ਸੈਮਸੰਗ ਨੇ ਲਾਂਚ ਕੀਤੇ ਦੋ ਨਵੇਂ Tablets, ਜਾਣੋ ਕੀਮਤਾਂ

06/24/2019 3:40:18 PM

ਨਵੀਂ ਦਿੱਲੀ— ਸੈਮਸੰਗ ਦਾ ਟੈਬ ਲਾਂਚ ਹੋਣ ਦੀ ਉਡੀਕ ਕਰ ਰਹੇ ਸੀ ਤਾਂ ਤੁਹਾਡੇ ਲਈ ਗੁੱਡ ਨਿਊਜ਼ ਹੈ। ਕੰਪਨੀ ਨੇ ਸੋਮਵਾਰ ਨੂੰ ਭਾਰਤ 'ਚ ਗਲੈਕਸੀ ਟੈਬ S5e ਤੇ ਗਲੈਕਸੀ ਟੈਬ A10.1 ਲਾਂਚ ਕਰ ਦਿੱਤੇ ਹਨ, ਜਿਨ੍ਹਾਂ ਦੀ ਕੀਮਤ ਕ੍ਰਮਵਾਰ 35,999 ਤੇ 14,999 ਰੁਪਏ ਤੋਂ ਸ਼ੁਰੂ ਹੈ।

 

 

ਗਲੈਕਸੀ ਟੈਬ S5e ਦੀ ਕੀਮਤ 35,999 ਰੁਪਏ ਹੈ, ਜਿਸ 'ਚ ਤੁਹਾਨੂੰ ਸਿਰਫ ਵਾਈ-ਫਾਈ ਮਿਲੇਗਾ, ਜਦੋਂ ਕਿ Wi-Fi +LTE ਮਾਡਲ ਦੀ ਕੀਮਤ 39,999 ਰੁਪਏ ਰੱਖੀ ਗਈ ਹੈ। ਉੱਥੇ ਹੀ, ਗਲੈਕਸੀ ਟੈਬ A10.1 ਦਾ ਵਾਈ-ਫਾਈ ਮਾਡਲ 14,999 ਰੁਪਏ 'ਚ ਉਪਲੱਬਧ ਹੋਵੇਗਾ ਤੇ ਇਸ ਦਾ Wi-Fi +LTE ਮਾਡਲ 19,999 ਰੁਪਏ 'ਚ ਖਰੀਦ ਸਕਦੇ ਹੋ।


ਗਲੈਕਸੀ S5e ਦਾ ਤੁਹਾਨੂੰ ਪਰਸਨਲ ਕੰਪਿਊਟਰ ਵਰਗਾ ਨਜ਼ਾਰਾ ਮਿਲੇਗਾ। ਕੰਪਨੀ ਦਾ ਕਹਿਣਾ ਹੈ ਕਿ ਗਲੈਕਸੀ S5e ਟੈਬ ਦਾ ਨਾ ਸਿਰਫ 400 ਗ੍ਰਾਮ ਭਾਰ ਹੈ ਸਗੋਂ ਇਸ ਦੀ ਬੈਟਰੀ ਲਾਈਫ ਵੀ ਵੀਡੀਓ ਸਟ੍ਰੀਮਿੰਗ 'ਤੇ 14.5 ਘੰਟੇ ਕੱਢ ਸਕਦੀ ਹੈ। ਗਲੈਕਸੀ S5e ਟੈਬ ਸੋਮਵਾਰ ਤੋਂ ਬਾਜ਼ਾਰਾਂ 'ਚ ਉਪਲੱਬਧ ਹੋ ਜਾਵੇਗਾ, ਜਦੋਂ ਕਿ ਗਲੈਕਸੀ ਟੈਬ A10.1 (ਸਿਰਫ ਵਾਈ-ਫਾਈ) ਐਮਾਜ਼ੋਨ ਤੇ ਸੈਮਸੰਗ ਈ-ਸ਼ਾਪ 'ਤੇ 26 ਜੂਨ ਤੋਂ ਉਪਲੱਬਧ ਹੋਵੇਗਾ। ਉੱਥੇ ਹੀ, ਗਲੈਕਸੀ ਟੈਬ A10.1 (Wi-Fi +LTE ) ਪਹਿਲੀ ਜੁਲਾਈ ਤੋਂ ਉਪਲੱਬਧ ਹੋਵੇਗਾ।