ਸੈਮਸੰਗ ਨੇ ਪੇਸ਼ ਕੀਤਾ ਫੈਸਟਿਵ ਆਫਰ, ਘੱਟ ਪੈਸਿਆਂ ''ਚ ਬਦਲਵਾ ਸਕੋਗੇ ਸਕਰੀਨ

09/22/2017 4:41:55 PM

ਜਲੰਧਰ- ਇਸ ਤਿਉਹਾਰੀ ਸੀਜ਼ਨ ਦੌਰਾਨ ਜੇਕਰ ਤੁਸੀਂ ਆਪਣੇ ਸੈਮਸੰਗ ਸਮਾਰਟਫੋਨ ਦੀ ਸਕਰੀਨ ਬਦਲਵਾਉਣ ਦੀ ਸੋਚ ਰਹੇ ਹੋ ਤਾਂ ਸੈਮਸੰਗ ਨੇ ਤੁਹਾਡੇ ਲਈ ਬਿਹਤਰੀਨ ਆਫਰ ਪੇਸ਼ ਕੀਤਾ ਹੈ। ਉਂਝ ਤਾਂ ਸੈਮਸੰਗ ਸਮਾਰਟਫੋਨਸ ਦੀ ਸਕਰੀਨ ਬਦਲਵਾਉਣ 'ਚ ਕਰੀਬ 5 'ਚੋਂ 10 ਹਜ਼ਾਰ ਰੁਪਏ ਦਾ ਖਰਚ ਰੁਪਏ ਦਾ ਖਰਚਾ ਆਉਂਦਾ ਹੈ ਪਰ ਇਸ ਨਵੇਂ ਆਫਰ ਤਹਿਤ ਤੁਸੀਂ ਇਨੀਂ ਦਿਨੀਂ ਸਿਰਫ 999 ਰੁਪਏ 'ਚ ਹੀ ਸਕਰੀਨ ਬਦਵਾ ਸਕਦੇ ਹੋ। ਮਤਲਬ ਕਿ ਸਕਰੀਨ ਬਦਲਵਾਉਣ 'ਚ ਤੁਹਾਨੂੰ ਸਿਰਫ ਰਿਪੇਅਰਿੰਗ ਦੇ ਹੀ ਪੈਸੇ ਦੇਣੇ ਪੈਣਗੇ। ਇਸ ਨੈਵਰ ਮਾਇੰਡ ਆਫਰ ਤਹਿਤ ਖਰੀਦਾਰੀ ਦੇ 12 ਮਹੀਨਿਆਂ ਦੇ ਅੰਦਰ ਇਕ ਵਾਰ 999 ਰੁਪਏ 'ਚ ਸਕਰੀਨ ਬਦਲਵਾਈ ਜਾ ਸਕਦੀ ਹੈ। 
ਤੁਹਾਨੂੰ ਦੱਸ ਦਈਏ ਕਿ ਇਹ ਆਫਰ ਸੈਮਸੰਗ ਦੇ ਏ ਸੀਰੀਜ਼, ਜੇ ਸੀਰੀਜ਼, ਨੋਟ ਅਤੇ ਟੈਬਲੇਟ ਲਈ ਯੋਗ ਹੋਵੇਗਾ। ਜਾਣਕਾਰੀ ਮੁਤਾਬਕ ਇਹ ਆਫਰ ਇਕ ਮਹੀਨੇ ਤੱਕ ਚੱਲੇਗਾ।