ਸੈਮਸੰਗ ਨੋਟਬੁੱਕ 9 Pen, ਨੋਟਬੁੱਕ 9 (2018) ਤੇ ਨੋਟਬੁੱਕ 7 Spin (2018) ਵਿਕਰੀ ਲਈ ਉਪਲੱਬਧ

02/19/2018 1:46:53 PM

ਜਲੰਧਰ- ਇਸ ਸਾਲ ਦੀ ਸ਼ੁਰੂਆਤ 'ਚ ਸੈਮਸੰਗ ਨੇ ਤਿੰਨ ਡਿਵਾਇਸ- ਸੈਮਸੰਗ ਨੋਟਬੁੱਕ 9 ਪੈੱਨ, ਨੋਟਬੁੱਕ (2018) ਅਤੇ ਨੋਟਬੁੱਕ 7 ਸਪਿੰਨ (2018) ਨੂੰ ਪੇਸ਼ ਕੀਤਾ ਸੀ। ਇਨ੍ਹਾਂ ਤਿੰਨਾਂ ਹੀ ਡਿਵਾਇਸ ਨੂੰ ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋਅ 'ਚ ਪੇਸ਼ ਕੀਤਾ ਗਿਆ ਸੀ। ਉਥੇ ਹੀ ਹੁਣ ਇਹ ਤਿੰਨੇ ਡਿਵਾਇਸ ਵਿਕਰੀ ਲਈ ਉਪਲੱਬਧ ਹੋ ਗਏ ਹਨ। 

ਹਾਲਾਂਕਿ ਕੰਪਨੀ ਨੇ ਇਨ੍ਹਾਂ ਤਿੰਨਾਂ ਡਿਵਾਇਸਿਸ ਦੀ ਵਿਕਰੀ ਯੂਨਾਈਟਿਡ ਸਟੇਟਸ 'ਚ ਸ਼ੁਰੂ ਕੀਤੀ ਹੈ। ਐਲਾਨ ਦੌਰਾਨ ਸਾਊਥ ਕੋਰੀਆ ਦੀ ਇਲੈਕਟ੍ਰੋਨਿਕ ਕੰਪਨੀ ਨੇ ਕਿਹਾ ਸੀ ਕਿ ਇਹ ਡਿਵਾਇਸ ਚੁਣੇ ਹੋਏ ਬਾਜ਼ਾਰਾਂ 'ਚ ਵਿਕਰੀ ਲਈ ਸਾਲ ਦੇ ਪਹਿਲੇ ਕੁਆਟਰ 'ਚ ਉਪਲੱਬਧ ਹੋਣਗੇ। 

ਨੋਟਬੁੱਕ 7 ਸਪਿੰਨ (2018) ਪਹਿਲੀ ਪੀੜ੍ਹੀ ਤੋਂ 360-ਡਿਗਰੀ ਰੋਟੇਟਿੰਗ ਟੱਚਸਕਰੀਨ ਬਣਾਈ ਰੱਖਿਆ ਹੈ। ਇਸ ਦੇ ਨਾਲ ਹੀ ਇਸ ਵਿਚ ਨਵੇਂ ਫੀਚਰਸ ਵੀ ਐਡ ਕੀਤੇ ਗਏ ਹਨ, ਜਿਸ ਵਿਚ ਐਕਟਿਵ ਪੈੱਨ ਅਤੇ ਵਿੰਡੋਜ਼ ਹੈਲੋ ਦੁਆਰਾ ਫਿੰਗਰਪ੍ਰਿੰਟ ਸਕਿਓਰਿਟੀ ਹੈ। ਉਥੇ ਹੀ 2-ਇੰਨ-1 ਨੋਟਬੁੱਕ ਵਿੰਡੋਜ਼ 10 'ਤੇ ਆਧਾਰਿਤ ਹੈ। ਇਸ ਡਿਵਾਇਸ 'ਚ 13.3-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇਅ ਅਤੇ ਯਬ ਇੰਟੈਲ ਕੋਰ ਆਈ 7 ਪ੍ਰੋਸੈਸਰ (8ਵੀਂ ਜਨਰੇਸ਼ਨ), ਇੰਟੈਲ ਐੱਚ.ਡੀ. ਗ੍ਰਾਫਿਕਸ ਅਤੇ 16 ਜੀ.ਬੀ. ਡੀ.ਡੀ.ਆਰ. 4 ਰੈਮ 'ਤੇ ਆਧਾਰਿਤ ਹੈ। ਇਹ 512 ਜੀ.ਬੀ. NVMe PCI ਸਟੋਰੇਜ ਆਪਸ਼ਨ 'ਤੇ ਆਧਾਰਿਤ ਹੈ। 
ਕੁਨੈਕਟੀਵਿਟੀ ਲਈ ਇਸ ਵਿਚ ਯੂ.ਐੱਸ.ਬੀ.-ਸੀ, ਯੂ.ਐੱਸ.ਬੀ. 3.0, ਐੱਚ.ਡੀ.ਐੱਮ.ਆਈ., ਯੂ.ਐੱਸ.ਡੀ. ਕਾਰਡ ਸਲਾਟ, ਹੈੱਡਫੋਨ/ਮਾਈਕ੍ਰੋਫੋਨ ਜੈੱਕ ਅਤੇ ਡੀ.ਸੀ.-ਇਨ ਹੈ। ਇਸ ਦੇ ਫਰੰਟ ਫੇਸਿੰਗ ਆਈ.ਆਰ. ਕੈਮਰਾ ਫੇਸ਼ੀਅਲ ਅਥੰਟੀਕੇਸ਼ਨ ਵਿੰਡੋਜ਼ ਹੈਲੋ ਨੂੰ ਸਪੋਰਟ ਕਰਦਾ ਹੈ। 

ਸੈਮਸੰਗ ਨੋਟਬੁੱਕ 9 (2018) ਦੋ ਸਕਰੀਨ ਸਾਈਜ਼ -13.3-ਇੰਚ ਅਤੇ 15-ਇੰਚ 'ਚ ਆਉਂਦਾ ਹੈ। ਇਸ ਦੇ ਨਾਲ ਹੀ ਇਹ Metal 21 chassis ਅਤੇ ਸੈਮਸੰਗ ਦੀ ਵੱਡੀ 75Wh Hexacell ਬੈਟਰੀ ਨਾਲ ਲੈਸ ਹੈ। ਦੋਵੇਂ ਡਿਸਪਲੇਅ ਵੇਰੀਐਂਟ ਫੁੱਲ-ਐੱਚ.ਡੀ. ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੇ ਹਨ। ਇਸ ਵਿਚ ਇੰਟੈਲ ਕੋਰ i7 (8ਵੀਂ ਜਨਰੇਸ਼ਨ) ਅਤੇ ਇੰਟੈਲ ਐੱਚ.ਡੀ. ਗ੍ਰਾਫਿਕਸ ਦਿੱਤੇ ਗਏ ਹਨ। ਹਾਲਾਂਕਿ 15-ਇੰਚ ਨੋਟਬੁੱਕ 9 (2018) ਇਕ ਹੋਰ ਵੇਰੀਐਂਟ ਦੇ ਨਾਲ ਆਉਂਦਾ ਹੈ, ਜਿਸ ਵਿਚ NVIDIA GeForce MX150 ਗ੍ਰਾਫਿਕਸ ਦਿੱਤਾ ਗਿਆ ਹੈ। 
ਇਹ ਵੀ ਵਿੰਡੋਜ਼ 10 'ਤੇ ਕੰਮ ਕਰਦਾ ਹੈ ਅਤੇ 16 ਜੀ.ਬੀ. ਰੈਮ ਤੇ 1ਟੀ.ਬੀ. ਐੱਸ.ਐੱਸ.ਡੀ. ਸਟੋਰੇਜ ਦੇ ਨਾਲ ਆਉਂਦਾ ਹੈ। ਇਹ ਮਾਡਲ 720 ਪਿਕਸਲ ਫਰੰਟ-ਫੇਸਿੰਗ ਕੈਮਰਾ ਅਤੇ ਫਿੰਗਰਪ੍ਰਿੰਟ ਫੇਸਿੰਗ ਕੈਮਰਾ ਅਤੇ ਸਕਿਓਰਿਟੀ ਲਈ ਫਿੰਗਰਪ੍ਰਿੰਟ ਸਕੈਨਰ ਲਈ ਦਿੱਤਾ ਗਿਆ ਹੈ। 

ਸੈਮਸੰਗ ਨੋਟਬੁੱਕ 7 ਸਪਿੰਨ ਦਾ ਨਵਾਂ ਵਰਜਨ 13.3-ਇੰਚ ਡਿਸਪਲੇਅ ਦੇ ਨਾਲ ਆਉਂਦਾ ਹੈ ਜੋ ਕਿ ਫੁੱਲ-ਐੱਚ.ਡੀ. ਰੈਜ਼ੋਲਿਊਸ਼ਨ 1920x1080 ਪਿਕਸਲ ਨੂੰ ਸਪੋਰਟ ਕਰਦਾ ਹੈ। ਇਸ ਦੇ ਨਾਲ ਹੀ ਇਸ ਵਿਚ backlit ਕੀ-ਬੋਰਡ ਫੀਚਰ ਦਿੱਤਾ ਗਿਆ ਹੈ। 
ਇਹ ਡਿਵਾਇਸ ਇੰਟੈਲ ਕੋਰ i5 (8ਵੀਂ ਜਨਰੇਸ਼ਨ) ਪ੍ਰੋਸੈਸਰ ਅਤੇ 43Wh ਬੈਟਰੀ ਦੇ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਇਸ ਵਿਚ 8ਜੀ.ਬੀ. ਰੈਮ ਅਤੇ 256ਜੀ.ਬੀ. ਐੱਸ.ਐੱਸ.ਡੀ. ਸਟੋਰੇਜ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਡਿਵਾਇਸ 'ਚ ਯੂ.ਐੱਸ.ਬੀ.-ਸੀ ਪੋਰਟ, ਯੂ.ਐੱਸ.ਬੀ. 3.0 ਪੋਰਟ, ਯੂ.ਐੱਸ.ਬੀ. 2.0 ਪੋਰਟ, ਹੈੱਡਫੋਨ ਜੈੱਕ ਅਤੇ ਐੱਚ.ਡੀ.ਐੱਮ.ਆਈ. ਸਲਾਟ ਦਿੱਤਾ ਗਿਆ ਹੈ। 
ਇਹ ਡਿਵਾਇਸ ਵੀ ਮਾਈਕ੍ਰੋਸਾਫਟ ਵਿੰਡੋਜ਼ 10 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਵਿਚ ਵਿੰਡੋਜ਼ Hello-compatible ਫਿੰਗਰਪ੍ਰਿੰਟ ਸਕੈਨਰ ਸਕਿਓਰਿਟੀ ਲਈ ਦਿੱਤਾ ਗਿਆ ਹੈ। 

ਕੀਮਤ ਦੀ ਗੱਲ ਕਰੀਏ ਤਾਂ ਸੈਮਸੰਗ ਨੋਟਬੁੱਕ 9 ਦੀ 13-ਇੰਚ ਵਾਲੇ ਮਾਡਲ ਦੀ ਸ਼ੁਰੂਆਤੀ ਕੀਮਤ 1,200 ਡਾਲਰ ਹੈ। ਉਥੇ ਹੀ 15-ਇੰਚ ਵਾਲੇ ਡਿਵਾਇਸ ਦੀ ਕੀਮਤ 1,300 ਡਾਲਰ ਹੈ। ਸੈਮਸੰਗ ਨੋਟਬੁੱਕ 9 ਪੈੱਨ 1,400 ਡਾਲਰ 'ਚ ਉਪਲੱਬਧ ਹੈ। ਉਥੇ ਹੀ ਸੈਮਸੰਗ ਨੋਟਬੁੱਕ 7 ਸਪਿੰਨ (2018) ਦੀ ਕੀਮਤ 900 ਡਾਲਰ ਹੈ।