ਸੈਮਸੰਗ ਨੇ ਲਾਂਚ ਕੀਤੇ Watch 5 series ਤੇ Buds Pro 2, ਜਾਣੋ ਕੀਮਤ ਤੇ ਖੂਬੀਆਂ

08/11/2022 4:11:39 PM

ਗੈਜੇਟ ਡੈਸਕ– ਗਲੈਕਸੀ ਵਾਟ 5 ਸੀਰੀਜ਼ ਅਤੇ ਬਡਸ ਪ੍ਰੋ 2 ਨੂੰ ਗਲੋਬਲ ਪੱਧਰ ’ਤੇ ਲਾਂਚ ਕਰ ਦਿੱਤਾ ਗਿਆ ਹੈ. ਵਾਚ 5 ਪ੍ਰੋ ਨੂੰ ਫਿਟਨੈੱਸ ਫ੍ਰੀਕ ਲੋਕਾਂ ਲਈ ਡਿਜ਼ਾਈਨ ਕੀਤਾ ਗਿਆ ਹੈ। ਸੈਮਸੰਗ ਆਪਣੀ ਨਵੀਂ ਵਾਚ 5 ਪ੍ਰੋ ਸਮਾਰਟਵਾਚ ਦੇ ਨਾਲ ਗਾਰਮਿਨ ਸਮਾਰਟਵਾਚ ਨੂੰ ਟੱਕਰ ਦੇਣ ਦੀ ਉਮੀਦ ਕਰੇਗੀ। 

ਗਲੈਕਸੀ ਵਾਚ 5 ਦੀ ਕੀਮਤ
ਗਲੈਕਸੀ ਵਾਚ 5 ਸੀਰੀਜ਼ ਬਲੂਟੁੱਥ ਵਰਜ਼ਨ ਦੀ ਕੀਮਤ 279 ਡਾਲਰ (ਕਰੀਬ 22,200 ਰੁਪਏ) ਅਤੇ LTE ਵਰਜ਼ਨ ਦੀ ਕੀਮਤ 329 ਡਾਲਰ (ਕਰੀਬ 26,000 ਰੁਪਏ) ਤੋਂ ਸ਼ੁਰੂ ਹੋਵੇਗੀ। 

ਸੈਮਸੰਗ ਗਲੈਕਸੀ ਬਡਸ 2 ਪ੍ਰੋ ਦੀਆਂ ਖੂਬੀਆਂ
ਗਲੈਕਸੀ ਬਡ, 2 ਪ੍ਰੋ ਤਿੰਨ ਰੰਗਾਂ- ਗ੍ਰੇਫਾਈਟ, ਵਾਈਟ ਅਤੇ ਪਰਪਲ ’ਚ ਆਉਂਦੇ ਹਨ। ਇਹ ਈਅਰਬਡਸ ਛੱਟੋ ਹੋ ਗਏ ਹਨ ਪਰ ਇਹ ਬਹੁਤ ਹੱਦ ਤਕ ਏਅਰਪੌਡਸ ਪ੍ਰੋ ਨਾਲ ਮਿਲਦੇ-ਜੁਲਦੇ ਹਨ। 

ਇਸ ਵਿਚ ਸੈਮਸੰਗ ਬਿਹਤਰੀਨ ਅਨੁਭਵ ਦੇਣ ਲਈ 24 ਬਿਟ ਰੇਟ ਆਡੀਓ ਲਈ ਸਪੋਰਟ ਦਿੰਦਾ ਹੈ। ਇਸ ਐਂਬੀਅੰਟ ਸਾਊਂਡ ਸਪੋਰਟ ਦੇ ਨਾਲ ਅਡਾਪਟਿਵ ANC (ਐਕਟਿਵ ਨੌਇਜ਼ ਕੈਂਸਲੇਸ਼ਨ) ਹੈ।

ਈਅਰਬਡਸ ’ਚ ਬਲੂਟੁੱਥ 5.3 ਦੀ ਸੁਵਿਧਾ ਹੈ ਅਤੇ ਇਹ ਸੈਮਸੰਗ ਸੀਮਲੈੱਸ ਕੋਡੇਕ ਹਾਈਫਾਈ, ਏਸੀ ਅਤੇ ਸੀ.ਬੀ.ਸੀ. ਬਲੂਟੁੱਥ ਕੋਡਨੇਮ ਨੂੰ ਵੀ ਸਪੋਰਟ ਕਰਦਾ ਹੈ। 

ਬੈਟਰੀ ਦੇ ਮਾਮਲੇ ’ਚ ਗਲੈਕਸੀ ਬਡਸ ਪ੍ਰੋ 2 ’ਚ ANC ਆਫ ਦੇ ਨਾਲ 15 ਘੰਟਿਆਂ ਤਕ ਦੀ ਬੈਟਰੀ ਦੇਣ ਦਾ ਦਾਅਵਾ ਕੀਤਾ ਗਿਆ ਹੈ। 

ਸੈਮਸੰਗ ਗਲੈਕਸੀ ਵਾਚ 5 ਸੀਰੀਜ਼ ਦੀਆਂ ਖੂਬੀਆਂ
ਗਲੈਕਸੀ ਵਾਚ 5 ਅਤੇ 5 ਪ੍ਰੋ ਕੁਝ ਬਦਲਾਵਾਂ ਦੇ ਨਾਲ ਲਗਭਗ ਸਮਾਨ ਹੀ ਦਿਸਦੀਆਂ ਹਨ। ਇਨ੍ਹਾਂ ਦੇ ਰੈਗੁਲਰ ਮਾਡਲ ’ਚ ਦੋ ਸਾਈਜ਼ ਵੇਰੀਐਂਟ- 44mm ਡਿਸਪਲੇਅ ਅਤੇ 40mm ਡਿਸਪਲੇਅ ਹੈ। ਪ੍ਰੋ ਮਾਡਲ ’ਚ 1.4 ਇੰਚ ਦੀ ਸਕਰੀਨ ਮਿਲਦੀ ਹੈ। 

ਦੋਵੇਂ ਸਮਾਰਟਵਾਚ ਸਫਾਇਰ ਕ੍ਰਿਸਟਲ ਡਿਸਪਲੇਅ ਨਾਲ ਆਉਂਦੀਆਂ ਹਨ, ਜਿਸ ਵਿਚ ਕਾਰਨਿੰਗ ਗੋਰਿਲਾ ਗਲਾਸ ਪ੍ਰੋਟੈਕਸ਼ਨ ਹੈ। 

ਇਨ੍ਹਾਂ ’ਚ ਡਿਊਲ-ਕੋਰ ਪ੍ਰੋਸੈਸਰ ਦੇ ਨਾਲ 1.5GB ਰੈਮ+16GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਦੋਵੇਂ ਵੇਰੀਐਂਟ ਸੈਮਸੰਗ ਦੁਆਰਾ ਇਨਬਿਲਟ ਗੂਗਲ ਵਿਅਰ ਓ.ਐੱਸ. ’ਤੇ ਚਲਦੇ ਹਨ। 

Rakesh

This news is Content Editor Rakesh