ਸੈਮਸੰਗ ਦਾ ਦੂਜਾ ਫੋਲਡੇਬਲ ਸਮਾਰਟਫੋਨ ਲਾਂਚ, 5G ਸਮੇਤ ਇਹ ਹਨ ਖੂਬੀਆਂ

11/20/2019 2:25:39 PM

ਗੈਜੇਟ ਡੈਸਕ– ਸੈਮਸੰਗ ਨੇ ਆਪਣਾ ਦੂਜਾ ਫੋਲਡੇਬਲ ਸਮਾਰਟਫੋਨ Samsung Galaxy W20 ਚੀਨ ’ਚ ਲਾਂਚ ਕਰ ਦਿੱਤਾ ਹੈ। ਦਸੰਬਰ ਤੋਂ ਇਹ ਸੇਲ ਲਈ ਉਪਲੱਬਧ ਹੋਵੇਗਾ। ਫੋਨ ਦੀ ਕੀਮਤ ਅਜੇ ਸਪੱਸ਼ਟ ਨਹੀਂ ਹੈ। ਇਸ ਦਾ ਡਿਜ਼ਾਈਨ ਕਾਫੀ ਹੱਦ ਤਕ ਸੈਮਸੰਗ ਗਲੈਕਸੀ ਫੋਲਡ ਵਰਗਾ ਹੀ ਲੱਗਦਾ ਹੈ। ਸੈਮਸੰਗ ਗਲੈਕਸੀ ਫੋਲਡ ਨੂੰ ਹਾਲ ਹੀ ’ਚ ਗਲੋਬਲ ਬਾਜ਼ਾਰ ’ਚ ਲਾਂਚ ਕੀਤਾ ਗਿਆ ਸੀ। 

ਫੀਚਰਜ਼
ਫੋਨ 1.8 ਗੀਗਾਹਰਟਜ਼ ਆਕਟਾ-ਕੋਰ ਸਨੈਪਡ੍ਰੈਗਨ 855 ਪਲੱਸ ਪ੍ਰੋਸੈਸਰ ਨਾਲ ਲੈਸ ਹੈ। ਇਸ ਵਿਚ 4235mAh ਦੀ ਬੈਟਰੀ ਦਿੱਤੀ ਗਈ ਹੈ। ਇਹ ਫੋਨ ਚੀਨ ’ਚ 5ਜੀ ਸਪੋਰਟ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਨੂੰ ਚੀਨ ਤੋਂ ਬਾਹਰ ਲਾਂਚ ਕੀਤਾ ਜਾਵੇਗਾ ਜਾਂ ਨਹੀਂ ਫਿਲਹਾਲ ਇਹ ਜਾਣਕਾਰੀ  ਨਹੀਂ ਦਿੱਤੀ ਗਈ। ਫੋਨ ਦੀ ਮੇਨ ਡਿਸਪਲੇਅ 7.3 ਇੰਚ ਦੀ ਡਾਇਨੈਮਿਕ ਅਮੋਲੇਡ ਹੈ ਜਿਸ ਦਾ ਪਿਕਸਲ ਰੈਜ਼ੋਲਿਊਸ਼ਨ QXGA+ ਹੈ। ਇਸ ਦੀ ਸੈਕੇਂਡਰੀ ਡਿਸਪਲੇਅ 4.6 ਇੰਚ ਦੀ ਐੱਚ.ਡੀ.+ ਅਮੋਲੇਡ ਹੈ ਜਿਸ ਦਾ ਪਿਕਸਲ ਰੈਜ਼ੋਲਿਊਸ਼ਨ 1680x720 ਪਿਕਸਲ ਹੈ। ਫੋਨ ’ਚ 12 ਜੀ.ਬੀ. ਰੈਮ ਦਿੱਤੀ ਗਈ ਹੈ। ਇਹ ਸਮਾਰਟਫੋਨ ਐਂਡਰਾਇਡ 9 ਪਾਈ ’ਤੇ ਆਧਾਰਿਤ ਸੈਮਸੰਗ ਵਨ UI ’ਤੇ ਕੰਮ ਕਰਦਾ ਹੈ। ਫਿੰਗਰਪ੍ਰਿੰਟ ਸਕੈਨਰ ਦੇ ਨਾਲ ਇਸ ਵਿਚ ਕੁਨੈਕਟੀਵਿਟੀ ਲਈ ਬਲੂਟੁੱਥ, ਗਲੋਨਾਸ, ਯੂ.ਐੱਸ.ਬੀ. 3.1, ਐੱਨ.ਐੱਫ.ਸੀ., ਵਾਈ-ਫਾਈ ਅਤੇ VoLTE ਵਰਗੇ ਫੀਚਰਜ਼ ਵੀ ਦਿੱਤੇ ਗਏ ਹਨ। 

ਫੋਨ ’ਚ 6 ਕੈਮਰੇ ਦਿੱਤੇ ਗਏ ਹਨ। ਇਸ ਦਾ ਪ੍ਰਾਈਮਰੀ ਸੈਂਸਰ 12 ਮੈਗਾਪਿਕਸਲ ਦਾ ਡਿਊਲ-ਪਿਕਸਲ ਸੈਂਸਰ ਹੈ ਜੋ LED ਫਲੈਸ਼ ਦੇ ਨਾਲ ਪੇਸ਼ ਕੀਤਾ ਗਿਆ ਹੈ। ਦੂਜਾ 12 ਮੈਗਾਪਿਕਸਲ ਦਾ ਟੈਲੀਫੋਟੋ ਸੈਂਸਰ (OIS) ਹੈ। ਤੀਜਾ 16 ਮੈਗਾਪਿਕਸਲ ਦਾ ਅਲਟਰਾ-ਵਾਈਡ ਸੈਂਸਰ ਹੈ। ਇਹ ਅਲਟਰਾ-ਵਾਈਡ ਸੈਂਸਰ ਅਤੇ f/2.2 ਅਪਰਚਰ ਦੇ ਨਾਲ ਆਉਂਦਾ ਹੈ। ਇਸ ਦਾ ਫਰੰਟ ਫੇਸਿੰਗ ਕੈਮਰਾ 10 ਮੈਗਾਪਿਕਸਲ ਦਾ ਹੈ। ਸੈਕੇਂਡਰੀ ਕੈਮਰਾ 8 ਮੈਗਾਪਿਕਸਲ ਦਾ ਹੋਵੇਗਾ। ਇਸ ਤੋਂ ਇਲਾਵਾ 10 ਮੈਗਾਪਿਕਸਲ ਦਾ ਕਵਰ ਕੈਮਰਾ ਵੀ ਹੋਵੇਗਾ ਜਿਸ ਦਾ ਅਪਰਚਰ f/2.2 ਹੋਵੇਗਾ।