ਸੈਮਸੰਗ ਬਣਾ ਰਹੀ ਹੈ ਆਪਣਾ ਖੁੱਦ ਦਾ ਫੋਂਟ "SamsungOne", ਜਾਣੋ ਕੀ ਹੈ ਖਾਸ

07/27/2016 4:50:45 PM

ਜਲੰਧਰ-ਸੈਮਸੰਗ ਵੱਲੋਂ ਹਾਲ ਹੀ ''ਚ ਇਕ ਆਪਣਾ ਨਵਾਂ ਫੋਂਟ ਜਾਰੀ ਕੀਤਾ ਗਿਆ ਹੈ ਜਿਸ ਦਾ ਨਾਂ "ਸੈਮਸੰਗਵਨ" ਹੈ। ਇਸ ਫੋਂਟ ਦੀ ਵਰਤੋਂ ਭਵਿੱਖ ''ਚ ਹਰ ਤਰ੍ਹਾਂ ਦੇ ਪ੍ਰੋਡਕਟਜ਼ ਲਈ ਕੀਤੀ ਜਾ ਸਕਦੀ ਹੈ। ਇਹ ਨਵੇਂ ਫੋਂਟ ''ਚ ਸੈਮਸੰਗ ਦੇ ਟਾਈਪਫੇਸ ਸ਼ਾਮਿਲ ਕੀਤਾ ਗਿਆ ਹੈ ਜੋ ਕੰਪਨੀ ਦੇ ਸਾਰੇ ਪ੍ਰੋਡਕਟਸ ਭਾਵ ਸਮਾਰਟਫੋਨ ਤੋਂ ਲੈ ਕੇ ਸਮਾਰਟਵਾਚਸ ਦੇ ਨਾਲ-ਨਾਲ ਰੈਫਰਿਜ਼ਰੇਟਰਜ਼ ਨੂੰ ਵੀ ਇਕ ਯੂਨੀਵਰਸਲ ਵਿਜ਼ੁਅਲ ਦੇਵਗਾ। ਸੈਮਸੰਗਵਨ ਨੂੰ ਸੈਮਸੰਗ ਦੇ ਵੱਖ-ਵੱਖ ਡਿਵਾਈਸਿਜ਼ ਪ੍ਰੋਟਫੋਲੀਓ ਡਿਜ਼ਾਇਨ ਕੀਤਾ ਗਿਆ ਹੈ ਜਿਸ ਨੂੰ ਆਉਣ ਵਾਲੇ ਸਮੇਂ ''ਚ ਐਡਵਰਟਾਈਜ਼ਮੈਂਟ ਅਤੇ ਮਾਰਕੀਟਿੰਗ ਲਈ ਵੀ ਵਰਤਿਆ ਜਾ ਸਕੇਗਾ।
 
ਸੈਮਸੰਗਵਨ ਫੋਂਟ ''ਚ 400 ਭਾਸ਼ਾਵਾਂ ਦੇ ਨਾਲ 25,000 ਕਰੈਕਟਰਜ਼ ਦਿੱਤੇ ਗਏ ਹਨ। ਸੈਮਸੰਗਵਨ ਟਾਈਪਫੇਸ ਤੋਂ ਉਲਟ ਗੂਗਲ ਕੋਲ ਰੋਬੋਟੋ, ਐਪਲ ਕੋਲ ਸੈਨ ਫ੍ਰੈਂਸਿਸਕੋ ਅਤੇ ਮਾਈਕ੍ਰੋਸਾਫਟ ਕੋਲ ਸਿਗੋਈ ਹੈ। ਕੰਪਨੀ ਨੂੰ ਉਮੀਦ ਹੈ ਕਿ ਸੈਮਸੰਗਵਨ ਇਨਸਾਨ, ਯੂਨੀਵਰਸਲ, ਸਕੇਲੇਬਲ, ਡਿਊਰੇਬਲ ਅਤੇ ਹਿਉਮਨ ਨੂੰ ਬੈਲੇਂਸ ਕਰੇਗਾ। ਹਾਲਾਂਕਿ ਇਸ ਫੋਂਟ ਬਾਰੇ ਹੁਣ ਤੱਕ ਕੋਈ ਆਫਿਸ਼ੀਅਲੀ ਐਲਾਨ ਨਹੀਂ ਕੀਤਾ ਗਿਆ ਪਰ ਗੂਗਲ ਦੇ ਰੋਬੋਟ ਫੋਂਟ ਅਤੇ ਸੈਮਸੰਗ ਦੇ ਸੈਮਸੰਗਵਨ ਫੋਂਟ ਦੇ ਅੰਤਰ ਨੂੰ ਤੁਸੀਂ ਉੱਪਰ ਦਿੱਤੀ ਫੋਟੋ ''ਚ ਦੇਖ ਸਕਦੇ ਹੋ-