ਲਾਂਚ ਤੋਂ ਪਹਿਲਾਂ ਲੀਕ ਹੋਈ ਸੈਮਸੰਗ Gear Fit2 Pro ਦੀ ਕੀਮਤ

08/23/2017 1:40:51 PM

ਜਲੰਧਰ- ਸੈਮਸੰਗ ਦੀ ਗਿਅਰ ਫੈਮਲੀ 'ਚ ਇਕ ਨਵਾਂ ਮੈਂਬਰ Gear Fit2 Pro ਆਉਣ ਵਾਲਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਇਸੇ ਮਹੀਨੇ ਦੇ ਅੰਤ 'ਚ ਲਾਂਚ ਕੀਤਾ ਜਾ ਸਕਦਾ ਹੈ। ਫਿਲਹਾਲ ਇਸ ਦੇ ਲਾਂਚ ਦੀ ਅਧਿਕਾਰਤ ਤਰੀਕ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕੁਝ ਦਿਨ ਪਹਿਲਾਂ ਇਸ ਦੇ ਫੀਚਰਸ ਦੀ ਜਾਣਕਾਰੀ ਸਾਹਮਣੇ ਆਈ ਸੀ, ਉਥੇ ਹੀ ਹੁਣ Gear Fit2 Pro ਦੀ ਕੀਮਤ ਬਾਰੇ ਜਾਣਕਾਰੀ ਸਾਹਮਣੇ ਆਈ ਹੈ। 
ਮਸ਼ਹੂਰ ਲੀਕਸਟਰ Evan Blass ਨੇ ਹਾਲ ਹੀ 'ਚ Gear Fit2 Pro ਦੇ ਕੁਝ ਰੈਂਡਰ ਸ਼ੇਅਰ ਕੀਤੇ ਸਨ। ਉਥੇ ਹੀ ਹੁਣ ਇਕ ਤਸਵੀਰ ਨੂੰ ਪੋਸਟ ਕੀਤਾ ਗਿਆ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੈਮਸੰਗ Evan Blass ਦੀ ਕੀਮਤ 199.99 ਡਾਲਰ (ਕਰੀਬ 13,000 ਰੁਪਏ) ਯੂ.ਐੱਸ. 'ਚ ਹੋਵੇਗੀ। ਜੇਕਰ ਅਸੀਂ ਇਸ ਦੀ ਕੀਮਤ ਦੀ ਤੁਲਨਾ Gear Fit2 ਨਾਲ ਕਰੀਏ ਤਾਂ ਇਹ 20 ਡਾਲਰ ਜ਼ਿਆਦਾ ਹੈ। Gear Fit2 ਨੂੰ ਕੰਪਨੀ ਨੇ 179 ਡਾਲਰ (ਕਰੀਬ 12,000 ਰੁਪਏ) 'ਚ ਪੇਸ਼ ਕੀਤਾ ਸੀ। 


ਸੈਮਸੰਗ Gear Fit2 Pro ਨੂੰ ਲੈ ਕੇ ਅਫਵਾਹ ਸੀ ਕਿ ਇਸ ਨੂੰ ਇਸ ਮਹੀਨੇ ਦੇ ਅੰਤ 'ਚ ਲਾਂਚ ਕੀਤਾ ਜਾ ਸਕਦਾ ਹੈ। ਪਰ Evan Blass ਮੁਤਾਬਕ ਕੰਪਨੀ ਇਸ ਨੂੰ IFA 2017 'ਚ ਪੇਸ਼ ਕਰੇਗੀ। ਇਸ ਤੋਂ ਇਲਾਵਾ ਕੁਝ ਰਿਪੋਰਟਾਂ ਦੀ ਮੰਨੀਏ ਤਾਂ 23 ਅਗਸਤ ਨੂੰ  ਲਾਂਚ ਹੋਣ ਵਾਲੇ ਗਲੈਕਸੀ ਨੋਟ 8 ਦੇ ਨਾਲ ਕੰਪਨੀ ਇਸ ਨੂੰ ਪੇਸ਼ ਕਰੇਗੀ। 
ਇਸ ਤੋਂ ਪਹਿਲਾਂ Evan Blass ਦੁਆਰਾ ਟਵਿਟਰ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ Gear Fit2 Pro ਸਮਾਰਟਵਾਚ 'ਚ ਇਕ ਐਪਲੀਕੇਸ਼ਨ ਸਪੋਰਟ ਉਪਲੱਬਧ ਹੋਵੇਗੀ। ਇਹ ਸਮਾਰਟਵਾਚ Speedo On app, ਆਫਲਾਈਨ Spotify ਸਪੋਰਟ, ਪ੍ਰੀਮੀਅਮ ਲਈ ਮੈਂਬਰਸ਼ਿਪ, Under Armour ਸਰਵਿਸ ਅਤੇ ਜੀ.ਪੀ.ਐੱਸ. ਸਪੋਰਟ ਵਰਗੇ ਫੀਚਰਸ ਨੂੰ ਵੀ ਸਪੋਰਟ ਕਰਨ 'ਚ ਸਮਰੱਥ ਹੈ। ਹਾਲਾਂਕਿ ਈਮੇਜ 'ਚ ਇਸ ਦਾ ਬੈਕ ਪੈਨਲ ਨਹੀਂ ਦਿਖਾਇਆ ਗਿਆ ਪਰ ਉਮੀਦ ਹੈ ਕਿ ਇਹ ਹਾਰਟ ਰੇਟ ਸੈਂਸਰ ਦੇ ਨਾਲ ਉਪਲੱਬਧ ਹੋਵੇਗੀ। ਆਪਣੇ ਪਿਛਲੇ ਡਿਵਾਈਸ ਦੀ ਤਰ੍ਹਾਂ, ਇਹ ਸਮਾਰਟਵਾਚ ਵੀ ਟਾਈਜ਼ਨ ਓ.ਐੱਸ. ਦੁਆਰਾ ਸੰਚਾਲਿਤ ਕੀਤੀ ਜਾਵੇਗੀ। ਨਾਲ ਹੀ ਇਹ ਐਂਡਰਾਇਡ ਅਤੇ ਆਈ.ਓ.ਐੱਸ. ਡਿਵਾਈਸ ਦੇ ਨਾਲ ਕੰਪੈਟਿਬਲ ਹੋਵੇਗੀ।