧਾ ਕੇ 8 ਕਰ ਦਿੱਤਾ ਹੈ। ਜਿਸ ਨਾਲ ਹੁਣ ਇਕੱਠੇ 8 ਲੋਕ ਗਰੁੱਪ ਕਾਲ ’ਚ ਸ਼ਾਮਲ ਹੋ ਸਕਦੇ ਹਨ। ਕਾਲ ਲਈ ਲੋਅ ਡਾਟਾ ਮੋਡ ਦਾ ਫੀਚਰ ਫਿਲਹਾਲ ਵਟਸਐਪ ’ਚ ਹੀ ਹੈ ਜਿਸ ਨਾਲ ਕਾਲ ’ਚ ਘੱਟ ਡਾਟਾ ਦਾ ਇਸਤੇਮਾਲ ਹੁੰਦਾ ਹੈ। ਇਹ ਫੀਚਰ ਵੀ ਜਲਦ ਹੀ ਸਿਗਨਲ ’ਤੇ ਵੇਖਣ ਨੂੰ ਮਿਲੇਗਾ। 

ਕੰਟੈਂਟ ਸਜੈਸ਼ਨ
ਵਟਸਐਪ ’ਚ ਅਜੇ ਕੰਟੈਂਟ ਸਜੈਸ਼ਨ ਦਾ ਫੀਚਰ ਉਪਲੱਬਧ ਹੈ। ਇਸ ਵਿਚ ਜਿਸ ਯੂਜ਼ਰ ਨਾਲ ਤੁਸੀਂ ਜ਼ਿਆਦਾ ਚੈਟ ਕਰਦੇ ਹੋ, ਉਸ ਦੀ ਚੈਟ ਤੁਹਾਨੂੰ ਟਾਪ ’ਤੇ ਵਿਖਾਈ ਦਿੰਦੀ ਹੈ। ਸਿਗਨਲ ’ਚ ਵੀ ਇਹ ਫੀਚਰ ਬਹੁਤ ਜਲਦ ਆਉਣ ਵਾਲਾ ਹੈ। 

ਡਾਊਨਲੋਡ ਪ੍ਰਿਫਰੈਂਸ
ਵਟਸਐਪ ਦੀ ਤਰ੍ਹਾਂ ਸਿਗਨਲ ਵੀ ਮੀਡੀਆ ਫਾਇਲ ਡਾਊਨਲੋਡ ਕਰਨ ’ਚ ਪ੍ਰਿਫਰੈਂਸ ਦਿੰਦਾ ਹੈ। ਜਿਸ ਵਿਚ ਯੂਜ਼ਰਸ ਮੀਡੀਆ ਡਾਊਨਲੋਡ ਦੇ ਪ੍ਰਿਫਰੈਂਸ ਨੂੰ ਚੁਣ ਸਕਦੇ ਹਨ। ਇਸ ਵਿਚ ਮੀਡੀਆ ਫਾਇਲ ਨੂੰ ਆਟੋਮੈਟਿਕਲੀ ਡਾਊਨਲੋਡ ਕਰਨ ਦੇ ਆਪਸ਼ਨ ਨੂੰ ਆਨ ਜਾਂ ਆਫ ਕੀਤਾ ਜਾ ਸਕਦਾ ਹੈ ਨਾਲ ਹੀ ਵਾਈ-ਫਾਈ, ਮੋਬਾਇਲ ਡਾਟਾ ਜਾਂ ਦੋਵਾਂ ’ਤੇ ਡਾਊਨਲੋਡ ਕਰਨ ਦਾ ਆਪਸ਼ਨ ਵੀ ਯੂਜ਼ਰਸ ਕੋਲ ਹੁੰਦਾ ਹੈ। 

Rakesh

This news is Content Editor Rakesh