ਸਟੋਰੇਜ਼ ਸਮੱਸਿਆ ਕਾਰਣ ਠੱਪ ਹੋਈਆਂ ਸਨ ਸੇਵਾਵਾਂ : ਗੂਗਲ

12/16/2020 12:24:51 AM

ਗੈਜੇਟ ਡੈਸਕ—ਸੋਮਵਾਰ ਭਾਵ 14 ਦਸੰਬਰ ਨੂੰ ਸ਼ਾਮ ਵੇਲੇ ਗੂਗਲ ਦੀਆਂ ਕਈ ਸੇਵਾਵਾਂ ਅਚਾਨਕ ਠੱਪ ਹੋ ਗਈਆਂ। ਜੀਮੇਲ, ਯੂਟਿਊਬ, ਡਰਾਈਵ ਹਰੇਕ ਤਰ੍ਹਾਂ ਦੀਆਂ ਸਰਵਿਸੇਜ ਬੰਦ ਸੀ, ਹਾਲਾਂਕਿ ਧਿਆਨ ਦੇਣ ਵਾਲੀ ਗੱਲ ਇਹ ਸੀ ਕਿ ਇਨਕਾਗਨਿਟੋ ਮੋਡ 'ਚ ਜੀਮੇਲ ਚੱਲ ਰਹੀ ਸੀ। ਕਰੀਬ 45 ਮਿੰਟ ਤੱਕ ਸੇਵਾਵਾਂ ਠੱਪ ਰਹਿਣ ਤੋਂ ਬਾਅਦ ਗੂਗਲ ਦੀਆਂ ਸਾਰੀਆਂ ਸੇਵਾਵਾਂ ਬਹਾਲ ਹੋ ਗਈਆਂ। ਇਸ ਤੋਂ ਪਹਿਲਾਂ ਵੀ ਅਗਸਤ 'ਚ ਗੂਗਲ ਨਾਲ ਇਸ ਤਰ੍ਹਾਂ ਦੀਆਂ ਦਿੱਕਤਾਂ ਹੋਈਆਂ ਸਨ ਪਰ ਉਸ ਦੌਰਾਨ ਗੂਗਲ ਨੇ ਆਊਟੇਜ਼ ਕਾਰਣ ਦੇ ਬਾਰੇ 'ਚ ਨਹੀਂ ਦੱਸਿਆ ਸੀ, ਹਾਲਾਂਕਿ ਇਸ ਵਾਰ ਗੂਗਲ ਨੇ ਕਾਰਣ ਸਮੇਤ ਸਫਾਈ ਦਿੱਤੀ ਹੈ।

ਇਹ ਵੀ ਪੜ੍ਹੋ -ਪਾਕਿਸਤਾਨ 'ਚ ਅਦਰਕ 1,000 ਰੁਪਏ ਪ੍ਰਤੀ ਕਿਲੋ

ਖਤਮ ਹੋ ਗਈ ਸੀ ਇੰਟਰਨਲ ਸਟੋਰੇਜ਼
ਗੂਗਲ ਨੇ  45 ਮਿੰਟ ਦੇ ਆਊਟੇਜ਼ ਤੋਂ ਬਾਅਦ ਆਧਿਕਾਰਿਕ ਤੌਰ 'ਤੇ ਕਿਹਾ ਕਿ ਇੰਟਰਨਲ ਸਟੋਰੇਜ਼ ਕੋਟਾ ਦੇ ਕਾਰਣ ਇਹ ਸਮੱਸਿਆ ਆਈ ਸੀ, ਹਾਲਾਂਕਿ ਗੂਗਲ ਨੇ ਇਹ ਸਾਫ ਤੌਰ 'ਤੇ ਨਹੀਂ ਦੱਸਿਆ ਹੈ ਕਿ ਸਟੋਰੇਜ਼ ਦਾ ਕੋਟਾ ਖਤਮ ਹੋਇਆ ਸੀ ਜਾਂ ਕੋਈ ਹੋਰ ਸਮੱਸਿਆ ਸੀ ਪਰ ਜੇਕਰ ਸਟੋਰੇਜ਼ ਖਤਮ ਹੋਣ ਦੀ ਸਮੱਸਿਆ ਸੀ ਤਾਂ ਉਹ ਸੱਚਮੁਚ ਹੈਰਾਨ ਵਾਲੀ ਗੱਲ ਹੈ ਕਿਉਂਕਿ ਗੂਗਲ ਆਪਣੇ ਯੂਜ਼ਰਸ ਨੂੰ ਸਟੋਰੇਜ਼ ਖਰੀਦਣ ਲਈ ਕਹਿੰਦਾ ਰਹਿੰਦਾ ਹੈ ਜਦਕਿ ਉਹ ਖੁਦ ਸਟੋਰੇਜ਼ ਦੀ ਸਮੱਸਿਆ ਨਾਲ ਜੂਝ ਰਿਹਾ ਹੈ।

ਇਹ ਵੀ ਪੜ੍ਹੋ -ਐਪਲ ਨੇ ਜਾਰੀ ਕੀਤਾ iOS 14.3 ਅਪਡੇਟ, ਮਿਲਣਗੇ ਇਹ ਸ਼ਾਨਦਾਰ ਫੀਚਰਸ

ਗੂਗਲ ਨੇ ਕਿਹਾ ਕਿ ਇਕ ਜੂਨ 2021 ਤੋਂ ਗੂਗਲ ਫੋਟੋਜ਼ ਨਾਲ ਹਾਈ ਕੁਆਲਿਟੀ ਫੋਟੋਜ਼ ਲਈ ਫ੍ਰੀ ਸਟੋਰੇਜ਼ ਨਹੀਂ ਮਿਲੇਗੀ। ਸਿੱਧੇ ਸ਼ਬਦਾਂ 'ਚ ਕਹੀਏ ਤਾਂ ਇਕ ਜੂਨ 2021 ਤੋਂ ਗੂਗਲ ਫੋਟੋਜ਼ ਨਾਲ ਹਾਈ ਕੁਆਲਿਟੀ ਫੋਟੋਜ਼ ਲਈ ਫ੍ਰੀ ਸਟੋਰੇਜ਼ ਨਹੀਂ ਮਿਲੇਗੀ। ਸਿੱਧੇ ਸ਼ਬਦਾਂ 'ਚ ਕਹੀਏ ਤਾਂ ਜੂਨ 2021 ਤੋਂ ਗੂਗਲ ਫੋਟੋਜ਼ 'ਚ ਸਟੋਰ ਹੋਣ ਵਾਲੀਆਂ ਫੋਟੋਜ਼ ਅਤੇ ਵੀਡੀਓ ਦੀ ਸਟੋਰੇਜ਼ ਲਈ ਤੁਹਾਡੇ ਜੀਮੇਲ ਅਕਾਊਂਟ ਨਾਲ ਮਿਲਣ ਵਾਲੀ 15 ਜੀ.ਬੀ. ਫ੍ਰੀ ਸਟੋਰੇਜ਼ ਦਾ ਇਸਤੇਮਾਲ ਹੋਵੇਗਾ।

ਇਹ ਵੀ ਪੜ੍ਹੋ -ਕੋਵਿਡ-19 ਮਰੀਜ਼ਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲਣ ਤੋਂ 10 ਦਿਨਾਂ ਤੱਕ ਰਹਿੰਦੈ ਵਧੇਰੇ ਖਤਰਾ

ਅਜੇ ਮਿਲਦੀ ਹੈ ਅਨਲਿਮਟਿਡ ਸਟੋਰੇਜ਼
ਦੱਸ ਦੇਈਏ ਕਿ ਗੂਗਲ ਫੋਟੋਜ਼ ਨਾਲ ਹਾਈ ਕੁਆਲਿਟੀ ਈਮੇਜ ਲਈ ਵੀ ਅਨਲਿਮਟਿਡ ਸਟੋਰੇਜ਼ ਮਿਲਦੀ ਹੈ। ਗੂਗਲ ਮੁਤਾਬਕ ਗੂਗਲ ਸਟੋਰੇਜ਼ 'ਚ 4 ਟ੍ਰਿਲੀਅਨ ਤੋਂ ਜ਼ਿਆਦਾ ਫੋਟੋਜ਼ ਸਟੋਰ ਹੋ ਚੁੱਕੇ ਹਨ। ਗੂਗਲ ਦਾ ਕਹਿਣਾ ਹੈ ਕਿ ਹਰੇਕ ਹਫਤੇ ਗੂਗਲ ਫੋਟੋਜ਼ ਐਪ 'ਚ 28 ਬਿਲੀਅਨ ਨਵੀਂ ਸਟੋਰੇਜ਼ ਅਤੇ ਵੀਡੀਓਜ਼ ਅਪਲੋਡ ਹੁੰਦੀਆਂ ਹਨ। ਗੂਗਲ ਨੇ ਕਿਹਾ ਕਿ ਜੇਕਰ ਤੁਸੀਂ ਆਪਣੀਆਂ ਫੋਟੋਜ਼ ਨੂੰ ਗੁਆਉਣਾ ਨਹੀਂ ਚਾਹੁੰਦੇ ਹੋ ਤਾਂ ਇਕ ਜੂਨ 2021 ਤੋਂ ਪਹਿਲਾਂ ਆਪਣੇ ਫੋਟੋਜ਼ ਅਤੇ ਵੀਡੀਓਜ਼ ਦਾ ਬੈਕਅਪ ਲੈ ਸਕਦੇ ਹੋ। ਨਾਲ ਹੀ ਡੈਡਲਾਈਨ ਤੋਂ ਪਹਿਲਾਂ ਤੁਸੀਂ ਫੋਟੋਜ਼ ਨੂੰ ਗੂਗਲ ਫੋਟੋਜ਼ 'ਤੇ ਅਪਲੋਡ ਵੀ ਕਰ ਸਕਦੇ ਹੋ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar