ਸੈਮਸੰਗ ਜਲਦ ਲਾਂਚ ਕਰੇਗਾ ਨਵਾਂ ਸਮਾਰਟਫੋਨ, ਮਿਲੇਗੀ ਰਿਮੂਵੇਬਲ ਬੈਟਰੀ

07/10/2020 8:53:59 PM

ਗੈਜੇਟ ਡੈਸਕ—ਸੈਮਸੰਗ ਆਪਣੇ ਗਲੈਕਸੀ ਏ01 ਕੋਰ ਐਂਟ੍ਰੀ-ਲੇਵਲ ਸਮਾਰਟਫੋਨ ਨੂੰ ਜਲਦ ਹੀ ਲਾਂਚ ਕਰਨ ਦੀ ਤਿਆਰੀ 'ਚ ਹੈ। ਹੁਣ ਦੱਖਣੀ ਕੋਰੀਆਈ ਕੰਪਨੀ ਦੇ ਆਉਣ ਵਾਲੇ ਗਲੈਕਸੀ ਏ01 ਕੋਰ ਸਮਾਰਟਫੋਨ ਸਾਰੇ ਸਪੈਸੀਫਿਕੇਸ਼ਨਸ ਆਨਲਾਈਨ ਲੀਕ ਹੋ ਗਏ ਹਨ। ਫੋਨ 'ਚ 3,000 ਐੱਮ.ਏ.ਐੱਚ. ਦੀ ਬੈਟਰੀ ਹੋਣ ਦਾ ਪਤਾ ਚੱਲਿਆ ਹੈ। ਸੈਮਸੰਗ ਗਲੈਕਸੀ ਏ01 ਕੋਰ ਨਾਲ ਸੈਮਸੰਗ ਆਪਣੇ ਐਂਟ੍ਰੀ-ਲੇਵਲ ਹੈਂਡਸੈੱਟ 'ਚ ਇਕ ਵਾਰ ਫਿਰ ਰਿਮੂਵੇਬਲ ਬੈਟਰੀ ਦੇਵੇਗਾ।

ਸੈਮਮੋਬਾਇਲ ਦੀ ਇਕ ਰਿਪੋਰਟ ਮੁਤਾਬਕ ਹੈਂਡਸੈੱਟ ਦੇ ਲੀਕ ਸਪੈਸੀਫਿਕੇਸ਼ਨਸ ਦੀ ਜਾਣਕਾਰੀ ਦਿੱਤੀ ਗਈ ਹੈ। ਗਲੈਕਸੀ ਏ01 ਕੋਰ 'ਚ 5.3 ਇੰਚ ਪੀ.ਐÎਲ.ਐੱਸ. ਟੀ.ਐੱਫ.ਟੀ. ਐੱਲ.ਸੀ.ਡੀ. ਡਿਸਪਲੇਅ ਹੋਵੇਗੀ ਜਿਸ ਦਾ ਸਕਰੀਨ ਰੈਜੋਲਿਉਸ਼ਨ 1480x720 ਪਿਕਸਲ ਹੋਵੇਗਾ। ਹੈਂਡਸੈੱਟ 'ਚ 1ਜੀ.ਬੀ. ਰੈਮ ਅਤੇ 16ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਜਾਵੇਗੀ। ਫੋਨ 'ਚ ਅਪਰਚਰ ਐੱਫ/2.2 ਨਾਲ 8 ਮੈਗਾਪਿਕਸਲ ਦਾ ਰੀਅਰ ਕੈਮਰਾ ਹੋਵੇਗਾ। ਉੱਥੇ ਅਪਰਚਰ ਐੱਫ/2.4 ਨਾਲ 5 ਮੈਗਾਪਿਕਸਲ ਸੈਲਫੀ ਕੈਮਰਾ ਦਿੱਤਾ ਜਾਵੇਗਾ। ਹੈਂਡਸੈੱਟ ਨੂੰ ਪਾਵਰ ਦੇਣ ਲਈ 3,000 ਐੱਮ.ਏ.ਐੱਚ. ਦੀ ਰਿਮੂਵੇਬਲ ਬੈਟਰੀ ਦਿੱਤੀ ਜਾਵੇਗੀ।

Karan Kumar

This news is Content Editor Karan Kumar