ਕੋਰੋਨਾਵਾਇਰਸ ਕਾਰਣ ਸੈਮਸੰਗ ਨੇ ਬੰਦ ਕੀਤੀ Galaxy Z Flip ਬਣਾਉਣ ਵਾਲੀ ਫੈਕਟਰੀ

02/23/2020 7:49:25 PM

ਗੈਜੇਟ ਡੈਸਕ—ਸੈਮਸੰਗ ਨੂੰ ਸਾਊਥ ਕੋਰੀਆ 'ਚ ਆਪਣੀ ਇਕ ਫੈਕਟਰੀ ਬੰਦ ਕਰਨੀ ਪਈ। ਇਸ ਫੈਕਟਰੀ 'ਚ ਕੰਪਨੀ ਆਪਣਾ ਹਾਲ ਹੀ 'ਚ ਲਾਂਚ ਹੋਇਆ Samsung Galaxy Z Flip ਬਣਾਇਆ ਕਰਦੀ ਸੀ। ਇਸ ਫੈਕਟਰੀ 'ਚ ਕੋਰੋਨਾਵਾਇਰਸ ਦਾ ਪਾਜ਼ੀਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਨੇ ਇਸ ਫੈਕਟਰੀ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਹੈ। ਸਾਊਥ ਕੋਰੀਈ ਦੀ ਗੂਮੀ ਸਿਟੀ 'ਚ ਸਥਿਤ ਫੈਕਟਰੀ ਨੂੰ ਹੁਣ 25 ਫਰਵਰੀ ਨੂੰ ਖੋਲਿਆ ਜਾਵੇਗਾ।

ਮਿੰਟਾਂ 'ਚ ਵਿਕ ਗਿਆ ਸੀ ਗਲੈਕਸੀ ਜ਼ੈੱਡ1 ਫਲਿੱਪ
ਹਾਲ ਹੀ 'ਚ ਲਾਂਚ ਹੋਏ ਗਲੈਕਸੀ ਜ਼ੈੱਡ1 ਫਲਿੱਪ ਨੂੰ ਸ਼ਾਨਦਾਰ ਰਿਸਪਾਂਸ ਮਿਲਿਆ ਸੀ। ਭਾਰਤ ਸਮੇਤ ਦੁਨੀਆ ਭਰ ਦੇ ਦੇਸ਼ਾਂ 'ਚ ਇਹ ਫੋਨ ਲਾਂਚ ਤੋਂ ਬਾਅਦ ਕੁਝ ਸਮੇਂ 'ਚ ਜ਼ਿਆਦਾਤਰ ਮਾਰਕੀਟਸ 'ਚੋਂ ਆਊਟ ਆਫ ਸਟਾਕ ਹੋ ਗਿਆ ਸੀ। ਹੁਣ ਫੈਕਟਰੀ ਬੰਦ ਹੋਣ ਨਾਲ ਫੋਨ ਦੀ ਸਪਲਾਈ 'ਚ ਕੁਝ ਹੋਰ ਸਮਾਂ ਲੱਗ ਸਕਦਾ ਹੈ।

ਭਾਰਤ 'ਚ ਫੋਨ ਦੀ ਜ਼ਬਰਦਸਤ ਡਿਮਾਂਡ
ਦੁਨੀਆਭਰ ਦੇ ਮਾਰਕੀਟਸ 'ਚ ਹੀ ਨਹੀਂ ਬਲਕਿ ਭਾਰਤ 'ਚ ਵੀ ਇਸ ਫੋਨ ਦੀ ਕਾਫੀ ਡਿਮਾਂਡ ਹੈ। ਭਾਰਤ 'ਚ ਇਹ ਫੋਨ ਆਪਣੀ ਪਹਿਲੀ ਸੇਲ ਸ਼ੁਰੂ ਹੋਣ ਦੇ ਕੁਝ ਮਿੰਟਾਂ 'ਚ ਹੀ ਆਊਟ ਆਫ ਸਟਾਕ ਹੋ ਗਿਆ ਸੀ। ਸੈਮਸੰਗ ਇੰਡੀਆ ਨੇ ਆਪਣੀ ਇਕ ਸਟੇਟਮੈਂਟ 'ਚ ਕਿਹਾ ਕਿ ਜਿਨ੍ਹਾਂ ਯੂਜ਼ਰਸ ਨੇ ਇਸ ਫੋਨ ਲਈ ਪ੍ਰੀ-ਆਰਡਰ ਕੀਤਾ ਹੈ Àਨ੍ਹਾਂ ਨੂੰ 26 ਫਰਵਰੀ ਤਕ ਇਸ ਫੋਨ ਦੀ ਡਿਲਿਵਰੀ ਕਰ ਦਿੱਤੀ ਜਾਵੇਗੀ। ਭਾਰਤ 'ਚ ਇਸ ਫੋਨ ਦੀ ਕੀਮਤ 1,09,990 ਰੁਪਏ ਹੈ।

ਖੂਬੀਆਂ
ਗੱਲ ਕਰੀਏ ਖੂਬੀਆਂ ਦੀ ਤਾਂ ਇਸ ਫੋਨ 'ਚ 425 ppi ਅਤੇ 21.9:9 ਦਾ ਆਸਪੈਕਟ ਰੇਸ਼ੀਓ ਨਾਲ 6.7 ਇੰਚ ਦੀ ਫੁਲ ਐੱਚ.ਡੀ.+ਡਾਇਨੈਮਿਕ AMOLED ਇਨਫਿਨਿਟੀ ਡਿਸਪਲੇਅ ਦਿੱਤੀ ਗਈ ਹੈ। ਫੋਨ 'ਚ ਸੈਕੰਡਰੀ ਕਵਰ ਡਿਸਪਲੇਅ 1.06ਇੰਚ ਦੀ ਹੈ। ਫੋਨ ਦੀ ਮੇਨ ਡਿਸਪਲੇਅ ਪੰਚ-ਹੋਲ ਡਿਜ਼ਾਈਨ ਨਾਲ ਆਉਂਦੀ ਹੈ। ਇਸ 'ਚ ਤੁਹਾਨੂੰ 10 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ। ਬਾਹਰਲੇ ਪਾਸੇ ਫੋਨ 'ਚ 12 ਮੈਗਾਪਿਕਸਲ ਦਾ ਅਲਟਰਾ-ਵਾਇਡ ਸੈਂਸਰ ਅਤੇ 12 ਮੈਗਾਪਿਕਸਲ ਦਾ ਵਾਇਗ ਐਂਗਲ ਕੈਮਰਾ ਦਿੱਤਾ ਗਿਆ ਹੈ।

Karan Kumar

This news is Content Editor Karan Kumar