64GB ਦੀ ਇੰਟਰਨਲ ਮੈਮਰੀ ਨਾਲ ਆਏਗਾ Samsung ਦਾ ਇਹ ਸਮਾਰਟਫੋਨ

07/23/2016 11:50:04 AM

ਜਲੰਧਰ- ਅਗਲੇ ਦੋ ਮਹੀਨਿਆਂ ''ਚ ਦੋ ਵੱਡੇ ਸਮਾਰਟਫੋਨ ਲਾਂਚ ਹੋਣਗੇ ਜਿਸ ''ਤੇ ਦੁਨੀਆ ਭਰ ਦੀ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਪਹਿਲਾ ਸੈਮਸੰਗ ਦਾ ਫਲੈਗਸ਼ਿਪ ਫੈਬਲੇਟ Galaxy Note 7 ਅਤੇ ਦੂਜਾ ਐਪਸ ਦਾ iPhone 7। ਦੋਵਾਂ ਸਮਾਰਟਫੋਨਸ ਦੀ ਕੀਮਤ ਬਰਾਬਰ ਹੈ। Galaxy Note 7 ਅਗਸਤ ''ਚ ਲਾਂਚ ਹੋਵੇਗਾ ਇਹ ਸੈਮਸੰਗ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਸਮਾਰਟਫੋਨ ਹੋ ਸਕਦਾ ਹੈ ਜਦੋਂਕਿ iPhone 7 ਸਤੰਬਰ ''ਚ ਲਾਂਚ ਹੋ ਸਕਦਾ ਹੈ। 
Galaxy Note 7 ਦੀਆਂ ਕਈ ਤਸਵੀਰਾਂ ਅਤੇ ਸਪੈਸੀਫਿਕੇਸ਼ੰਸ ਲੀਕ ਹੋਏ ਹਨ। ਹੁਣ ਇਕ ਤਾਜ਼ਾ ਲੀਕ ਮੁਤਾਬਕ ਇਸ ਫੈਬਲੇਟ ਦੇ ਬੇਸਿਕ ਵੇਰੀਅੰਟ ''ਚ 64ਜੀ.ਬੀ. ਇੰਟਰਨਲ ਮੈਮਰੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ Galaxy Note 5 ''ਚ 32 ਜੀ.ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ Note 7 ''ਚ ਯੂ.ਐੱਸ.ਬੀ. ਟਾਇਪ-ਸੀ ਪੋਰਟ ਅਤੇ ਡਿਊਲ ਐੱਜ ਡਿਸਪਲੇ ਹੋਣ ਦੀ ਵੀ ਖਬਰ ਹੈ। 
ਜਦੋਂ ਬੇਸ ਵੇਰੀਅੰਟ 64 ਜੀ.ਬੀ. ਦਾ ਹੋਵੇਗਾ ਤਾਂ ਜ਼ਾਹਿਰ ਹੈ ਕਿ ਇਸ ਦੇ ਹਾਈ-ਐਂਡ ਵੇਰੀਅੰਟ ਦੀ ਮੈਮਰੀ ਵੀ ਜ਼ਿਆਦਾ ਹੀ ਹੋਵੇਗੀ। ਰਿਪੋਰਟ ਮੁਤਾਬਕ ਇਸ ਦੇ ਦੂਜੇ ਮਾਡਲ ''ਚ 256 ਜੀ.ਬੀ. ਦੀ ਸਟੋਰੇਜ ਮਿਲੇਗੀ ਜੋ ਸ਼ਾਇਦ ਕਿਸੇ ਵੀ ਫੈਬਲੇਟ ''ਚ ਨਹੀਂ ਹੈ। ਜੇਕਰ ਅਜਿਹਾ ਹੋਇਆ ਤਾਂ Galaxy Note 5 ਇੰਟਰਨਲ ਸਟੋਰੇਜ ''ਚ ਇਕ ਕ੍ਰਾਂਤੀ ਦੀ ਤਰ੍ਹਾਂ ਹੋਵੇਗਾ। ਇਸ ਸਾਲ ਦੇ ਫਰਵਰੀ ਮਹੀਨੇ ''ਚ ਕੰਪਨੀ ਨੇ 256 ਜੀ.ਬੀ. ਯੂ.ਐੱਫ.ਐੱਸ. 2.0 ਸਟੋਰੇਜ ਚਿੱਪ ਦਾ ਉਤਪਾਦਨ ਸ਼ੁਰੂ ਕੀਤਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ Note 7 ਦੇ ਇਕ ਵੇਰੀਅੰਟ ''ਚ 256 ਜੀ.ਬੀ. ਦੀ ਇੰਟਰਨਲ ਮੈਮਰੀ ਹੋਵੇਗੀ।