ਜਾਣੋ ਕਿਉਂ ਹੁਵਾਵੇਈ ਦਾ ਸਮਾਰਟਫੋਨ ਇਨਾਮ ’ਚ ਦੇ ਰਹੀ ਹੈ ਸੈਮਸੰਗ

06/28/2019 3:26:54 PM

ਗੈਜੇਟ ਡੈਸਕ– ਦੱਖਣ ਕੋਰੀਆ ਦੀ ਟੈੱਕ ਕੰਪਨੀ ਸੈਮਸੰਗ ਚੀਨ ’ਚ ਇਕ ਕਾਨਟੈਸਟ ਚਲਾ ਰਹੀ ਹੈ। ਇਸ ਕਾਨਟੈਸਟ ’ਚ ਜਿੱਤਣ ਵਾਲੇ ਨੂੰ ਸੈਮਸੰਗ ਹੁਵਾਵੇਈ ਦਾ ਸਮਾਰਟਫੋਨ Nova 4e ਇਨਾਮ ’ਚ ਦੇਵੇਗੀ। ਇੰਡਸਟਰੀ ’ਚ ਇਹ ਦੋਵੇਂ ਕੰਪਨੀਆਂ ਇਕ-ਦੂਜੇ ਦੀਆਂ ਵਿਰੋਧੀ ਹਨ ਪਰ ਕਾਨਟੈਸਟ ’ਚ ਸੈਮਸੰਗ ਦੁਆਰਾ ਇਨਾਮ ’ਚ ਹੁਵਾਵੇਈ ਦਾ ਫੋਨ ਦਿੱਤੇ ਜਾਣ ਵਾਲੀ ਗੱਲ ਨੂੰ ਜੇਕਰ ਤੁਸੀਂ ਵੀ ਪਚਾ ਨਹੀਂ ਪਾ ਰਹੇ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਅਸੀਂ ਤੁਹਾਨੂੰ ਇਸ ਦੇ ਪਿੱਛੇ ਦਾ ਅਸਲ ਕਾਰਨ ਦੱਸਣ ਵਾਲੇ ਹਾਂ, ਜਿਸ ਨਾਲ ਤੁਸੀਂ ਸੈਮਸੰਗ ਦੀ ਇਸ ਮਾਰਕੀਟਿੰਗ ਪਲਾਨਿੰਗ ਨੂੰ ਸਮਝ ਸਕੋਗੇ। 

ਦਰਅਸਲ ਹੁਵਾਵੇਈ ਨੋਵਾ 4ਈ ਸਮਾਰਟਫੋਨ ਇਸੇ ਸਾਲ ਮਾਰਚ ’ਚ ਚੀਨ ’ਚ ਲਾਂਚ ਕੀਤਾ ਗਿਆ ਸੀ। ਹੁਵਾਵੇਈ ਇਸ ਫੋਨ ਦੇ ਫਰੰਟ ’ਚ ਮੌਜੂਦ 32 ਮੈਗਾਪਿਕਸਲ ਵਾਲੇ ਕੈਮਰੇ ’ਚ ਸੈਮਸੰਗ ਦੇ ISOCELL Bright GD1 ਇਮੇਜ ਸੈਂਸਰ ਦਾ ਇਸਤੇਮਾਲ ਕੀਤਾ ਗਿਆ ਹੈ। ਸੈਮਸੰਗ ਇਸੇ ਨੂੰ ਪ੍ਰਮੋਟ ਕਰਨ ਲਈ ਹੁਵਾਵੇਈ ਦੇ ਫੋਨ ਇਨਾਮ ’ਚ ਵੰਡ ਰਹੀ ਹੈ। ਦੱਸ ਦੇਈਏ ਕਿ ਸੈਮਸੰਗ ਦੇ ਪਾਰਟਸ ਜਿਵੇਂ ਡਿਸਪਲੇਅ, ਚਿਪਸੈੱਟ, ਇਮੇਜ ਸੈਂਸਰ ਆਦਿ ਦਾ ਇਸਤੇਮਾਲ ਸੈਮਸੰਗ ਦੀਆਂ ਰਾਈਵਲ ਕੰਪਨੀਆਂ ਦੇ ਹੈਂਡਸੈੱਟਸ ’ਚ ਵੀ ਕੀਤਾ ਜਾਂਦਾ ਹੈ।