8 ਅਕਤੂਬਰ ਨੂੰ ਭਾਰਤ ’ਚ ਲਾਂਚ ਹੋਵੇਗਾ 6,000mAh ਦੀ ਬੈਟਰੀ ਵਾਲਾ ਸੈਮਸੰਗ ਦਾ ਇਹ ਸਮਾਰਟਫੋਨ

10/04/2020 9:00:16 PM

ਗੈਜੇਟ ਡੈਸਕ—ਸੈਮਸੰਗ ਜਲਦ ਆਪਣੇ 6,000mAh ਦੀ ਬੈਟਰੀ ਵਾਲੇ Galaxy F41 ਸਮਾਰਟਫੋਨ ਨੂੰ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ ਇਸ ਨੂੰ 8 ਅਕਤੂਬਰ ਨੂੰ ਆਧਿਕਾਰਤ ਤੌਰ ’ਤੇ ਲਾਂਚ ਕੀਤਾ ਜਾਵੇਗਾ। ਇਸ ਨੂੰ ਸਭ ਤੋਂ ਪਹਿਲਾਂ ਕੰਪਨੀ ਫਲਿੱਪਕਾਰਟ ਰਾਹੀਂ ਸੇਲ ਲਈ ਉਪਲੱਬਧ ਕਰੇਗੀ। ਲੀਕ ਕੀਤੀਆਂ ਗਈਆਂ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਇਹ ਫੋਨ Infinity-U ਨੌਚ ਡਿਜ਼ਾਈਨ ਅਤੇ ਟਿ੍ਰਪਲ ਰੀਅਰ ਕੈਮਰਾ ਸੈਟਅਪ ਨਾਲ ਆਵੇਗਾ। ਇਸ ਦੇ ਬੈਕ ਪੈਨਲ ’ਤੇ ਫਿਗਰਪਿ੍ਰੰਟ ਸੈਂਸਰ ਮੌਜੂਦ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਫੋਨ ਐੱਫ ਸੀਰੀਜ਼ ਤਹਿਤ ਭਾਰਤ ’ਚ ਲਾਂਚ ਹੋਣ ਵਾਲਾ ਪਹਿਲਾਂ ਸਮਾਰਟਫੋਨ ਹੋਵੇਗਾ ਅਤੇ ਇਸ ’ਚ ਮੁੱਖ ਫੀਚਰ ਦੇ ਤੌਰ ’ਤੇ ਯੂਜ਼ਰਸ ਨੂੰ 6,000 ਐੱਮ.ਏ.ਐੱਚ. ਦੀ ਬੈਟਰੀ ਮਿਲੇਗੀ।

Samsung Galaxy F41 ਦੇ ਲੀਕ ਹੋਏ ਸਪੈਸੀਫਿਕੇਸ਼ਨਸ

ਡਿਸਪਲੇਅ 6.4 ਇੰਚ ਦੀ ਫੁਲ ਐੱਚ.ਡੀ. ਪਲੱਸ
ਸਟੋਰੇਜ਼ ਆਪਸ਼ਨ 6GB + 64GB, 6GB + 128GB
ਪ੍ਰੋਸੈਸਰ Exynos 9611 
ਟ੍ਰਿਪਲ ਰੀਅਰ ਕੈਮਰਾ 64MP (ਪ੍ਰਾਈਮਰੀ)
ਫਰੰਟ ਕੈਮਰਾ 32MP
ਬੈਟਰੀ 6,000mAh


 

Karan Kumar

This news is Content Editor Karan Kumar