ਸੈਮਸੰਗ ਦੇ ਇਸ ਸਮਾਰਟਫੋਨ ''ਚ ਮਿਲੇਗਾ 108MP ਕੈਮਰਾ ਅਤੇ 8K ਵੀਡੀਓ ਰਿਕਾਡਿੰਗ ਸਪੋਰਟ

11/19/2019 6:42:23 PM

ਗੈਜੇਟ ਡੈਸਕ—ਸੈਮਸੰਗ ਆਪਣਾ ਇਕ ਨਵਾਂ ਸਮਾਰਟਫੋਨ ਲਿਆਉਣ ਦੀ ਤਿਆਰੀ 'ਚ ਹੈ। ਇਹ ਨਵਾਂ ਸਮਾਰਟਫੋਨ ਸੈਮਸੰਗ ਗਲੈਕਸੀ ਐੱਸ11 (Samsung Galaxy S11 ) ਹੋਵੇਗਾ। ਸੈਮਸੰਗ ਦਾ ਇਹ ਫੋਨ 8ਕੇ ਵੀਡੀਓ ਰਿਕਾਡਿੰਗ ਸਪੋਰਟ ਨਾਲ ਆ ਸਕਦਾ ਹੈ। ਐਕਸ.ਡੀ.ਏ. ਡਿਵੈੱਲਪਰਸ ਦੀ ਰਿਪੋਰਟ ਮੁਤਾਬਕ ਸੈਮਸੰਗ ਦੇ ਕੈਮਰਾ ਐਪ ਲਈ APK ਫਾਇਲ (ਐਂਡ੍ਰਾਇਡ ਐਪ ਸਾਫਟਵੇਅਰ ਫਾਈਲ) ਦੇ ਨਵੇਂ ਕੋਡ ਤੋਂ ਪਤਾ ਲੱਗਦਾ ਹੈ ਕਿ ਗਲੈਕਸੀ ਐੱਸ11 ਲਾਈਨ-ਅਪ 8ਕੇ ਵੀਡੀਓ ਰਿਕਾਡਿੰਗ ਨੂੰ ਸਪੋਰਟ ਕਰੇਗਾ।

ਫੋਨ 'ਚ ਹੋ ਸਕਦਾ ਹੈ 108 ਮੈਗਾਪਿਕਸਲ ਦਾ ਅਪਗ੍ਰੇਡੇਡ ਸੈਂਸਰ
ਫੇਮਸ ਲੀਕਸਟਰ ਮੁਤਾਬਕ ਗਲੈਕਸੀ ਐੱਸ11 ਸਮਾਰਟਫੋਨ 'ਚ ਇਸ ਸਾਲ ਦੀ ਸ਼ੁਰੂਆਤ 'ਚ ਲਾਂਚ ਕੀਤੇ ਗਏ 108 MP ISOCELL ਬ੍ਰਾਈਟ HMX ਸੈਂਸਰ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ, ਬਲਕਿ ਇਸ 'ਚ ਅਪਗ੍ਰੇਡੇਡ ਸੈਕੰਡ-ਜਨਰੇਸ਼ਨ ਸੈਂਸਰ ਦੀ ਵਰਤੋਂ ਹੋਵੇਗੀ। ਸੈਮਸੰਗ ਦੇ 108 ਮੈਗਾਪਿਕਸਲ ਲੈਂਸ ਦਾ ਸੈਕੰਡ-ਜਨਰੇਸ਼ਨ ਵਰਜ਼ਨ ਇਸਤੇਮਾਲ ਵਾਲੀ ਗੱਲ ਜ਼ਿਆਦਾ ਠੀਕ ਲੱਗਦੀ ਹੈ ਕਿਉਂਕਿ ਓਰੀਜਨਲ ਵਰਜ਼ਨ ਦੀ ਵਰਤੋਂ ਸਭ ਤੋਂ ਪਹਿਲਾਂ ਸ਼ਾਓਮੀ ਦੇ ਫੋਨ 'ਚ ਕੀਤੀ ਗਈ ਹੈ। ਅਜਿਹੇ 'ਚ ਸੈਮਸੰਗ ਗਲੈਕਸੀ ਐੱਸ11 ਸਮਾਰਟਫੋਨ ਅਪਗ੍ਰੇਡੇਡ 108 ਮੈਗਾਪਿਕਸਲ ਵਾਲੇ ਲੈਂਸ ਨਾਲ ਆ ਸਕਦਾ ਹੈ।

ਤਿੰਨ ਸਕਰੀਨ ਸਾਈਜ਼ 'ਚ ਆ ਸਕਦਾ ਹੈ ਸਮਾਰਟਫੋਨ
ਲੀਕ ਰਿਪੋਰਟਸ ਮੁਤਾਬਕ ਸੈਮਸੰਗ ਗਲੈਕਸੀ ਐੱਸ11 ਸਾਮਰਟਫੋਨ ਤਿੰਨ ਸਕਰੀਨ ਸਾਈਜ਼ 'ਚ ਆ ਸਕਦਾ ਹੈ। 6.2 ਜਾਂ 6.4 ਇੰਚ ਸਭ ਤੋਂ ਛੋਟੀ ਸਕਰੀਨ ਹੋ ਸਕਦੀ ਹੈ। ਜਦਕਿ 6.7 ਇੰਚ ਸਭ ਤੋਂ ਵੱਡੀ ਸਕਰੀਨ ਸਾਈਜ਼ ਹੋ ਸਕਦਾ ਹੈ। ਲੀਕਸਟਰ ਮੁਤਾਬਕ ਇਸ ਸਮਾਰਟਫੋਨ ਦੇ ਪੰਜ ਵੇਰੀਐਂਟ ਹੋਣਗੇ ਅਤੇ ਸਾਰੇ ਸਪੋਰਟ ਕਵਰਡ-ਐਜ ਡਿਸਪਲੇਅ ਨਾਲ ਆਉਣਗੇ। ਰਿਪੋਰਟਸ 'ਚ ਕਿਹਾ ਗਿਆ ਹੈ ਕਿ ਸੈਮਸੰਗ ਗਲੈਕਸੀ ਐੱਸ11 ਸਮਾਰਟਫੋਨ ਦੇ ਦੋ ਛੋਟੇ ਵੇਰੀਐਂਟਸ 5ਜੀ ਅਤੇ ਐੱਲ.ਟੀ.ਈ. 'ਚ ਆਉਣਗੇ। ਜਦਕਿ 6.7 ਇੰਚ ਵਾਲਾ ਵੇਰੀਐਂਟ ਸਿਰਫ 5ਜੀ ਹੋਵੇਗਾ।

ਕੈਮਰਾ ਐਪ 'ਚ ਮਿਲ ਸਕਦੇ ਹਨ ਕਈ ਨਵੇਂ ਫੀਚਰਸ
ਐਕਸ.ਡੀ.ਏ. ਡਿਵੈੱਲਪਰਸ ਦੀ ਰਿਪੋਰਟ ਮੁਤਾਬਕ ਸੈਮਸੰਗ ਕੈਮਰਾ ਐਪ 'ਚ ਡਾਇਰੈਕਟਰਸ ਵਿਊ, ਨਾਈਟ ਹਾਈਪਰਲੈਪਸ, ਸਿੰਗਲ ਟੇਕ ਫੋਟੋ, ਵਰਟੀਕਲ ਪੈਨੋਰਮਾ ਅਤੇ ਕਸਟਮ ਫਿਲਟਰਸ ਵਰਗੇ ਨਵੇਂ ਫੀਚਰਸ ਦਾ ਸੰਕੇਤ ਮਿਲਿਆ ਹੈ। ਹਾਲ ਹੀ 'ਚ ਆਈ ਇਕ ਰਿਪੋਰਟ ਮੁਤਾਬਕ ਸੈਮਸੰਗ ਗਲੈਕਸੀ ਐੱਸ11 ਸਮਾਰਟਫੋਨ ਅਗਲੇ ਸਾਲ ਫਰਵਰੀ ਦੇ ਤੀਰਸੇ ਹਫਤੇ ਆ ਸਕਦਾ ਹੈ ਅਤੇ ਇਸ ਦਾ ਲਾਂਚ ਈਵੈਂਟ ਸੈਨ-ਫ੍ਰਾਂਸਿਸਕੋ 'ਚ ਹੋ ਸਕਦਾ ਹੈ।

Karan Kumar

This news is Content Editor Karan Kumar