ਸੈਮਸੰਗ Galaxy S10, S10+ ਤੇ S10e ਦੀ ਪ੍ਰੀ-ਬੁਕਿੰਗ ਸ਼ੁਰੂ

02/22/2019 12:23:43 PM

ਗੈਜੇਟ ਡੈਸਕ– ਦੱਖਣ ਕੋਰੀਆ ਦੀ ਮੋਬਾਇਲ ਨਿਰਮਾਤਾ ਕੰਪਨੀ ਸੈਮਸੰਗ ਦੀ ਫਲੈਗਸ਼ਿਪ ਗਲੈਕਸੀ S10 ਸੀਰੀਜ਼ ਦੇ ਸਮਾਰਟਫੋਨ ਦੀ ਕੀਮਤ ਤੋਂ ਪਰਦਾ ਉੱਠ ਗਿਆ ਹੈ। ਸੈਮਸੰਗ ਦੀ ਅਧਿਕਾਰਤ ਵੈੱਬਸਾਈਟ ਤੋਂ ਇਲਾਵਾ ਫਲਿਪਕਾਰਟ, ਅਮੇਜ਼ਨ, ਪੇਟੀਐੱਮ ਅਤੇ ਟਾਟਾ ਕਲਿੱਕ ਤੋਂ ਹੈਂਡਸੈੱਟ ਦੀ ਪ੍ਰੀ-ਬੁਕਿੰਗ ਕੀਤੀ ਜਾ ਸਕੇਗੀ। ਗਲੈਕਸੀ ਐੱਸ 10, ਗਲੈਕਸੀ ਐੱਸ 10+ ਅਤੇ ਗਲੈਕਸੀ ਐੱਸ 10ਈ ਦੀ ਵਿਕਰੀ ਭਾਰਤ ’ਚ 8 ਮਾਰਚ ਤੋਂ ਸ਼ੁਰੂ ਹੋਵੇਗੀ। ਚਾਹਵਾਨ ਗਾਹਕ 5 ਮਾਰਚ ਤਕ ਹੈਂਡਸੈੱਟ ਦੀ ਪ੍ਰੀ-ਬੁਕਿੰਗ ਕਰਵਾ ਸਕਣਗੇ ਅਤੇ 6 ਮਾਰਚ ਤੋਂ ਪ੍ਰੀ-ਬੁਕਿੰਗ ਕਰਨ ਵਾਲੇ ਗਾਹਕਾਂ ਦੇ ਹੈਂਡਸੈੱਟ ਦੀ ਡਲਿਵਰੀ ਸ਼ੁਰੂ ਹੋਵੇਗੀ। 

Galaxy S10, S10+ ਤੇ S10e ਦੀ ਭਾਰਤ ’ਚ ਕੀਮਤ ਤੇ ਪ੍ਰੀ-ਬੁਕਿੰਗ ਆਫਰਜ਼
ਭਾਰਤ ’ਚ ਸੈਮਸੰਗ ਗਲੈਕਸੀ ਐੱਸ10 ਦੀ ਸ਼ੁਰੂਆਤੀ ਕੀਮਤ 66,900 ਰੁਪਏ ਹੈ। ਇਸ ਕੀਮਤ ’ਚ 128 ਜੀ.ਬੀ. ਵੇਰੀਐਂਟ ਮਿਲੇਗਾ। ਇਸ ਦੇ 512 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 84,900 ਰੁਪਏ ਹੈ। ਗਲੈਕਸੀ ਐੱਸ10+ ਦੇ 128 ਜੀ.ਬੀ. ਸਟੋਰੇਜ ਵੇਰੀਐਂਟ ਦੀ ਭਾਰਤ ’ਚ ਕੀਮਤ 73,900 ਰੁਪਏ ਹੈ। ਉਥੇ ਹੀ ਗਲੈਕਸੀ ਐੱਸ10+ ਦਾ 512 ਜੀ.ਬੀ. ਸਟੋਰੇਜ ਵੇਰੀਐਂਟ 91,900 ਰੁਪਏ ’ਚ ਮਿਲੇਗਾ। 

ਗਲੈਕਸੀ ਐੱਸ10+ ਦੇ 1 ਟੀ.ਬੀ. ਸਟੋਰੇਜ ਵੇਰੀਐਂਟ ਨੂੰ 1,17,900 ਰੁਪਏ ’ਚ ਵੇਚਿਆ ਜਾਵੇਗਾ। ਭਾਰਤੀ ਬਾਜ਼ਾਰ ’ਚ ਸੈਮਸੰਗ ਗਲੈਕਸੀ ਐੱਸ10ਈ ਦੀ ਕੀਮਤ 55,900 ਰੁਪਏ ਤੈਅ ਕੀਤੀ ਗਈ ਹੈ। ਇਸ ਕੀਮਤ ’ਚ ਗਾਹਕਾਂ ਨੂੰ 128 ਜੀ.ਬੀ. ਸਟੋਰੇਜ ਵੇਰੀਐਂਟ ਮਿਲੇਗਾ। ਸੈਮਸੰਗ ਦੀ ਫਲੈਗਸ਼ਿਪ ਗਲੈਕਸੀ ਐੱਸ10 ਸੀਰੀਜ਼ ਦੇ ਸਮਾਰਟਫੋਨ ਦੀ ਪ੍ਰੀ-ਬੁਕਿੰਗ ਸੈਮਸੰਗ ਦੀ ਅਧਿਕਾਰਤ ਵੈੱਬਸਾਈਟ ’ਤੇ ਸ਼ੁਰੂ ਹੋ ਗਈ ਹੈ। 

ਹੁਣ ਗੱਲ ਪ੍ਰੀ-ਬੁਕਿੰਗ ਆਫਰਜ਼ ਦੀ। ਸੈਮਸੰਗ ਗਲੈਕਸੀ ਐੱਸ10 ਨੂੰ ਪ੍ਰੀ-ਬੁੱਕ ਕਰਨ ਵਾਲੇ ਗਾਹਕਾਂ ਕੋਲ ਨਵੀਂ ਗਲੈਕਸੀ ਵਾਚ ਨੂੰ 9,999 ਰੁਪਏ ਜਾਂ ਫਿਰ ਨਵੇਂ ਗਲੈਕਸੀ ਬਡਸ ਨੂੰ 2,999 ਰੁਪਏ ’ਚ ਖਰੀਦਣ ਦਾ ਆਪਸ਼ਨ ਹੋਵੇਗਾ। ਦੱਸ ਦੇਈਏ ਕਿ ਨਵੀਂ ਗਲੈਕਸੀ ਵਾਚ ਨੂੰ 29,990 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਉਥੇ ਹੀ ਗਲੈਕਸੀ ਬਡਸ ਨੂੰ 9,990 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਹੋਰ ਪ੍ਰੀ-ਬੁਕਿੰਗ ਆਫਰਜ਼ ਅਧੀਨ 15,000 ਰੁਪਏ ਤਕ ਦਾ ਅਪਗ੍ਰੇਡਿਡ ਬੋਨਸ, ਐੱਚ.ਡੀ.ਐੱਫ.ਸੀ. ਕਾਰਡ ’ਤੇ 6,000 ਰੁਪਏ ਦਾ ਕੈਸ਼ਬੈਕ ਵੀ ਹੈ।