65W ਫਾਸਟ ਚਾਰਜਿੰਗ ਸੁਪੋਰਟ ਨਾਲ ਆਏਗੀ Samsung Galaxy S22 ਸੀਰੀਜ਼!

07/26/2021 5:14:26 PM

ਗੈਜੇਟ ਡੈਸਕ– ਸੈਮਸੰਗ ਗਲੈਕਸੀ ਐੱਸ22 ਸੀਰੀਜ਼ ਦੱਖਣ ਕੋਰੀਆਈ ਟੈੱਕ ਕੰਪਨੀ ਦੀ ਆਗਾਮੀ ਨਾਨ-ਫੋਲਡੇਬਲ ਸੀਰੀਜ਼ ਹੋ ਸਕਦੀ ਹੈ। ਨਵੀਂ ਰਿਪੋਰਟ ’ਚ ਜਾਣਕਾਰੀ ਮਿਲੀ ਹੈ ਕਿ ਆਗਾਮੀ ਗਲੈਕਸੀ ਐੱਸ ਸੀਰੀਜ਼ ਸਮਾਰਟਫੋਨ 65 ਵਾਟ ਫਾਸਟ ਚਾਰਜਿੰਗ ਸੁਪੋਰਟ ਨਾਲ ਦਸਤਕ ਦੇਵੇਗੀ। ਇਸ ਤੋਂ ਇਲਾਵਾ ਸੀਰੀਜ਼ ਦੇ ਕਥਿਤ ਤਿੰਨ ਮਾਡਲ ਨੰਬਰ ਵੀ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਇਹ ਗਲੈਕਸੀ ਐੱਸ 22, ਗਲੈਕਸੀ ਐੱਸ 22+ ਅਤੇ ਗਲੈਕਸੀ ਐੱਸ 22 ਅਲਟਰਾ ਸਮਾਰਟਫੋਨ ਹੋ ਸਕਦੇ ਹਨ। ਪੁਰਾਣੀ ਰਿਪੋਰਟ ’ਚ ਸੰਕੇਤ ਮਿਲੇ ਸਨ ਕਿ ਆਗਾਮੀ ਸੈਮਸੰਗ ਗਲੈਕਸੀ ਐੱਸ 22 ਅਲਟਰਾ ਸਮਾਰਟਫੋਨ ’ਚ 108 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੋਵੇਗਾ। ਇਸ ਤੋਂ ਇਲਾਵਾ ਗਲੈਕਸੀ ਐੱਸ 22 ਸੀਰੀਜ਼ ਫੋਨ ਦੇ ਕੈਮਰਾ ਨੂੰ ਓਲੰਪਸ ਦੇ ਕੋਲੈਬ੍ਰੇਸ਼ਨ ’ਚ ਡਿਵੈਲਪ ਕੀਤਾ ਜਾਵੇਗਾ। 

ਟਿਪਸਟਰ ਟਰੋਨ ਦੇ ਟਵੀਟ ਮੁਤਾਬਕ, ਸੈਮਸੰਗ ਗਲੈਕਸੀ ਐੱਸ 22 ਸੀਰੀਜ਼ ’ਚ 65 ਵਾਟ ਫਾਸਟ ਚਾਰਜਿੰਗ ਸੁਪੋਰਟ ਫੀਚਰ ਦਿੱਤਾ ਜਾ ਸਕਦਾ ਹੈ। ਟਵੀਟ ’ਚ ਜ਼ਿਕਰ ਕੀਤਾ ਗਿਆ ਹੈ ਕਿ ਸੈਮਸੰਗ ਕੰਪਨੀ Rainbow RGB ਲਈ 65 ਵਾਟ ਫਾਸਟ ਚਾਰਜਿੰਗ ਨੂੰ ਟੈਸਟ ਕਰ ਰਹੀ ਹੈ, ਜਿਥੇ ਆਰ, ਜੀ ਅਤੇ ਬੀ ਵਨੀਲਾ ਗਲੈਕਸੀ ਐੱਸ 22, ਗਲੈਕਸੀ ਐੱਸ 22+ ਅਤੇ ਗਲੈਕਸੀ ਐੱਸ 22 ਅਲਟਰਾ ਲਈ ਹੋ ਸਕਦਾ ਹੈ। ਅਟਕਲਾਂ ਤਾਂ ਇਹ ਵੀ ਲਗਾਈਆਂ ਜਾ ਰਹੀਆਂ ਹਨ ਕਿ ਸੈਮਸੰਗ ਸਮਾਰਟਫੋਨ ਬਾਕਸ ’ਚ 65 ਵਾਟ ਫਾਸਟ ਚਾਰਜਰ ਨੂੰ ਸ਼ਾਮਲ ਨਹੀਂ ਕਰ ਸਕਦੀ। 

ਸੈਮਮੋਬਾਇਲ ਦੀ ਇਕ ਅਲੱਗ ਰਿਪੋਰਟ ’ਚ ਗਲੈਕਸੀ ਐੱਸ 22 ਸਮਾਰਟਫੋਨ ਦੇ ਮਾਡਲ ਨੰਬਰ ਦਾ ਦਾਅਵਾ ਕੀਤਾ ਗਿਆ ਹੈ, ਜਿਨ੍ਹਾਂ ਨਾਲ ਫੋਨ ਦਸਤਕ ਦੇ ਸਕਦੇ ਹਨ। ਪਬਲਿਕੇਸ਼ਨ ਦੀ ਰਿਪੋਰਟ ਮੁਤਾਬਕ, ਗਲੈਕਸੀ ਐੱਸ 22 ਸਮਾਰਟਫੋਨ ਦਾ ਮਡਲ ਨੰਬਰ SM-S901x, ਗਲੈਕਸੀ ਐੱਸ 22 ਪਲੱਸ ਦਾ ਮਾਡਲ ਨੰਬਰ SM-S906x ਅਤੇ ਗਲੈਕਸੀ ਐੱਸ 22 ਅਲਟਰਾ ਦਾ ਮਡਲ ਨੰਬਰ SM-S908x ਹੋ ਸਕਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਸਮਾਰਟਫੋਨ 5ਜੀ ਸੁਪੋਰਟ ਨਾਲ ਆ ਸਕਦੇ ਹਨ ਅਤੇ ਇਨ੍ਹਾਂ ਨੂੰ ਜਨਵਰੀ 2022 ਤਕ ਲਾਂਚ ਕੀਤਾ ਜਾ ਸਕਦਾ ਹੈ। 

ਸੈਮਸੰਗ ਗਲੈਕਸੀ ਐੱਸ 22 ਅਲਟਰਾ ’ਚ ਕੰਪਨੀ ਮੌਜੂਦਾ 108 ਮੈਗਾਪਿਕਸਲ ਸੈਂਸਰ ਦੇ ਹੋਰ ਵੀ ਪਾਲਿਸ਼ ਵਰਜ਼ਨ ਨੂੰ ਫੀਚਰ ਕਰ ਸਕਦੀ ਹੈ, ਜਿਸ ਦਾ ਇਸਤੇਮਾਲ ਕੰਪਨੀ ਨੇ ਸਾਫਟਵੇਅਰ ਆਪਟਿਮਾਈਜੇਸ਼ਨ ਦੇ ਨਾਲ ਸੈਮਸੰਗ ਗਲੈਕਸੀ ਐੱਸ 21 ਅਲਟਰਾ ’ਚ ਕੀਤਾ ਸੀ ਜੋ ਜਨਵਰੀ ’ਚ ਲਾਂਚ ਹੋਇਆ ਸੀ। ਅਪ੍ਰੈਲ ਮਹੀਨੇ ’ਚ ਖਬਰ ਆਈ ਸੀ ਕਿ ਸੈਮਸੰਗ ਓਲੰਪਸ ਦੀ ਸਾਂਝੇਦਾੀ ’ਚ ਆਗਾਮੀ ਗਲੈਕਸੀ ਫਲੈਗਸ਼ਿਪ ਸਮਾਰਟਫੋਨ ਲਈ ਕੈਮਰਾ ਨੂੰ ਡਿਵੈਲਪ ਕਰ ਸਕਦੀ ਹੈ। ਹਾਲਾਂਕਿ, ਕੰਪਨੀ ਨੇ ਇਸ ਸੰਬੰਧ ’ਚ ਕਿਸੇ ਤਰ੍ਹਾਂ ਦਾ ਅਧਿਕਾਰਤ ਬਿਆਨ ਅਜੇ ਤਕ ਜਾਰੀ ਨਹੀਂ ਕੀਤਾ ਤਾਂ ਅਜਿਹੇ ’ਚ ਇਸ ਨੂੰ ਫਿਲਹਾਲ ਅਫਵਾਹ ਮਾਤਰ ਹੀ ਸਮਝਣਾ ਸਹੀ ਰਹੇਗਾ। 

Rakesh

This news is Content Editor Rakesh