ਸੈਮਸੰਗ ਭਾਰਤ 'ਚ ਲਾਂਚ ਕਰਨ ਵਾਲੀ ਹੈ SpaceMax Family Hub ਫਰਿੱਜ

07/12/2020 11:22:09 PM

ਗੈਜੇਟ ਡੈਸਕ—ਸੈਮਸੰਗ ਭਾਰਤ 'ਚ ਆਪਣਾ SpaceMax Family Hub ਫਰਿੱਜ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਫਰਿੱਜ 'ਚ ਕਈ ਐਡਵਾਂਸ ਫੀਚਰਸ ਮਿਲਣਗੇ। ਇਸ ਦੀ ਕੀਮਤ 2 ਲੱਖ ਰੁਪਏ ਤੋਂ ਲੈ ਕੇ 2.3 ਲੱਖ ਰੁਪਏ ਵਿਚਾਲੇ ਹੋ ਸਕਦੀ ਹੈ। ਜੇਕਰ ਤੁਸੀਂ ਇਸ ਫਰਿੱਜ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਸ਼ਾਪਿੰਗ ਸਾਈਟ ਫਲਿੱਪਕਾਰਟ ਤੋਂ ਫਰਿੱਜ ਦੀ ਪ੍ਰੀ-ਬੁਕਿੰਗ ਕਰਵਾ ਸਕਦੇ ਹੋ। 13 ਜੁਲਾਈ ਤੋਂ ਫਲਿੱਪਕਾਰਟ ਤੋਂ ਇਲਾਵਾ ਸੈਮਸੰਗ ਆਨਲਾਈਨ ਸਟੋਰ 'ਤੇ ਵੀ ਇਸ ਨੂੰ ਸਪੈਸ਼ਲ ਪ੍ਰਾਈਸ 'ਤੇ ਪ੍ਰੀ-ਬੁੱਕ ਕਰ ਸਕਦੇ ਹੋ।

ਮਿਲਣਗੇ ਇਹ ਫੀਚਰਜ਼
ਸੈਸਮੰਗ ਸਪੇਸਮੈਕਸ ਫੈਮਿਲੀ ਹਬ ਫਰਿੱਜ 'ਚ ਤੁਹਾਨੂੰ ਕਾਫੀ ਸਾਰੀ ਸਪੇਸ ਮਿਲੇਗੀ।
ਨਵੇਂ ਰੈਫ੍ਰਿਜਰੇਟਰ 'ਚ ਯੂਜ਼ਰਸ ਨੂੰ ਅਡੀਸ਼ਨਲ ਮੀਲ ਪਲਾਨਿੰਗ ਤੋਂ ਲੈ ਕੇ ਬਾਕੀ ਸਮਾਰਟ ਅਪਲਾਇੰਸੇਜ ਨਾਲ ਕਨੈਕਟ ਹੋਣ ਵਰਗੇ ਫੀਚਰਸ ਮਿਲਣਗੇ।
ਇਸ ਨੂੰ ਆਸਾਨੀ ਨਾਲ ਸਮਾਰਟਫੋਨ ਨਾਲ ਵੀ ਤੁਸੀਂ ਆਪਰੇਟ ਕਰ ਸਕੋਗੇ।
ਫਰਿੱਜ 'ਤੇ ਲੱਗੀ ਐਂਟਰਟੇਨਮੈਂਟ ਸਕਰੀਨ 'ਤੇ ਕਚਿਨ 'ਚ ਕੰਮ ਕਰਦੇ ਸਮੇਂ ਤੁਸੀਂ ਆਪਣਾ ਫੈਵਰਿਟ ਸ਼ੋਅ ਵੀ ਦੇਖ ਸਕੋਗੇ।

Karan Kumar

This news is Content Editor Karan Kumar