Shocking News: ਗਲੈਕਸੀ ਨੋਟ 7 ''ਚ ਲੱਗੀ ਅੱਗ

08/25/2016 2:07:27 PM

ਜਲੰਧਰ- ਹਾਲ ਹੀ ''ਚ ਸੈਮਸੰਗ ਨੇ ਆਪਣਾ ਨਵਾਂ ਸਮਾਰਟਫੋਨ ਗਲੈਕਸੀ ਨੋਟ 7 ਲਾਂਚ ਕੀਤਾ ਹੈ। ਗਲੈਕਸੀ ਨੋਟ 7 ਨੂੰ ਲੈ ਕੇ ਚੀਨ ''ਚ ਇਕ ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਹੈ ਜਿਥੇ ਇਕ ਵਿਅਕਤੀ ਵੱਲੋਂ ਆਪਣੇ ਨੋਟ 7 ਨੂੰ ਚਾਰਜਿੰਗ ''ਤੇ ਲਗਾਇਆ ਗਿਈ ਸੀ ਪਰ ਚਾਰਜਿੰਗ ਦੇ ਕੁਝ ਸਮੇਂ ਬਾਅਦ ਹੀ ਗਲੈਕਸੀ ਨੋਟ 7 ''ਚ ਅੱਗ ਲੱਗ ਗਈ।
ਇਸ ਵਿਅਕਤੀ ਨੇ ਚਾਈਨੀਜ਼ ਫਾਰਮ Baidu ''ਤੇ ਸੜੇ ਹੋਏ ਗਲੈਕਸੀ ਨੋਟ 7 ਦੀਆਂ ਤਸਵੀਰਾਂ ਨੂੰ ਪੋਸਟ ਕੀਤਾ ਹੈ। ਉਸ ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ ਰਾਤ ਨੂੰ ਆਪਣਾ ਸਮਾਰਟਫੋਨ ਚਾਰਜਿੰਗ ''ਤੇ ਲਗਾਇਆ ਸੀ ਜਿਸ ਦੇ ਕੁਝ ਹੀ ਸਮੇਂ ਬਾਅਦ ਫੋਨ ''ਚ ਅਚਾਨਕ ਧਾਕੇ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਸ ਨੇ ਦੇਖਿਆ ਤਾਂ ਫੋਨ ''ਚ ਅੱਗ ਲੱਗੀ ਹੋਈ ਸੀ। 
Reuters ਦੀ ਰਿਪੋਰਟ ਮੁਤਾਬਕ ਹਾਲ ਹੀ ''ਚ ਲਾਂਚ ਹੋਏ ਗਲੈਕਸੀ ਨੋਟ 7 ਦੀ ਮੰਗ ਵਧ ਰਹੀ ਹੈ ਪਰ ਇਹ ਹਾਦਸਾ ਇਸ ਸਮਰਾਟਫੋਨ ਦੀ ਵਿਕਰੀ ਨੂੰ ਘਟਾ ਸਕਦਾ ਹੈ। ਹਾਲਾਂਕਿ ਇਸ ਲਈ ਸਮਾਰਟਫੋਨ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਪੋਸਟ ਕੀਤੀਆਂ ਗਈਆਂ ਤਸਵੀਰਾਂ ''ਚ ਦਿਖਾਈ ਦੇ ਰਿਹਾ ਹੈ ਕਿ ਯੂਜ਼ਰ ਵੱਲੋਂ ਸੈਮਸੰਗ ਦੇ ਚਾਰਜਰ ਦੀ ਬਜਾਏ ਕਿਸੇ ਹੋਰ ਕੰਪਨੀ ਦੇ ਚਾਰਜਰ ਦੀ ਵਰਤੋਂ ਕੀਤੀ ਗਈ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਧਮਾਕੇ ਦਾ ਕਾਰਨ ਦੂਜਾ ਚਾਰਜਰ ਹੀ ਹੈ। 
ਤੁਹਾਨੂੰ ਦੱਸ ਦਈਏ ਕਿ ਕੰਪਨੀ ਵੱਲੋਂ ਪਹਿਲਾਂ ਹੀ ਥਰਡ ਪਾਰਟੀ ਚਾਰਜਰ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨ ਬਾਰੇ ਯੂਜ਼ਰਸ ਨੂੰ ਬਹੁਤ ਵਾਲੇ ਸੁਚੇਤ ਕੀਤਾ ਜਾ ਚੁੱਕਾ ਹੈ।